20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਦੂਜੇ ਦਿਨ ਦਿਲਚਸਪ ਮੁਕਾਬਲੇ

ਮਾਨਸਾ, 19 ਅਗਸਤ (ਰਾਵਿੰਦਰ ਸਿੰਘ ਰਵੀ)- 70ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਸਕੂਲ ਖੇਡਾਂ ਦੇ ਦੂਜੇ ਦਿਨ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲੇ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਅੰਡਰ-17 ਦੇ 42 ਕਿੱਲੋ ਭਾਰ ਵਰਗ ਬਾਕਸਿੰਗ ਮੁਕਾਬਲਿਆਂ ’ਚ ਗਗਨਦੀਪ ਕੌਰ ਬੁਢਲਾਡਾ ਨੇ ਪਹਿਲਾ ਅਤੇ ਗਗਨਦੀਪ ਕੌਰ ਸਰਦੂਲਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ 42-44 ਕਿੱਲੋ ਭਾਰ ਵਰਗ ’ਚ ਗੁਰਲੀਨ ਕੌਰ ਪਹਿਲੇ ਅਤੇ ਭਵਿਆ ਬਰੇਟਾ ਦੂਜੇ ਸਥਾਨ ’ਤੇ ਰਹੀ।

ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਦੌਰਾਨ ਬਾਕਸਿੰਗ ਮੈਚ ਦਾ ਦ੍ਰਿਸ਼। ਅਜੀਤ ਤਸਵੀਰ 20-08-2026
ਮਾਨਸਾ, 19 ਅਗਸਤ (ਰਾਵਿੰਦਰ ਸਿੰਘ ਰਵੀ)- 70ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਸਕੂਲ ਖੇਡਾਂ ਦੇ ਦੂਜੇ ਦਿਨ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲੇ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਅੰਡਰ-17 ਦੇ 42 ਕਿੱਲੋ ਭਾਰ ਵਰਗ ਬਾਕਸਿੰਗ ਮੁਕਾਬਲਿਆਂ ’ਚ ਗਗਨਦੀਪ ਕੌਰ ਬੁਢਲਾਡਾ ਨੇ ਪਹਿਲਾ ਅਤੇ ਗਗਨਦੀਪ ਕੌਰ ਸਰਦੂਲਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ 42-44 ਕਿੱਲੋ ਭਾਰ ਵਰਗ ’ਚ ਗੁਰਲੀਨ ਕੌਰ ਪਹਿਲੇ ਅਤੇ ਭਵਿਆ ਬਰੇਟਾ ਦੂਜੇ ਸਥਾਨ ’ਤੇ ਰਹੀ। 44-46 ਕਿੱਲੋ ਭਾਰ ਵਰਗ ’ਚ ਨਵਦੀਪ ਕੌਰ ਮਾਨਸਾ ਤੇ ਰਾਜਵੀਰ ਕੌਰ ਸਰਦੂਲਗੜ੍ਹ, 46-48 ਕਿੱਲੋ ਭਾਰ ਵਰਗ ’ਚ ਰਤਨਪਾਲ ਕੌਰ ਬੁਢਲਾਡਾ ਤੇ ਅਮਨਵੀਰ ਕੌਰ ਸਰਦੂਲਗੜ੍ਹ ਅਤੇ 48-50 ਕਿੱਲੋ ਭਾਰ ਵਰਗ ’ਚ ਪਾਵਨੀ ਜੋਗਾ ਨੇ ਪਹਿਲਾ ਤੇ ਖੁਸ਼ੀ ਬੁਢਲਾਡਾ ਨੇ ਦੂਜਾ ਸਥਾਨ ਹਾਸਲ ਕੀਤਾ। ਬਾਸਕਟਬਾਲ ਅੰਡਰ-14 ਲੜਕੀਆਂ ’ਚ ਬੁਢਲਾਡਾ ਜੋਨ ਨੇ ਪਹਿਲਾ, ਭੀਖੀ ਜੋਨ ਨੇ ਦੂਜਾ ਅਤੇ ਫਫੜੇ ਭਾਈਕੇ ਜੋਨ ਨੇ ਤੀਜਾ ਸਥਾਨ ਮੱਲਿਆ। ਫੁੱਟਬਾਲ ਅੰਡਰ-14 ਲੜਕਿਆਂ ’ਚ ਸਰਦੂਲਗੜ੍ਹ, ਮਾਨਸਾ ਤੇ ਜੋਗਾ ਅਤੇ ਹਾਕੀ ਅੰਡਰ-19 ਲੜਕੀਆਂ ’ਚ ਬੋਹਾ ਜੋਨ ਨੇ ਪਹਿਲਾ, ਸਰਦੂਲਗੜ੍ਹ ਜੋਨ ਨੇ ਦੂਜਾ ਅਤੇ ਮੂਸਾ ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਕਬੱਡੀ ਨੈਸ਼ਨਲ ਸਟਾਈਲ ਮੁਕਾਬਲਿਆਂ ’ਚ ਝੁਨੀਰ ਜੋਨ ਨੇ ਸਰਦੂਲਗੜ੍ਹ, ਬੁਢਲਾਡਾ ਨੇ ਭੀਖੀ ਤੇ ਮਾਨਸਾ ਨੇ ਬਰੇਟਾ, ਹਾਕੀ ਅੰਡਰ-14 ਲੜਕਿਆਂ ’ਚ ਬੋਹਾ ਜੋਨ ਨੇ ਭੀਖੀ, ਸਰਦੂਲਗੜ੍ਹ ਨੇ ਝੁਨੀਰ, ਮੂਸਾ ਨੇ ਬਰੇਟਾ ਅਤੇ ਫਫੜੇ ਭਾਈਕੇ ਜੋਨ ਨੇ ਮੂਸਾ ਜੋਨ ਨੂੰ ਹਰਾਇਆ । ਬੋਹਾ ਜੋਨ ਨੇ ਸਰਦੂਲਗੜ੍ਹ ਜੋਨ ਨੂੰ ਵੀ ਮਾਤ ਦਿੱਤੀ।
ਪਿਛਲੀ ਖ਼ਬਰ ਮਨਜੀਤ ਸਿੰਘ (ਵਿੱਕੀ ਢਿੱਲੋਂ) ਕੋਟਫੱਤਾ ਯੂਥ ਅਕਾਲੀ ਦਲ ਸਰਕਲ ਕੋਟਫੱਤਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਦਸਮੇਸ਼ ਸਕੂਲ ਦੇ ਤੈਰਾਕੀ ਖਿਡਾਰੀਆਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚ 31 ਸੋਨ ਤਗਮੇ ਜਿੱਤੇ ਭਾਕਿਯੂ (ਡਕੌਂਦਾ) ਵਲੋਂ ਸੀਵਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।