ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਬਚਾਓ ਮੁਹਿੰਮ ਨੂੰ ਲੈ ਕੇ ਪੀ.ਐਸ.ਯੂ. ਵਲੋਂ ਰੋਸ ਮਾਰਚ
ਮਾਨਸਾ, 26 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਬਚਾਓ ਮੁਹਿੰਮ ਨੂੰ ਲੈ ਕੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਥਾਨਕ ਬੱਸ ਸਟੈਂਡ ਤੋਂ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਰੋਸ ਮਾਰਚ ਕੀਤਾ ਗਿਆ। ਯੂਨੀਅਨ ਦੀ ਪ੍ਰਧਾਨ ਅਰਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰ ਕੇ ਧੜਾ ਧੜ ਸਰਕਾਰੀ ਕਾਲਜਾਂ ਦਾ ਅਕਸ ਖ਼ਰਾਬ ਕਰ ਕੇ ਉਨ੍ਹਾਂ ਨੂੰ ਪ੍ਰਾਈਵੇਟ ਹੱਥਾਂ ’ਚ ਦੇਣਾ ਚਾਹੁੰਦੀ ਹੈ, ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਮਾਨਸਾ, 26 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਬਚਾਓ ਮੁਹਿੰਮ ਨੂੰ ਲੈ ਕੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਥਾਨਕ ਬੱਸ ਸਟੈਂਡ ਤੋਂ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਰੋਸ ਮਾਰਚ ਕੀਤਾ ਗਿਆ। ਯੂਨੀਅਨ ਦੀ ਪ੍ਰਧਾਨ ਅਰਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰ ਕੇ ਧੜਾ ਧੜ ਸਰਕਾਰੀ ਕਾਲਜਾਂ ਦਾ ਅਕਸ ਖ਼ਰਾਬ ਕਰ ਕੇ ਉਨ੍ਹਾਂ ਨੂੰ ਪ੍ਰਾਈਵੇਟ ਹੱਥਾਂ ’ਚ ਦੇਣਾ ਚਾਹੁੰਦੀ ਹੈ, ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜਾਂ ’ਚ ਪ੍ਰੋਫੈਸਰਾਂ ਦੀ ਘਾਟ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਦੀ ਤਰਫ਼ੋਂ ਨਗਰ ਕੌਂਸਲ ਦੇ ਪ੍ਰਧਾਨ ਭੂਸ਼ਣ ਕੁਮਾਰ ਮੱਤੀ ਨੇ ਮੰਗ ਪੱਤਰ ਲੈਂਦਿਆਂ ਵਿਸ਼ਵਾਸ ਦਿਵਾਇਆ ਕਿ ਕਾਲਜ ਦੀ ਸਾਫ਼ ਸਫ਼ਾਈ, ਕਾਲਜ ਗੇਟ ਅੱਗੇ ਬੱਸਾਂ ਰੁਕਵਾਉਣ ਅਤੇ ਕਾਲਜ ਦੇ ਪਖਾਨਿਆਂ ਲਈ ਛੇਤੀ ਹੀ 5 ਲੱਖ ਰੁਪਏ ਦਾ ਟੈਂਡਰ ਲਗਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਲਜ ਨੂੰ ਨਵਾਂ ਸਾਹਿਤ ਦੇਣ, ਪੱਕਾ ਪ੍ਰਿੰਸੀਪਲ ਲਗਾਉਣ, ਨਵੇਂ ਕੋਰਸ ਲਗਾਏ ਜਾਣ, ਪੱਕੇ ਸਫ਼ਾਈ ਕਰਮਚਾਰੀ, ਕਾਲਜ ਦੀ ਇਮਾਰਤ ਦੀ ਮੁਰੰਮਤ ਦੀ ਦੇਖਭਾਲ ਕਰਨ, ਸਕਿਉਰਿਟੀ ਗਾਰਡ ਲਗਾਉਣ ਅਤੇ ਕਾਲਜ ਦੇ ਮੁੱਢਲੇ ਢਾਂਚੇ ਆਦਿ ਮੰਗਾਂ ਸਬੰਧੀ 29 ਅਗਸਤ ਨੂੰ ਵਿਧਾਇਕ ਡਾ. ਵਿਜੇ ਸਿੰਗਲਾ ਨਾਲ ਯੂਨੀਅਨ ਦੀ ਮੀਟਿੰਗ ਕਰਵਾਈ ਜਾਵੇਗੀ, ਜਿਸ ਦੇ ਮੱਦੇਨਜ਼ਰ ਵਿਧਾਇਕ ਦੇ ਘਰ ਅੱਗੇ ਲਗਾਇਆ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਘੁੰਮਣ, ਕਮਲਪ੍ਰੀਤ ਕੌਰ, ਜਸ਼ਨਦੀਪ ਸਿੰਘ, ਦਲਜੀਤ ਕੌਰ ਖਾਰਾ, ਕਿਸਾਨ ਆਗੂ ਜਗਦੇਵ ਸਿੰਘ, ਛਿੰਦਰਪਾਲ ਕੌਰ, ਇਨਕਲਾਬੀ ਨੌਜਵਾਨ ਸਭਾ ਦੇ ਹਰਵਿੰਦਰ ਸਿੰਘ, ਹੈਪੀ ਸਿੰਘ, ਆਇਸਾ ਦੇ ਕੁਲਦੀਪ ਸਿੰਘ, ਸੁਖਜੀਤ ਸਿੰਘ ਰਾਮਾਨੰਦੀ ਆਦਿ ਹਾਜ਼ਰ ਸਨ।