ਮਾਨਸਾ, 30 ਸਤੰਬਰ (ਰਵੀ)- ਡੀ.ਏ.ਵੀ. ਸਕੂਲਾਂ ਦੇ ਲੁਧਿਆਣਾ ਵਿਖੇ ਹੋਏ ਸੂਬਾ ਪੱਧਰੀ ਖੋ-ਖੋ ਅਤੇ ਕਰਾਟੇ ਮੁਕਾਬਲਿਆਂ ’ਚ ਸਥਾਨਕ ਡੀ.ਏ.ਵੀ. ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੰਡਰ-17 ਤੇ 14 ਖੋ-ਖੋ ’ਚ ਲੜਕਿਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਚੈਂਪੀਅਨ ਟਰਾਫ਼ੀ ਆਪਣੇ ਨਾਂਅ ਕੀਤੀ। ਇਸੇ ਤਰ੍ਹਾਂ ਕਰਾਟੇ ’ਚ ਜਪਨਜੋਤ ਕੌਰ, ਸਾਇਨਾ, ਮੰਥਨ ਕੁਮਾਰ, ਸ਼ਿਵਾਂਸ਼ ਗੁਪਤਾ, ਅਭਿਜੋਤ ਸਿੰਘ ਤੇ ਈਸ਼ਾਨ ਨੇ ਸੋਨ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਖਿਡਾਰੀ ਹੁਣ ਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰਨਗੇ। ਪ੍ਰਿੰਸੀਪਲ ਵਿਨੋਦ ਰਾਣਾ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਖੋ-ਖੋ ਕੋਚ ਹਰਮਨਦੀਪ ਸਿੰਘ ਅਤੇ ਕਰਾਟੇ ਕੋਚ ਸੁਖਵਿੰਦਰ ਸਿੰਘ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।