ਸਰਦੂਲਗੜ੍ਹ, 28 ਸਤੰਬਰ (ਜੀ.ਐਮ.ਅਰੋੜਾ)- ਸਥਾਨਕ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ 8ਵੀਂ ਜਮਾਤ ਦੇ ਖਿਡਾਰੀ ਸਹਿਬਾਜ ਸਿੰਘ ਸੰਧੂ ਨੇ ਮਾਨਸਾ ਜ਼ਿਲ੍ਹੇ ਦੀ ਭੈਣੀਬਾਘਾ ਟੀਮ ਵਲੋਂ ਹੁਸ਼ਿਆਰਪੁਰ ਵਿਖੇ ਹੋਈ ਪੰਜਾਬ ਰਾਜ ਅੰਡਰ-14 ਬਾਸਕਟਬਾਲ ਸਕੂਲੀ ਖੇਡਾਂ ’ਚ ਜ਼ਿਲ੍ਹੇ ਲਈ ਪਹਿਲਾ ਸੋਨ ਤਗਮਾ ਜਿੱਤ ਕੇ ਜ਼ਿਲ੍ਹੇ ਨੂੰ ਸਟੇਟ ਚੈਂਪੀਅਨ ਬਣਾਉਣ ’ਚ ਯੋਗਦਾਨ ਪਾਇਆ ਹੈ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਅਤੇ ਦਿਲਮੋਹਿਤ ਸਿੰਘ ਸੰਧੂ ਨੇ ਦੱਸਿਆ ਕਿ ਸਹਿਬਾਜ ਨੇ ਪਲੇਇੰਗ ਸੈੱਟ ’ਚ ਖੇਡਦਿਆਂ ਫ਼ਰੀਦਕੋਟ ਵਿਰੁੱਧ 3 ਪੁਆਇੰਟ, ਫ਼ਾਜ਼ਿਲਕਾ ਵਿਰੁੱਧ 8 ਪੁਆਇੰਟ ਅਤੇ ਪਟਿਆਲਾ ਵਿੰਗ ਵਿਰੁੱਧ 11 ਪੁਆਇੰਟ, ਸੈਮੀਫਾਈਨਲ ਮੈਚ ’ਚ ਲੁਧਿਆਣਾ ਵਿਰੁੱਧ 4 ਪੁਆਇੰਟ ਅਤੇ ਫਾਈਨਲ ਮੁਕਾਬਲੇ ’ਚ ਮੋਹਾਲੀ ਵਿਰੁੱਧ 4 ਪੁਆਇੰਟ ਹਾਸਿਲ ਕੀਤੇ। ਸਕੂਲ ਪਹੁੰਚਣ ’ਤੇ ਸਹਿਬਾਜ ਸਿੰਘ ਸੰਧੂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਗੁਰਪ੍ਰੀਤ ਸਿੰਘ ਸੰਧੂ ਅਤੇ ਨਿਰਮਲ ਸਿੰਘ ਨੰਬਰਦਾਰ ਵੀ ਹਾਜ਼ਰ ਸਨ।