18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਟੇਟ ਬੈਂਕ ਇੰਡੀਆ ਦਾ ਪ੍ਰਿੰਟਰ ਅਤੇ ਏ . ਟੀ . ਐਮ . ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ ਬੈਂਕ ਬੰਦ ਹੋਣ ਤੇ ਉਕਤ ਮਸ਼ੀਨਾਂ ਦੀ ਬੰਦੀ ਕਾਰਨ ਲੋਕ ਔਖੇ

ਬੋਹਾ , 17 ਅਗਸਤ ( ਰਮੇਸ਼ ਤਾਂਗੜੀ )- ਕਸਬਾ ਬੋਹਾ ਵਿਖੇ ਪੰਜਾਬ ਐਂਡ ਸਿੰਧ ਬੈਂਕ , ਪੰਜਾਬ ਨੈਸ਼ਨਲ ਬੈਂਕ , ਐਚ . ਡੀ .

ਬੋਹਾ ਵਿਖੇ ਬੰਦ ਪਿਆ ਐਸ.ਬੀ.ਆਈ. ਬੈਂਕ ਦਾ ਏ.ਟੀ.ਐਮ.। ਤਸਵੀਰ : ਰਮੇਸ਼ ਤਾਂਗੜੀ 18-08-2026
ਬੋਹਾ , 17 ਅਗਸਤ ( ਰਮੇਸ਼ ਤਾਂਗੜੀ )- ਕਸਬਾ ਬੋਹਾ ਵਿਖੇ ਪੰਜਾਬ ਐਂਡ ਸਿੰਧ ਬੈਂਕ , ਪੰਜਾਬ ਨੈਸ਼ਨਲ ਬੈਂਕ , ਐਚ . ਡੀ . ਐਫ . ਸੀ . ਬੈਂਕ , ਆਈ . ਸੀ . ਸੀ . ਆਈ . ਸੀ . ਬੈਂਕ , ਸਹਿਕਾਰੀ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਸਮੇਤ 6 ਬੈਂਕ ਖੁੱਲ੍ਹੇ ਹੋਏ ਹਨ । ਬੋਹਾ ਸ਼ਹਿਰ ਅਤੇ ਨਜ਼ਦੀਕੀ ਪਿੰਡਾਂ ਦੇ ਲੋਕ ਉਕਤ ਬੈਂਕਾਂ ਨਾਲ ਆਪਣਾ ਲੈਣ - ਦੇਣ ਜਾਰੀ ਰੱਖਦੇ ਹਨ ਪਰ ਸਭ ਤੋਂ ਵੱਧ ਲੈਣ ਦੇਣ ਲੋਕ ਸਟੇਟ ਬੈਂਕ ਆਫ਼ ਇੰਡੀਆ ਨਾਲ ਕਰਦੇ ਹਨ । ਵੱਡੀ ਪੱਧਰ ’ ਤੇ ਗ੍ਰਾਹਕਾਂ ਦਾ ਗ੍ਰਾਹਕਾਂ ਦਾ ਕਹਿਣਾ ਹੈ ਕਿ ਇੰਡੀਆ ਬੈਂਕ ਨਾਲ ਸਾਰੇ ਸਰਕਾਰੀ ਦਫ਼ਤਰਾਂ ਦਾ ਲੈਣ ਦੇਣ ਹੋਣ ਕਰ ਕੇ ਲੋਕ ਲੈਣ ਦੇਣ ਲਈ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਆਉਂਦੇ ਤੱਕ ਆਉਂਦੇ ਰਹਿੰਦੇ ਹਨ । ਇਸ ਬੈਂਕ ਵਲੋਂ ਆਪਣੀ ਇਮਾਰਤ ਅੰਦਰ ਹੀ ਇਕ ਏ . ਟੀ . ਐਮ . ਅਤੇ ਪ੍ਰਿੰਟਰ ਮਸ਼ੀਨ ਲਗਾਈ ਹੋਈ ਹੈ । ਵਧੇਰੇ ਲੋਕ ਪ੍ਰਿੰਟਰ ਮਸ਼ੀਨ ਲਗਾਈ ਹੋਈ ਹੈ । ਵਧੇਰੇ ਲੋਕ ਪ੍ਰਿੰਟਰ ਤੋਂ ਆਪਣੀਆਂ ਬੈਂਕ ਪਾਸ ਬੁੱਕਾਂ ਪੂਰੀਆਂ ਕਰਵਾਉਂਦੇ ਹਨ ਅਤੇ ਏ . ਟੀ . ਐਮ . ਵਿਚੋਂ ਲੋੜੀਂਦੀ ਰਾਸ਼ੀ ਕਢਵਾਉਂਦੇ ਹਨ । ਕਈ ਮੁਲਾਜ਼ਮਾਂ ਅਤੇ ਬਾਹਰ ਨੌਕਰੀਆਂ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਕੋ ਏ . ਟੀ . ਐਮ . ਹੋਣ ਕਾਰਨ ਜਦੋਂ ਉਹ 5 ਵਜੇ ਮਗਰੋਂ ਪੈਸੇ ਕਢਵਾਉਣ ਪੁੱਜਦੇ ਹਨ ਤਾਂ ਏ . ਟੀ . ਐਮ . ਨੂੰ ਜਿੰਦਰਾ ਲੱਗਾ ਮਿਲਦਾ ਹੈ , ਜਿਸ ਕਰ ਕੇ ਉਹ ਲੋੜ ਪੈਣ ’ ਤੇ ਪੈਸੇ ਨਹੀਂ ਕਢਵਾ ਸਕਦੇ ਅਤੇ ਨਾ ਹੀ ਬੈਂਕ ਪਾਸ ਬੁੱਕਾਂ ’ ਤੇ ਆਪਣਾ ਹਿਸਾਬ ਕਿਤਾਬ ਪ੍ਰਿੰਟ ਕਰ ਸਕਦੇ ਹਨ । ਇਸ ਤਰ੍ਹਾਂ ਦੂਜੇ ਬੈਂਕਾਂ ਦੇ ਏ . ਟੀ . ਐਮ . ਤੋਂ ਰਾਸ਼ੀ ਕਢਵਾਉਣ ਲਈ ਮਜਬੂਰ ਹੁੰਦੇ ਹਨ । ਗ੍ਰਾਹਕਾਂ ਦਾ ਆਖਣਾ ਹੈ ਕਿ ਛੁੱਟੀ ਵਾਲੇ ਦਿਨ ਵੀ ਇਸ ਬੈਂਕ ਦੀਆਂ ਮਸ਼ੀਨਾਂ ਬੰਦ ਰਹਿੰਦੀਆਂ ਹਨ ਅਤੇ ਕਈ ਵਾਰ ਤਾਂ 2-3 ਦਿਨ ਤੱਕ ਉਹ ਬੈਂਕ ਵਿਚੋਂ ਰਕਮ ਨਹੀਂ ਕਢਵਾ ਸਕਦੇ । ਕਈ ਵਾਰ ਬੈਂਕਾਂ ਦੇ ਏ . ਟੀ . ਐਮ . ਵਿਚ ਰਾਸ਼ੀ ਨਹੀਂ ਹੁੰਦੀ ਅਤੇ ਲੋਕ ਵਾਰ - ਵਾਰ ਯਤਨ ਕਰਨ ’ ਤੇ ਵੀ ਬੇਰੰਗ ਮੁੜਦੇ ਹਨ । ਲੋਕਾਂ ਦਾ ਕਹਿਣਾ ਹੈ ਕਿ ਇੰਡੀਆ ਬੈਂਕ ਵਲੋਂ ਪਹਿਲਾਂ 2 ਏ . ਟੀ . ਐਮ . ਖੋਲ੍ਹੇ ਹੋਏ ਸਨ ਪਰ ਹੁਣ ਇਕ ਹੀ ਏ . ਟੀ . ਐਮ . ਚੱਲ ਰਿਹਾ ਹੈ । ਵਧੇਰੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੈਂਕ ਏ . ਟੀ . ਐਮ . ਅਤੇ ਪ੍ਰਿੰਟਰ ਚਲਾਉਣੇ ਨਹੀਂ ਆਉਂਦੇ ਅਤੇ ਬੈਂਕ ’ ਚ ਕੋਈ ਸਹਾਇਤਾ ਨਹੀਂ ਹੈ । ਉਨ੍ਹਾਂ ਮੰਗ ਕੀਤੀ ਕਿ ਏ . ਟੀ . ਐਮ . ’ ਚ ਸਹਾਇਕ ਭੇਜਿਆ ਜਾਵੇ ਅਤੇ ਬੰਦ ਪਿਆ ਏ . ਟੀ . ਐਮ . ਮਾਰਕਿਟ ’ ਚ ਮੁੜ ਤੋਂ ਖੋਲ੍ਹਿਆ ਜਾਵੇ ।
ਪਿਛਲੀ ਖ਼ਬਰ ਸਹਿਜਪ੍ਰੀਤ ਕੌਰ ਮੰਨਤ ਨੇ ਇਕੋ ਸਮੇਂ 6 ਸਨਮਾਨ ਹਾਸਿਲ ਕਰਕੇ ਰਚਿਆ ਇਤਿਹਾਸ ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਥਾਣਾ ਸ਼ਹਿਰੀ-2 ਮਾਨਸਾ ਅੱਗੇ ਰੋਸ ਧਰਨਾ ਪੁਲਿਸ ਨੇ ਭਰਤ ਪਾਉਣ ਵਾਲੇ ਕਿਸਾਨ ਨੂੰ ਪੈਸੇ ਅਦਾ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।