11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੇ ਫ਼ਾਲਤੂ ਖਰਚੇ ਦੀ ਜਾਂਚ ਦੀ ਮੰਗ

ਬਰੇਟਾ, 10 ਅਗਸਤ (ਪਾਲ ਸਿੰਘ ਮੰਡੇਰ)- ਪੰਜਾਬ ਸਰਕਾਰ ਵਲੋਂ ਟੇਲਾਂ ਪੈਣ ਵਾਲੇ ਖੇਤਾਂ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਨਹਿਰੀ ਪਾਣੀ ਹਰੇਕ ਖੇਤ ਤੱਕ ਪਹੁੰਚਦਾ ਕਰਨ ਲਈ ਚਲਾਈ ਸਕੀਮ ਦਾ ਕੁਝ ਪਿੰਡ ਕਿਸ਼ਨਗੜ੍ਹ, ਬਹਾਦਰਪੁਰ, ਦਿਆਲਪੁਰਾ ਅਤੇ ਖੱਤਰੀਵਾਲਾ ਦੇ ਖੇਤਾਂ ਨੂੰ ਕੋਈ ਖ਼ਾਸ ਲਾਭ ਨਹੀਂ ਮਿਲਿਆ ਸਗੋਂ ਅਸਰ ਉਲਟਾ ਹੀ ਹੋਇਆ ਹੈ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਇਕਬਾਲ ਸਿੰਘ ਬਖਸ਼ੀਵਾਲਾ ਨੇ ਕਿਹਾ ਕਿ 30-35 ਸਾਲ ਪਹਿਲਾਂ ਇਨ੍ਹਾਂ ਪਿੰਡਾਂ ਦੀ ਜ਼ਮੀਨ ਸੇਮ ਦੀ ਮਾਰ ਹੇਠ ਰਹਿਣ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਮਾੜੀ ਹੀ ਰਹੀ ਹੈ।

ਇਕਬਾਲ ਸਿੰਘ ਬਖਸ਼ੀਵਾਲਾ 11-08-2026
ਬਰੇਟਾ, 10 ਅਗਸਤ (ਪਾਲ ਸਿੰਘ ਮੰਡੇਰ)- ਪੰਜਾਬ ਸਰਕਾਰ ਵਲੋਂ ਟੇਲਾਂ ਪੈਣ ਵਾਲੇ ਖੇਤਾਂ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਨਹਿਰੀ ਪਾਣੀ ਹਰੇਕ ਖੇਤ ਤੱਕ ਪਹੁੰਚਦਾ ਕਰਨ ਲਈ ਚਲਾਈ ਸਕੀਮ ਦਾ ਕੁਝ ਪਿੰਡ ਕਿਸ਼ਨਗੜ੍ਹ, ਬਹਾਦਰਪੁਰ, ਦਿਆਲਪੁਰਾ ਅਤੇ ਖੱਤਰੀਵਾਲਾ ਦੇ ਖੇਤਾਂ ਨੂੰ ਕੋਈ ਖ਼ਾਸ ਲਾਭ ਨਹੀਂ ਮਿਲਿਆ ਸਗੋਂ ਅਸਰ ਉਲਟਾ ਹੀ ਹੋਇਆ ਹੈ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਇਕਬਾਲ ਸਿੰਘ ਬਖਸ਼ੀਵਾਲਾ ਨੇ ਕਿਹਾ ਕਿ 30-35 ਸਾਲ ਪਹਿਲਾਂ ਇਨ੍ਹਾਂ ਪਿੰਡਾਂ ਦੀ ਜ਼ਮੀਨ ਸੇਮ ਦੀ ਮਾਰ ਹੇਠ ਰਹਿਣ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਮਾੜੀ ਹੀ ਰਹੀ ਹੈ। ਹੁਣ ਨਹਿਰ ਦੀਆਂ ਟੇਲਾਂ ’ਤੇ ਪੈਣ ਕਾਰਨ ਨਹਿਰੀ ਪਾਣੀ ਬਹੁਤ ਘੱਟ ਪਹੁੰਚਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਸਰਕਾਰ ਦੇ ਵਲੋਂ ਨਹਿਰਾਂ ਰਜਬਾਹਿਆਂ ਅਤੇ ਖਾਲ਼ਾਂ ’ਚ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਹੈ ਪਰ ਰਜਬਾਹਾ ਸੁਨਾਮ ਦੇ ਬੁਰਜੀ ਨੰਬਰ 33425 ਦੇ ਬਰੇਟਾ ਡਰੇਨ ਨਾਲ ਲੱਗਦੀ ਹੈ, ਇਸ ਕਰ ਕੇ ਨਹਿਰ ਦਾ ਸੰਗਤਪੁਰਾ ਤੋਂ ਸੁਨਾਮ ਤੱਕ ਡਿਜ਼ਾਇਨਿੰਗ ਕੀਤਾ ਜਾਵੇ ਤਾਂ ਜੋ ਰਜਬਾਹੇ ਦੇ ਪਾਣੀ ਨੂੰ ਲੰਘਣ ‘ਚ ਰੋਕ ਨਹੀ ਬਣੇਗੀ, ਜਿਸ ਕਾਰਨ ਪਿੰਡ ਲਦਾਲ, ਗਿਦੜਿਆਣੀ, ਹਰਿਆਉ, ਰੰਘੜਿਆਲ, ਖੁਡਾਲ ਅਕਬਰਪੁਰ ਅਤੇ ਖੁਡਾਲ ਸ਼ੇਖੂਪੁਰ ਆਦਿ ਪਿੰਡਾਂ ਦੇ ਖੇਤਾਂ ਤੋਂ ਇਲਾਵਾ ਵਾਟਰ ਵਰਕਸ ‘ਚ ਨਹਿਰੀ ਪਾਣੀ ਪਹੁੰਚ ਜਾਵੇਗਾ ਪਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਬੁਰਜੀ ਨੰਬਰ 33000 ’ ਤੇ ਇਕ ਡਰਾਇੰਗ ਨੰਬਰ 1421-24 ਮਿਤੀ 9 ਮਈ 2023 ਅਨੁਸਾਰ ਇਕ ਐਸਕੇਪ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ। ਇਸ ਨਾਲ ਰਜਬਾਹੇ ਦਾ ਮੂੰਹ ਤੰਗ ਹੋ ਗਿਆ ਅਤੇ ਬੈਂਡ ਵੀ ਉੱਚਾ ਕੀਤਾ ਗਿਆ ਸੀ। ਇਸ ਨਾਲ ਅਗਲੇ ਪਿੰਡਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਘੱਟ ਜਾਣ ‘ਤੇ ਇਸ ਦਾ ਵਿਰੋਧ ਇਲਾਕੇ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਹੋਇਆ, ਜਿਸ ਕਾਰਨ ਨਹਿਰੀ ਵਿਭਾਗ ਵਲੋਂ ਇਕ ਕੰਧ ਢਾਹ ਦਿੱਤੀ ਗਈ ਅਤੇ ਦੂਜੀ ਕੰਧ ਖੜ੍ਹੀ ਹੈ, ਜਿਸ ਕਾਰਨ ਮੀਂਹ ਦੀ ਰੁੱਤ ’ਚ ਪਾਣੀ ਦੀ ਸਪਲਾਈ ਘੱਟ ਜਾਵੇਗੀ। ਇਸ ਐਸਕੇਪ ਦੀ ਉਸਾਰੀ ’ਤੇ ਨਹਿਰੀ ਵਿਭਾਗ ਵਲੋਂ ਲੱਖਾਂ ਦਾ ਖਰਚਾ ਬੇਕਾਰ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐਸਕੇਪ ’ਤੇ ਫ਼ਾਲਤੂ ਖ਼ਰਚੇ ਦੀ ਜਾਂਚ ਕਰਵਾਈ ਜਾਵੇ।
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਤੋਂ ਬਚਾਅ ਬਾਰੇ ਦਿੱਤੀ ਜਾਣਕਾਰੀ ਅਗਲੀ ਖ਼ਬਰ - ਮਾਮਲਾ ਬੀਰੇਵਾਲਾ ਜੱਟਾਂ ਵਿਖੇ ਹੋਈ ਬੇਅਦਬੀ ਦਾ - ਇਨਸਾਫ਼ ਨਾ ਮਿਲਿਆ ਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਪੰਥਕ ਇਕੱਠ ਸੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।