ਟਰੱਕ ’ਤੇ ਤਿਰਪਾਲ ਬੰਨ੍ਹਦੇ ਸਮੇਂ ਹੇਠਾਂ ਡਿਗਣ ਕਾਰਨ ਬਜ਼ੁਰਗ ਚਾਲਕ ਦੀ ਮੌਤ
ਰਾਮਾਂ ਮੰਡੀ , 24 ਅਕਤੂਬਰ ( ਤਰਸੇਮ ਸਿੰਗਲਾ )- ਬੀਤੀ ਰਾਤ ਇਕ ਬਜ਼ੁਰਗ ਮਹਿੰਦਰ ਸਿੰਘ (60) ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਬਾਘਾ ਦੀ ਪਿੰਡ ਤਰਖਾਣਵਾਲਾ ਰੋਡ ’ ਤੇ ਸਥਿਤ ਪਨਗ੍ਰੇਨ ਦੇ ਮਾਲ ਗੋਦਾਮ ਵਿਚ ਟਰੱਕ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਹਿੰਦਰ ਸਿੰਘ ਖ਼ੁਦ ਆਪਣੇ ਟਰੱਕ ਦਾ ਮਾਲਕ ਅਤੇ ਚਾਲਕ ਸੀ ।
ਅਜੀਤ ਡੈਸਕ
25-10-2026