ਕਲਪਨਾ ਚਾਵਲਾ ਸਕੂਲ ਦੀ ਖਿਡਾਰਨ ਨੇ ਰਾਜ ਪੱਧਰੀ ਖੇਡਾਂ ’ਚ ਜਿੱਤਿਆ ਕਾਂਸੀ ਤਗਮਾ
ਬਰੇਟਾ, 24 ਸਤੰਬਰ (ਜੀਵਨ ਸ਼ਰਮਾ)- ਪਿਛਲੇ ਦਿਨੀਂ ਫ਼ਾਜ਼ਿਲਕਾ ਵਿਖੇ ਹੋਈਆਂ ਗਰਮ ਰੁੱਤ ਰਾਜ ਪੱਧਰੀ ਸਕੂਲੀ ਖੇਡਾਂ ’ਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੀ ਖਿਡਾਰਨ ਗੁਰਬਾਣੀ ਪੁੱਤਰੀ ਬਲਜੀਤ ਕੁਮਾਰ ਨੇ ਕੁਸ਼ਤੀ ਅੰਡਰ-14 ਦੇ 54 ਕਿੱਲੋ ਭਾਰ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ। ਸਕੂਲ ਦੇ ਪ੍ਰਿੰਸੀਪਲ ਸੰਤੋਖ ਕੁਮਾਰ ਨੇ ਖਿਡਾਰਨ ਨੂੰ ਇਸ ਉਪਲਬਧੀ ’ਤੇ ਸਨਮਾਨਿਤ ਕੀਤਾ।
ਅਜੀਤ ਡੈਸਕ
25-09-2026