29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਝੁਨੀਰ ਵਿਖੇ ਭਾਖੜਾ ਨਹਿਰ ਕੋਲ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ

ਝੁਨੀਰ,28 ਸਤੰਬਰ (ਸੰਜੀਵ ਸਿੰਗਲਾ)- ਝੁਨੀਰ ਵਿਖੇ ਭਾਖੜਾ ਨਹਿਰ ਕੋਲ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ । ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਨਜ਼ਦੀਕੀ ਪਿੰਡ ਦੇ ਕਿਸਾਨਾਂ ਵਲੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ।

ਅਜੀਤ ਡੈਸਕ 29-09-2026
ਝੁਨੀਰ,28 ਸਤੰਬਰ (ਸੰਜੀਵ ਸਿੰਗਲਾ)- ਝੁਨੀਰ ਵਿਖੇ ਭਾਖੜਾ ਨਹਿਰ ਕੋਲ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ । ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਨਜ਼ਦੀਕੀ ਪਿੰਡ ਦੇ ਕਿਸਾਨਾਂ ਵਲੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਸੰਬੋਧਨ ਕਰਦਿਆਂ ਕਿਸਾਨ ਆਗੂ ਮਲੂਕ ਸਿੰਘ ਹੀਰਕੇ ਤੇ ਤਰਸੇਮ ਸਿੰਘ ਹੀਰਕੇ ਨੇ ਦੋਸ਼ ਲਗਾਇਆ ਕਿ ਉਨ੍ਹਾਂ ਵਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਦੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ, ਜਿਸ ਕਾਰਨ ਅੱਜ ਉਨ੍ਹਾਂ ਨੂੰ ਮਜਬੂਰਨ ਭਾਖੜਾ ਨਹਿਰ ਉੱਪਰ ਧਰਨਾ ਲਗਾਉਣਾ ਪਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਿਆਸੀ ਸ਼ਹਿ ‘ਤੇ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਹਰਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਸੂਬਾ ਜਨਰਲ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਪ੍ਰਕਾਸ਼ ਸਿੰਘ, ਡਕੌਂਡਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ, ਸੂਬਾ ਗੁਗਰਤੇਜ ਸਿੰਘ ਬੱਲੋ, ਸੁਖਬੀਰ ਸਿੰਘ ਨਸੀਬਪੁਰਾ ਹੈਪੀ ਸਿੰਘ ਭੰਦੇਰ ਜ਼ਿਲ੍ਹਾ ਪ੍ਰਧਾਨ ਬਰਨਾਲਾ, ਜਿਲਾ ਜਨਰਲ ਸੈਕਟਰੀ ਬਰਨਾਲਾ ਹਰਦੀਪ ਸਿੰਘ, ਮਲਕੀਤ ਸਿੰਘ ਜੌੜਕੀਆਂ, ਕੁਲਦੀਪ ਸਿੰਘ ਕੋਠੇ ਜਟਾਣਾ, ਜੱਗਾ ਸਿੰਘ ਭਲਾਈਕੇ, ਬਲਵਿੰਦਰ ਸਿੰਘ ਭੰਮੇ ਆਦਿ ਹਾਜ਼ਰ ਸਨ।ਇਸ ਮੌਕੇ ਥਾਣਾ ਮੁਖੀ ਭੁਪਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਹੀਰਕੇ ਦੀ ਪੰਚਾਇਤੀ ਜ਼ਮੀਨ ਜੋ ਕਸ਼ਮੀਰ ਸਿੰਘ ਨੇ ਵਾਹੀ ਸੀ, ਉਨ੍ਹਾਂ ਖਿਲਾਫ ਮੁਕੱਦਮਾ ਦਰਜ ਹੋਇਆ ਧਾਰਾ 447/511 ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ । ਪੰਚਾਇਤੀ ਜ਼ਮੀਨ ’ਤੇ ਉਨ੍ਹਾਂ ਨੂੰ ਬੀ.ਡੀ.ਪੀ.ਓ. ਝੁਨੀਰ ਵਲੋਂ ਲਿਖਤੀ ਪੱਤਰ ਜਾਰੀ ਹੋਣ ‘ਤੇ ਮੁਕੱਦਮਾ ਦਰਜ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਸਰਦੂਲਗੜ੍ਹ ਹਰਪ੍ਰੀਤ ਸਿੰਘ ਨੇ ਵਿਸ਼ਵਾਸ ਦਵਾਇਆ ਕਿ 29 ਸਤੰਬਰ ਨ ੂੰ 11 ਵਜੇ ਐਸ.ਐਸ.ਪੀ. ਨਾਲ ਮੀਟਿੰਗ ਕਰਕੇ ਇਸ ‘ਤੇ ਕੋਈ ਫੈਸਲਾ ਲਿਆ ਜਾਵੇਗਾ। ਡੀ.ਐਸ.ਪੀ. ਸਰਦੂਲਗੜ੍ਹ ਦੇ ਭਰੋਸੇ ‘ਤੇ ਧਰਨਾ ਚੁੱਕਿਆ ਗਿਆ ।
ਪਿਛਲੀ ਖ਼ਬਰ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਪੰਜਾਬ ਦੀ ਹਾਲਤ ਬਦਤਰ ਹੋਈ- ਔਲਖ ਅਗਲੀ ਖ਼ਬਰ ਮੰਗਾਂ ਸਬੰਧੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪਹਿਲੀ ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ’ਚ ਕਰੇਗੀ ਪ੍ਰਦਰਸ਼ਨ- ਬਲਾਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।