ਟਰੈਕਟਰ-ਟਰਾਲੀ ਤੇ ਫਾਰਚੂਨਰ ਗੱਡੀ ਦੀ ਟੱਕਰ, ਨੌਜਵਾਨ ਦੀ ਮੌਤ
ਭੀਖੀ, 22 ਅਗਸਤ (ਬਲਕਾਰ ਸਿੰਘ ਸਹੋਤਾ)- ਲੰਘੀ ਰਾਤ ਭੀਖੀ-ਮਾਨਸਾ ਰੋਡ ’ਤੇ ਜੀਉ ਫਿਊਲ ਪੰਪ ਨੇੜੇ ਵਾਪਰੇ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਦੇਰ ਰਾਤ 9 ਵਜੇ ਦੇ ਕਰੀਬ ਫਾਰਚੂਨਰ ਕਾਰ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟਕਰਾ ਗਈ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਕਾਰ ਦੇ ਪਰਖੱਚੇ ਉੱਡ ਗਏ।
ਹਾਦਸੇ ਦੌਰਾਨ ਨੁਕਸਾਨੀ ਗਈ ਫਾਰਚੂਨਰ ਗੱਡੀ। (ਸੱਜੇ) ਹਰਜਿੰਦਰ ਸਿੰਘ ਦੀ ਫਾਈਲ ਤਸਵੀਰ। ਤਸਵੀਰਾਂ : ਬਲਕਾਰ ਸਿੰਘ ਸਹੋਤਾ
23-08-2026