ਮਾਨਸਾ, 28 ਸਤੰਬਰ (ਸੱਭਿ.ਪ੍ਰਤੀ.)- ਸਥਾਨਕ ਜੈ ਮਾਂ ਮੰਦਰ ਵਿਖੇ ਸ਼ਕਤੀ ਕੀਰਤਨ ਅਤੇ ਮਹਿਲਾ ਸਤਿਸੰਗ ਮੰਡਲ ਵਲੋਂ ਕਰਵਾਈ ਜਾ ਰਹੀ ਸ੍ਰੀ ਦੇਵੀ ਭਾਗਵਤ ਮਹਾਪੁਰਾਣ ਕਥਾ ਦੇ ਦੂਜੇ ਦਿਨ ਸਾਧਵੀ ਨਿਸਕੰਪ ਚੇਤਨਾ ਗਿਰੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਲੋਕਾਂ ਨੂੰ ਯਤਨ ਜੁਟਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਉਮੈ ਦਾ ਤਿਆਗ ਕਰ ਕੇ ਨੈਤਿਕ ਭਾਵਨਾਵਾਂ ਨਾਲ ਸਮਾਜ ਭਲਾਈ ਕਾਰਜ ਕਰਨੇ ਚਾਹੀਦੇ ਹਨ। ਇਸ ਦੌਰਾਨ ਜੋਤੀ ਪ੍ਰਚੰਡ ਅਮਰਨਾਥ ਗਰਗ ਪ੍ਰਧਾਨ ਮਾਤਾ ਮਾਈਸਰਖਾਨਾ ਪੈਦਲ ਯਾਤਰਾ ਮਾਨਸਾ ਤੇ ਵਿਸ਼ਾਲ ਗਰਗ ਨੇ ਕੀਤੀ ਜਦਕਿ ਦੇਵੀ ਭਾਗਵਤ ਪੂਜਾ ਰੀਟਾ ਰਾਣੀ ਤੋਂ ਪੰਡਿਤ ਨਵਰਾਜ ਸ਼ਾਸਤਰੀ ਵਲੋਂ ਵਿਧੀ ਪੂਰਵਕ ਕਰਵਾਈ ਗਈ। ਇਸ ਮੌਕੇ ਬਿੰਦਰਪਾਲ ਗਰਗ, ਰਾਜ ਮਿੱਤਲ, ਭਗਵਾਨ ਦਾਸ, ਦੀਪਕ ਗਰਗ, ਹਰੀ ਓਮ ਸ਼ਰਮਾ, ਤਰਸੇਮ ਚੰਦ, ਨਿਤਿਨ ਖੂੰਗਰ, ਕ੍ਰਿਸ਼ਨ ਮਦਾਨ, ਲਕਸ਼ ਬਾਂਸਲ, ਸੰਨੀ ਗੋਇਲ ਆਦਿ ਆਦਿ ਹਾਜ਼ਰ ਸਨ।