26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਿੰਡ ਸਮਾਓਂ ਵਿਖੇ ਮੁਫ਼ਤ ਮੈਡੀਕਲ ਕੈਂਪ ’ਚ 200 ਤੋਂ ਵੱਧ ਲੋਕਾਂ ਦੀ ਕੀਤੀ ਜਾਂਚ

ਭੀਖੀ, 25 ਅਗਸਤ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਵਿਖੇ ਸਮਾਜ ਸੇਵੀ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਅੱਖਾਂ ਦੇ ਮਾਹਿਰ ਡਾ.

ਪਿੰਡ ਸਮਾਓਂ ਵਿਖੇ ਪਿੰਡ ਵਾਸੀਆਂ ਦੀ ਜਾਂਚ ਕਰਦੇ ਹੋਏ ਡਾ. ਅਨਿਲ ਗਰਗ। ਤਸਵੀਰ : ਬਲਕਾਰ ਸਿੰਘ ਸਹੋਤਾ 26-08-2026
ਭੀਖੀ, 25 ਅਗਸਤ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਵਿਖੇ ਸਮਾਜ ਸੇਵੀ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਅੱਖਾਂ ਦੇ ਮਾਹਿਰ ਡਾ. ਅਨਿਲ ਗਰਗ ਨੇ ਗ੍ਰਾਮ ਪੰਚਾਇਤ ਸਮਾਓਂ ਦੇ ਸਹਿਯੋਗ ਨਾਲ ਭੁਪਾਲ ਮੱਤੀ ਦੀ ਧਰਮਸ਼ਾਲਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ’ਚ 200 ਦੇ ਕਰੀਬ ਵਿਅਕਤੀਆਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਡਾ. ਜਨਕ ਰਾਜ ਸਿੰਗਲਾ ਨੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਉਹ ਆਪਣੇ ਖਾਣ-ਪੀਣ ਦੇ ਪਦਾਰਥਾਂ ਵੱਲ ਉਚੇਚਾ ਧਿਆਨ ਦੇਣ, ਹੋ ਸਕੇ ਤਾਂ ਸਬਜ਼ੀਆਂ ਉਹ ਖ਼ੁਦ ਹੀ ਉਗਾਉਣ ਅਤੇ ਰਸਾਇਣਾਂ ਤੋਂ ਬਚਾਅ ਰੱਖਣ ਜੇਕਰ ਕੋਈ ਸਿਹਤ ਸਮੱਸਿਆ ਆਉਦੀਂ ਹੈ ਤਾਂ ਤੁਰੰਤ ਯੋਗ ਡਾਕਟਰ ਦੀ ਸਲਾਹ ਲੈਣ। ਉੱਧਰ ਅੱਖਾਂ ਦੇ ਮਾਹਿਰ ਡਾ. ਅਨਿਲ ਗਰਗ ਨੇ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਨਿਯਮਤ ਜਾਂਚ ਕਰਵਾਉਣ ਦੇ ਨਾਲ-ਨਾਲ ਸੰਤੁਲਿਤ ਭੋਜਨ ਗ੍ਰਹਿਣ ਕਰਨ ਲਈ ਵੀ ਜਾਗਰੂਕ ਕੀਤਾ। ਸਰਪੰ ਚ ਡਾ. ਜਤਿੰਦਰ ਸਿੰਘ ਚਹਿਲ ਨੇ ਕਿਹਾ ਕਿ ਜਿੱਥੇ ਉਨ੍ਹਾਂ ਵਲੋਂ ਪਿੰਡ ਦੇ ਵਿਕਾਸ, ਸਿੱਖਿਆਂ ਅਤੇ ਸਫ਼ਾਈ ਦਾ ਉਚੇਚਾ ਧਿਆਨ ਰੱਖਿਆ ਜਾ ਰਿਹਾ ਹੈ ਉੱਥੇ ਸਿਹਤ ਸੇਵਾਵਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੰਚ ਜੋਰਾ ਸਿੰਘ, ਭੋਲਾ ਸਿੰਘ, ‘ਆਪ’ ਆਗੂ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਨਮੈਪਿਡ ਵੋਟਰਾਂ ਦੇ ਮਾਮਲਿਆਂ ਦੀ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ ਜਾਂਚ-ਐੱਸ.ਡੀ.ਐੱਮ. ਅਗਲੀ ਖ਼ਬਰ ਨਸ਼ੀਲੇ ਕੈਪਸੂਲ, ਗੋਲੀਆਂ ਤੇ ਲਾਹਣ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।