13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪਰਾਲੀ ਤੋਂ ਬਿਜਲੀ ਤੱਕ- ਵੇਦਾਂਤਾ ਪਾਵਰ ਨੇ ਬਾਇਓਮਾਸ ਨੂੰ ਬਣਾਇਆ ਟਿਕਾਊ ਊਰਜਾ ਦਾ ਸਰੋਤ

ਮਾਨਸਾ, 12 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਵਿਸ਼ਵ ਬਾਇਓਫਿਊਲ ਦਿਵਸ ਮੌਕੇ ਵੇਦਾਂਤਾ ਪਾਵਰ ਦੇ ਮਾਨਸਾ ਜ਼ਿਲੇ੍ ਦੇ ਪਿੰਡ ਬਣਾਂਵਾਲਾ ਵਿਖੇ ਸਥਿਤ ਤਲਵੰਡੀ ਸਾਬੋ ਥਰਮਲ ਪਲਾਂਟ ਵਲੋਂ ਖੇਤੀਬਾੜੀ ਰਹਿੰਦ-ਖੂੰਹਦ ਖ਼ਾਸ ਕਰ ਕੇ ਝੋਨੇ ਦੀ ਪਰਾਲੀ ਦੀ ਲਾਹੇਵੰਦ ਵਰਤੋਂ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕੀਤਾ ਗਿਆ। 1980 ਮੈਗਾਵਾਟ ਸਮਰੱਥਾ ਵਾਲੇ ਇਸ ਤਾਪ ਬਿਜਲੀ ਘਰ ’ਚ ਬਾਇਓਮਾਸ ਕੋ-ਫਾਇਰਿੰਗ ਰਾਹੀਂ ਪਰਾਲੀ ਨੂੰ ਊਰਜਾ ਦੇ ਸਰੋਤ ਵਜੋਂ ਵਰਤਿਆ ਜਾ ਰਿਹਾ ਹੈ।

ਤਾਪ ਘਰ ਬਣਾਂਵਾਲਾ (ਮਾਨਸਾ) ਦਾ ਦ੍ਰਿਸ਼। ਅਜੀਤ ਤਸਵੀਰ 13-08-2026
ਮਾਨਸਾ, 12 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਵਿਸ਼ਵ ਬਾਇਓਫਿਊਲ ਦਿਵਸ ਮੌਕੇ ਵੇਦਾਂਤਾ ਪਾਵਰ ਦੇ ਮਾਨਸਾ ਜ਼ਿਲੇ੍ ਦੇ ਪਿੰਡ ਬਣਾਂਵਾਲਾ ਵਿਖੇ ਸਥਿਤ ਤਲਵੰਡੀ ਸਾਬੋ ਥਰਮਲ ਪਲਾਂਟ ਵਲੋਂ ਖੇਤੀਬਾੜੀ ਰਹਿੰਦ-ਖੂੰਹਦ ਖ਼ਾਸ ਕਰ ਕੇ ਝੋਨੇ ਦੀ ਪਰਾਲੀ ਦੀ ਲਾਹੇਵੰਦ ਵਰਤੋਂ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕੀਤਾ ਗਿਆ। 1980 ਮੈਗਾਵਾਟ ਸਮਰੱਥਾ ਵਾਲੇ ਇਸ ਤਾਪ ਬਿਜਲੀ ਘਰ ’ਚ ਬਾਇਓਮਾਸ ਕੋ-ਫਾਇਰਿੰਗ ਰਾਹੀਂ ਪਰਾਲੀ ਨੂੰ ਊਰਜਾ ਦੇ ਸਰੋਤ ਵਜੋਂ ਵਰਤਿਆ ਜਾ ਰਿਹਾ ਹੈ। ਤਾਪ ਘਰ ਦੇ ਬੁਲਾਰੇ ਨੇ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਪਲਾਂਟ ’ਚ ਲਗਭਗ 3.61 ਲੱਖ ਮੀਟਰਿਕ ਟਨ ਬਾਇਓਮਾਸ ਦੀ ਵਰਤੋਂ ਕੀਤੀ ਗਈ, ਜੋ ਪਲਾਂਟ ਦੀ ਕੁੱਲ ਈਂਧਨ ਖਪਤ ਦਾ ਕਰੀਬ 5.21 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਰਾਲੀ ਦੀ ਮੰਗ ਪੈਦਾ ਹੋਣ ਦੇ ਨਾਲ-ਨਾਲ ਇਸ ਨੂੰ ਖੇਤਾਂ ’ਚ ਸਾੜਨ ਦੀ ਬਜਾਏ ਇਕੱਠਾ ਕਰ ਕੇ ਬਾਇਓਮਾਸ ਪੈਲੇਟ ਬਣਾਉਣ ਅਤੇ ਬਿਜਲੀ ਉਤਪਾਦਨ ਲਈ ਵਰਤਣ ਦਾ ਵਿਕਲਪ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦੀ ਇਸ ਪਹਿਲਕਦਮੀ ਨਾਲ ਪਰਾਲੀ ਇਕੱਠੀ ਕਰਨ, ਗੱਠਾਂ ਬਣਾਉਣ, ਢੋਆ-ਢੁਆਈ ਅਤੇ ਪ੍ਰੋਸੈਸਿੰਗ ਨਾਲ ਜੁੜੀ ਸੁਚੱਜੀ ਬਾਇਓਮਾਸ ਸਪਲਾਈ ਚੇਨ ਵੀ ਵਿਕਸਿਤ ਹੋ ਰਹੀ ਹੈ, ਜਿਸ ਨਾਲ ਕਿਸਾਨਾਂ ਤੋਂ ਲੈ ਕੇ ਇਕੱਠਾ ਕਰਨ ਵਾਲਿਆਂ, ਟਰਾਂਸਪੋਰਟਰਾਂ ਅਤੇ ਬਾਇਓਮਾਸ ਪ੍ਰੋਸੈਸਿੰਗ ਨਾਲ ਜੁੜੇ ਲੋਕਾਂ ਲਈ ਰੁਜ਼ਗਾਰ ਤੇ ਆਮਦਨ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ 2025 ਦੇ ਵਾਢੀ ਸੀਜ਼ਨ ਦੌਰਾਨ 2023 ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਲਗਭਗ 87 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ ਅਤੇ ਇਸ ਦੌਰਾਨ 100 ਤੋਂ ਵੱਧ ਪਿੰਡਾਂ ’ਚ ਪਰਾਲੀ ਸਾੜਨ ਦੀ ਕੋਈ ਘਟਨਾ ਦਰਜ ਨਹੀਂ ਹੋਈ ਜਦਕਿ 28 ਹਜ਼ਾਰ ਏਕੜ ਤੋਂ ਵੱਧ ਰਕਬਾ ਅੱਗ ਦੀ ਲਪੇਟ ’ਚ ਆਉਣ ਤੋਂ ਬਚਿਆ ਰਿਹਾ।
ਪਿਛਲੀ ਖ਼ਬਰ ਭੀਖੀ ਦੀਆਂ ਅੰਦਰੂਨੀ ਸੜਕਾਂ ਦਾ ਮੁੜ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਸ਼ਹਿਰੀਆਂ ਨੂੰ ਮਿਲੀ ਰਾਹਤ ਅਗਲੀ ਖ਼ਬਰ ਰੌਇਲ ਕਾਲਜ ਬੋੜਾਵਾਲ ਵਿਖੇ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।