29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਐਸ. ਐਸ. ਪੀ. ਵਲੋਂ ਕਈ ਥਾਣਾ ਮੁਖੀਆਂ ਤੇ ਹੋਰ ਅਹੁਦਿਆਂ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਮਾਨਸਾ, 28 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਨੇ ਵੱਖ-ਵੱਖ ਥਾਣਿਆਂ ਦੇ ਮੁਖੀਆਂ ਅਤੇ ਹੋਰ ਅਹੁਦਿਆਂ ’ਤੇ ਤਾਇਨਾਤ ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਨਵੇਂ ਆਏ ਐਸ.

ਵੈਭਵ ਚੌਧਰੀ ਐਸ. ਐਸ. ਪੀ. ਮਾਨਸਾ 29-09-2026
ਮਾਨਸਾ, 28 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਨੇ ਵੱਖ-ਵੱਖ ਥਾਣਿਆਂ ਦੇ ਮੁਖੀਆਂ ਅਤੇ ਹੋਰ ਅਹੁਦਿਆਂ ’ਤੇ ਤਾਇਨਾਤ ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਨਵੇਂ ਆਏ ਐਸ. ਐਸ. ਪੀ. ਨੇ ਇਹ ਬਦਲੀਆਂ ਪ੍ਰਸ਼ਾਸਨਿਕ ਹਿਤਾਂ ਦੇ ਮੱਦੇਨਜ਼ਰ ਕੀਤੀਆਂ ਹਨ। ਇੰਸਪੈਕਟਰ ਅਜੇ ਕੁਮਾਰ ਪਰੋਚਾ ਨੂੰ ਸੀ. ਆਈ. ਏ. ਸਟਾਫ਼ ਮਾਨਸਾ ਦਾ ਇੰਚਾਰਜ ਲਗਾਇਆ ਗਿਆ ਹੈ। ਬਲਕੌਰ ਸਿੰਘ ਨੂੰ ਥਾਣਾ ਮੁਖੀ ਬਰੇਟਾ, ਇੰਸਪੈਕਟਰ ਕਵਲਜੀਤ ਸਿੰਘ ਨੂੰ ਇੰਚਾਰਜ ਸਪੈਸ਼ਲ ਬਰਾਂਚ ਅਤੇ ਸਪੈਸ਼ਲ ਸੈੱਲ ਮਾਨਸਾ, ਇੰਸਪੈਕਟਰ ਬਿਕਰਮਜੀਤ ਸਿੰਘ ਨੂੰ ਐੱਸ.ਐੱਚ.ਓ. ਸਾਈਬਰ ਸੈੱਲ, ਵਾਧੂ ਚਾਰਜ ਆਈ./ਸੀ. ਇਲੈੱਕਸ਼ਨ ਸੈੱਲ ਅਤੇ ਆਈ./ਸੀ. ਈ. ਓ. ਵਿੰਗ, ਇੰਸਪੈਕਟਰ ਜਸਪ੍ਰੀਤ ਸਿੰਘ ਨੂੰ ਐੱਸ. ਐੱਸ. ਓ. ਥਾਣਾ ਸ਼ਹਿਰੀ ਬੁਢਲਾਡਾ, ਸਬ ਇੰਸਪੈਕਟਰ ਭੁਪਿੰਦਰਜੀਤ ਸਿੰਘ ਨੂੰ ਥਾਣਾ ਮੁਖੀ ਸਦਰ ਮਾਨਸਾ, ਸਬ ਇੰਸਪੈਕਟਰ ਗਣੇਸ਼ਵਰ ਕੁਮਾਰ ਨੂੰ ਥਾਣਾ ਮੁਖੀ ਝੁਨੀਰ, ਸਬ ਇੰਸਪੈਕਟਰ ਗੁਰਮੇਲ ਸਿੰਘ ਨੂੰ ਥਾਣਾ ਸ਼ਹਿਰੀ ਬੁਢਲਾਡਾ, ਐੱਸ. ਆਈ. ਜਸਵੀਰ ਸਿੰਘ ਨੂੰ ਥਾਣਾ ਸ਼ਹਿਰੀ-1 ਮਾਨਸਾ, ਬਲਦੇਵ ਸਿੰਘ ਇੰਚਾਰਜ ਐਂਟੀ ਨਾ ਰਕੋਟਿਕਸ ਸੈੱਲ ਮਾਨਸਾ, ਦੀਪਕ ਕੁਮਾਰ ਰੀਡਰ ਐੱਸ. ਐੱਸ. ਪੀ. ਮਾਨਸਾ, ਏ. ਐੱਸ. ਆਈ. ਸੁਖਜੀਤ ਸਿੰਘ ਨੂੰ ਓ. ਏ. ਐੱਸ. ਆਈ. ਮਾਨਸਾ, ਏ. ਐੱਸ. ਆਈ. ਸੁਖਵਿੰਦਰ ਸਿੰਘ ਇੰਚਾਰਜ ਸ਼ਿਕਾਇਤ ਬਰਾਂਚ, ਏ. ਐੱਸ. ਆਈ. ਭੋਲਾ ਸਿੰਘ ਇੰਚਾਰਜ ਪੀ. ਪੀ. ਨਰਿੰਦਰਪੁਰਾ, ਏ. ਐੱਸ. ਆਈ. ਰਾਜਵਿੰਦਰ ਸਿੰਘ ਨੂੰ ਥਾਣਾ ਸ਼ਹਿਰੀ-1 ਮਾਨਸਾ ਲਗਾਇਆ ਗਿਆ ਹੈ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਐਸ. ਐਸ. ਪੀ. ਸ੍ਰੀ ਵੈਭਵ ਚੌਧਰੀ ਨੇ ਕਿਹਾ ਕਿ ਪੁਲਿਸ ਪੁਲਿਸ ਵਲੋਂ ਮਾੜੇ ਅਨਸਰਾਂ ਤੇ ਤਸਕਰਾਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀਆਂ ਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਹੋਈ ਹੈ ਕਿ ਅਣਗਹਿਲੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਤਵੰਤਿਆਂ ਨੂੰ ਥਾਣਿਆਂ ’ਚ ਬਣਦਾ ਸਤਿਕਾਰ ਮਿਲੇਗਾ।
ਪਿਛਲੀ ਖ਼ਬਰ ਜ਼ਿਲ੍ਹੇ ਭਰ ’ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਕਾਂਗਰਸ ਹਲਕਾ ਇੰਚਾਰਜ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।