ਬੁਢਲਾਡਾ ਵਿਖੇ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਇਆ
ਬੁਢਲਾਡਾ, 17 ਅਗਸਤ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੀ ਰੌਇਲ ਸਿਟੀ, ਆਸਥਾ ਕਾਲੋਨੀ ਅਤੇ ਮੁਹੱਲਾ ਬਾਰ੍ਹਾਂ ਨੌਹਰੇ ਦੀਆਂ ਔਰਤਾਂ ਵਲੋਂ ਮਿਲ ਕੇ ‘ਟੌਹਰ ਪੰਜਾਬਣਾਂ ਦੀ’ ਟਾਈਟਲ ਤਹਿਤ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਲੋਕ ਬੋਲੀਆਂ, ਗਿੱਧਾ, ਭੰਗੜਾ, ਜਾਗੋ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਔਰਤਾਂ ਅਤੇ ਲੜਕੀਆਂ ਨੇ ਨਵੇਂ ਅਤੇ ਸੱਭਿਆਚਾਰਕ ਗੀਤਾਂ ਤੇ ਨੱਚ ਟੱਪ ਕੇ ਮਨੋਰੰਜਨ ਕੀਤਾ।
ਬੁਢਲਾਡਾ, 17 ਅਗਸਤ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੀ ਰੌਇਲ ਸਿਟੀ, ਆਸਥਾ ਕਾਲੋਨੀ ਅਤੇ ਮੁਹੱਲਾ ਬਾਰ੍ਹਾਂ ਨੌਹਰੇ ਦੀਆਂ ਔਰਤਾਂ ਵਲੋਂ ਮਿਲ ਕੇ ‘ਟੌਹਰ ਪੰਜਾਬਣਾਂ ਦੀ’ ਟਾਈਟਲ ਤਹਿਤ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਲੋਕ ਬੋਲੀਆਂ, ਗਿੱਧਾ, ਭੰਗੜਾ, ਜਾਗੋ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਔਰਤਾਂ ਅਤੇ ਲੜਕੀਆਂ ਨੇ ਨਵੇਂ ਅਤੇ ਸੱਭਿਆਚਾਰਕ ਗੀਤਾਂ ਤੇ ਨੱਚ ਟੱਪ ਕੇ ਮਨੋਰੰਜਨ ਕੀਤਾ। ਇਸ ਖ਼ੂਬਸੂਰਤ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ‘ਕਿੱਟੀ ਫਨ ਗਰੁੱਪ’ ਦੇ ਪੂਨਮ ਸੁਰੇਖਾ, ਰੇਨੂ, ਰੀਟਾ, ਵਿਸ਼ੂ ਅਤੇ ਸੂਰਜ ਨੇ ਕਿਹਾ ਕਿ ਨੂੰਹਾਂ ਧੀਆਂ ਦੇ ਮਿਲਣ ਦਾ ਇਹ ਖ਼ੂਬਸੂਰਤ ਤਿਉਹਾਰ ਸਿਰਫ਼ ਅਮੀਰ ਪੰਜਾਬੀ ਸੱਭਿਆਚਾਰ ਨੂੰ ਵੀ ਤਾਜ਼ਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਰਹਿੰਦੇ ਪਰਿਵਾਰਾਂ ਨੂੰ ਅਜਿਹੇ ਉਤਸਵ ਜ਼ਰੂਰ ਮਨਾਉਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੇ ਨਵੀਂ ਪੀੜ੍ਹੀ ਦੇ ਬੱਚੇ ਵੀ ਆਪਣੇ ਪੁਰਾਤਨ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿ ਸਕਣ।