ਮੁਲਾਜ਼ਮ ਦੀ ਕੁੱਟਮਾਰ ਦੇ ਰੋਸ ਵਜੋਂ ਬਿਜਲੀ ਮੁਲਾਜ਼ਮਾਂ ਵਲੋਂ ਰੈਲੀ
ਬਰੇਟਾ, 25 ਸਤੰਬਰ (ਪਾਲ ਸਿੰਘ ਮੰਡੇਰ)- ਪਿਛਲੇ ਦਿਨੀਂ ਬਿਜਲੀ ਮੁਲਾਜ਼ਮ ਹਰੀ ਰਾਮ ਨਾਲ ਡਿਊਟੀ ਦੌਰਾਨ ਪਿੰਡ ਕਿਸ਼ਨਗੜ੍ਹ ਦੇ ਇੱਕ ਵਿਅਕਤੀ ਵਲੋਂ ਬਦਸਲੂਕੀ ਅਤੇ ਜਾਨਲੇਵਾ ਹਮਲਾ ਕਰਨ ਦੇ ਰੋਸ ਵਜੋਂ ਸਥਾਨਕ ਸਬ ਡਵੀਜ਼ਨ ਅਧੀਨ ਕੰਮ ਕਰਦੀਆਂ ਸਮੂਹ ਜਥੇਬੰਦੀਆਂ ਵਲੋਂ ਰੋਸ ਰੈਲੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਲਾਈਨਮੈਨ ਹਰੀ ਰਾਮ ਨਾਲ ਡਿਊਟੀ ਦੌਰਾਨ ਪਿੰਡ ਕਿਸ਼ਨਗੜ੍ਹ ਵਿਖੇ ਇੱਕ ਵਿਅਕਤੀ ਵਲੋਂ ਬਦਸਲੂਕੀ ਕਰ ਕੇ ਇੱਟ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ।
ਅਜੀਤ ਡੈਸਕ
26-09-2026