03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਅਕਾਸ਼ਦੀਪ ਸਿੰਘ ਮਿੱਡੂਖੇੜਾ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ

ਤਲਵੰਡੀ ਸਾਬੋ , 2 ਸਤੰਬਰ ( ਰਣਜੀਤ ਸਿੰਘ ਰਾਜੂ )- ਸ਼੍ਰੋਮਣੀ ਅਕਾਲੀ ਦਲ ( ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ’ ਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਲੜੀ ’ ਚ ਬੀਤੇ ਦਿਨ ਯੂਥ ਅਕਾਲੀ ਦਲ ਦੇ ਕੌਮੀ ਵਰਕਿੰਗ ਪ੍ਰਧਾਨ ਤੇ ਯੂਥ ਅਕਾਲੀ ਦਲ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਨਿਯੁਕਤ ਕੀਤੇ ਗਏ ਆਕਾਸ਼ਦੀਪ ਸਿੰਘ ਮਿੱਡੂਖੇੜਾ ਅੱਜ ਵੱਡੀ ਗਿਣਤੀ ਯੂਥ ਅਕਾਲੀ ਦਲ ਆਗੂਆਂ ਸਮੇਤ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪੁੱਜੇ । ਯੂਥ ਅਕਾਲੀ ਦਲ ਆਗੂਆਂ ਦੇ ਵੱਡੀ ਗਿਣਤੀ ਕਾਫ਼ਲੇ ਸਮੇਤ ਤਖਤ ਸਾਹਿਬ ਪੁੱਜੇ ਆਕਾਸ਼ਦੀਪ ਸਿੰਘ ਮਿੱਡੂਖੇੜਾ ਨੂੰ ਅਕਾਲੀ ਦਲ ( ਬ ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਜੀ ਆਇਆਂ ਆਖਿਆ ।

ਅਜੀਤ ਡੈਸਕ 03-09-2026
ਤਲਵੰਡੀ ਸਾਬੋ , 2 ਸਤੰਬਰ ( ਰਣਜੀਤ ਸਿੰਘ ਰਾਜੂ )- ਸ਼੍ਰੋਮਣੀ ਅਕਾਲੀ ਦਲ ( ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ’ ਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਲੜੀ ’ ਚ ਬੀਤੇ ਦਿਨ ਯੂਥ ਅਕਾਲੀ ਦਲ ਦੇ ਕੌਮੀ ਵਰਕਿੰਗ ਪ੍ਰਧਾਨ ਤੇ ਯੂਥ ਅਕਾਲੀ ਦਲ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਨਿਯੁਕਤ ਕੀਤੇ ਗਏ ਆਕਾਸ਼ਦੀਪ ਸਿੰਘ ਮਿੱਡੂਖੇੜਾ ਅੱਜ ਵੱਡੀ ਗਿਣਤੀ ਯੂਥ ਅਕਾਲੀ ਦਲ ਆਗੂਆਂ ਸਮੇਤ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪੁੱਜੇ । ਯੂਥ ਅਕਾਲੀ ਦਲ ਆਗੂਆਂ ਦੇ ਵੱਡੀ ਗਿਣਤੀ ਕਾਫ਼ਲੇ ਸਮੇਤ ਤਖਤ ਸਾਹਿਬ ਪੁੱਜੇ ਆਕਾਸ਼ਦੀਪ ਸਿੰਘ ਮਿੱਡੂਖੇੜਾ ਨੂੰ ਅਕਾਲੀ ਦਲ ( ਬ ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਜੀ ਆਇਆਂ ਆਖਿਆ । ਸਮੁੱਚੀ ਟੀਮ ਨੇ ਤਖਤ ਸਾਹਿਬ ਮੱਥਾ ਟੇਕਣ ਉਪਰੰਤ ਕੁਝ ਸਮਾਂ ਕੀਰਤਨ ਸ੍ਰਵਣ ਕੀਤਾ । ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਕਾਸ਼ਦੀਪ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਆਪਣੀ ਨਿਯੁਕਤੀ ਦੇ ਸ਼ੁਕਰਾਨੇ ਵਜੋਂ ਉਹ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪੁੱਜੇ ਹਨ ਅਤੇ ਉਨ੍ਹਾਂ ਨੇ ਸ਼ੁਕਰਾਨੇ ਤੇ ਪਾਰਟੀ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਕਰਵਾਈ । ਉਨ੍ਹਾਂ ਆਪਣੀ ਨਿਯੁਕਤੀ ‘ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ , ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸਮੁੱਚੀ ਆਲਾਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਮੰਨੇ ਜਾਂਦੇ ਯੂਥ ਅਕਾਲੀ ਦਲ ਦੀ ਹੋਰ ਮਜ਼ਬੂਤੀ ਲਈ ਵੱਡੀ ਗਿਣਤੀ ਨੌਜਵਾਨ ਜੋੜੇ ਜਾਣਗੇ । ਇਸ ਮੌਕੇ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ , ਰਣਯੋਧ ਸਿੰਘ ਲੰਬੀ ਮੈਂਬਰ ਕੋਰ ਕਮੇਟੀ , ਜਗਮੀਤ ਸਿੰਘ ਨੀਟੂ ਤੱਪਾਖੇੜਾ ਕੌਮੀ ਮੀਤ ਪ੍ਰਧਾਨ , ਸੀ . ਆਗੂ ਸੰਦੀਪ ਸਿੰਘ ਬਾਠ , ਦਵਿੰਦਰ ਸਿੰਘ ਕੋਟਬਖਤੂ , ਗੁਰਦੀਪ ਸਿੰਘ ਕੋਟਸ਼ਮੀਰ , ਗਰਦੌਰ ਸਿੰਘ , ਕਮਲਦੀਪ ਸਿੰਘ ਬਠਿੰਡਾ , ਮੰਨੂ ਬਰਾੜ , ਹਰਨਾਮ ਸਿੰਘ ਭੀਟੀਵਾਲਾ , ਨਿਰਮਲ ਸਿੰਘ ਤੱਪਾਖੇੜਾ , ਨਰੇਸ਼ ਸਿੰਘ ਖੇਮਾਖੇੜਾ , ਨਵਦੀਪ ਸਿੰਘ ਭਾਈ ਬਖਤੌਰ , ਜਸਵਿੰਦਰ ਸਿੰਘ ਚਕੇਰੀਆਂ , ਗੁਰਪ੍ਰੀਤ ਸਿੰਘ ਵੜਿੰਗਖੇੜਾ , ਨਵਜੋਤ ਨੀਟਾ , ਲਖਵੀਰ ਸਿੰਘ ਚੌਧਰੀ , ਸੰਦੀਪ ਸਿੰਘ ਨਿੱਕਾ ਸਮੇਤ ਵੱਡੀ ਗਿਣਤੀ ਆਗੂ ਮੌਜੂਦ ਸਨ ।
ਪਿਛਲੀ ਖ਼ਬਰ ਬਠਿੰਡਾ ’ਚ ਪੱਕੇ ਮੋਰਚੇ ਵਿਚ ਜੁੜੀਆਂ ਕਿਸਾਨ ਔਰਤਾਂ ਨਾਅਰੇਬਾਜ਼ੀ ਕਰਦੀਆਂ ਹੋਈਆਂ। ਅਗਲੀ ਖ਼ਬਰ ਅਕਾਲੀ ਦਲ (ਬ) ਵਲੋਂ ਹਰਿੰਦਰ ਮਹਿਰਾਜ ਨੂੰ ਫ਼ਰੀਦਕੋਟ ਦੇ ਇੰਚਾਰਜ ਨਿਯੁਕਤ ਕਰਨ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।