11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦੀਪ ਨਗਰ ਇਲਾਕੇ ’ਚ ਔਰਤ ਦੀ ਗਲੀ ਸੜੀ ਲਾਸ਼ ਮਿਲੀ

ਬਠਿੰਡਾ, 10 ਅਕਤੂਬਰ, (ਅਵਤਾਰ ਸਿੰਘ ਕੈਂਥ)-ਸਥਾਨਕ ਹਾਜੀ ਰਤਨ ਰੋਡ ’ਤੇ ਦੀਪ ਸਿੰਘ ਨਗਰ ਦੇ ਇਕ ਖਾਲੀ ਪਲਾਟ ਵਿਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਸਬੰਧੀ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਹਰਬੰਸ ਸਿੰਘ, ਸੰਦੀਪ ਗਿੱਲ, ਰਾਜੇਂਦਰ ਕੁਮਾਰ, ਕਮਲ ਗਰਗ ਦੋ ਸਹਾਰਾ ਐਂਬੂਲੈਂਸਾਂ ਨਾਲ ਘਟਨਾ ਸਥਾਨ ’ਤੇ ਪਹੁੰਚੇ। ਜਦੋਂ ਸਹਾਰਾ ਵਰਕਰਾਂ ਨੇ ਖਾਲੀ ਪਲਾਟ ’ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਇਕ ਪਾਸੇ ਝਾੜੀਆਂ ਵਿਚ ਇਕ ਔਰਤ ਦੀ ਸੜੀ ਹੋਈ ਲਾਸ਼ ਪਈ ਮਿਲੀ।

ਅਜੀਤ ਡੈਸਕ 11-10-2026
ਬਠਿੰਡਾ, 10 ਅਕਤੂਬਰ, (ਅਵਤਾਰ ਸਿੰਘ ਕੈਂਥ)-ਸਥਾਨਕ ਹਾਜੀ ਰਤਨ ਰੋਡ ’ਤੇ ਦੀਪ ਸਿੰਘ ਨਗਰ ਦੇ ਇਕ ਖਾਲੀ ਪਲਾਟ ਵਿਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਸਬੰਧੀ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਹਰਬੰਸ ਸਿੰਘ, ਸੰਦੀਪ ਗਿੱਲ, ਰਾਜੇਂਦਰ ਕੁਮਾਰ, ਕਮਲ ਗਰਗ ਦੋ ਸਹਾਰਾ ਐਂਬੂਲੈਂਸਾਂ ਨਾਲ ਘਟਨਾ ਸਥਾਨ ’ਤੇ ਪਹੁੰਚੇ। ਜਦੋਂ ਸਹਾਰਾ ਵਰਕਰਾਂ ਨੇ ਖਾਲੀ ਪਲਾਟ ’ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਇਕ ਪਾਸੇ ਝਾੜੀਆਂ ਵਿਚ ਇਕ ਔਰਤ ਦੀ ਸੜੀ ਹੋਈ ਲਾਸ਼ ਪਈ ਮਿਲੀ। ਸੰਬੰਧਿਤ ਥਾਣਾ ਖੇਤਰ ਦੇ ਵਰਧਮਾਨ ਚੌਕੀ ਪੁਲਿਸ ਸਟੇਸ਼ਨ ਟੀਮ ਅਤੇ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ ਅਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਸਹਾਰਾ ਟੀਮ ਨੇ ਲਾਸ਼ ਬਾਰੇ ਜਾਣਕਾਰੀ ਦਿੱਤੀ ਕਿ ਔਰਤ ਦੇ ਦੋਵੇਂ ਹੱਥਾਂ ’ਤੇ ਨਾਮ ਟੈਟੂ ਸਨ-ਰੂਪਾ, ਚੰਦਾ, ਵਿਕਰਮ, ਅਜੈ, ਅਤੇ ਇਕ ਦਾ ਨਾਮ ਪਤਾ ਨਹੀਂ ਲੱਗ ਸਕਿਆ। ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਸੀ। ਅਣਪਛਾਤੀ ਮ੍ਰਿਤਕ ਔਰਤ ਦੀ ਉਮਰ 35-40 ਸਾਲ ਜਾਪਦੀ ਹੈ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਹਲਕਾ ਸਰਦੂਲਗੜ੍ਹ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਨੌਜਵਾਨ ਬਿਜਲੀ ਮਕੈਨਿਕ ਦੀ ਅਚਾਨਕ ਮੌਤ ਨੂੰ ਲੈ ਕੇ ਸ਼ਹਿਰ ’ਚ ਸੋਗ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।