09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਕਰਵਾਈ ਜਾ ਰਹੀ ਨਗਰ ਕੌਂਸਲ ਕੋਟਫੱਤਾ ਦੇ ਪ੍ਰਧਾਨ ਦੀ ਚੋਣ

ਬਠਿੰਡਾ, 8 ਅਗਸਤ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਕੌਂਸਲ ਕੋਟਫੱਤਾ (ਬਠਿੰਡਾ) ਦੇ ਪ੍ਰਧਾਨ ਅਤੇ ਉਪ- ਪ੍ਰਧਾਨ ਦੀ ਚੋਣ ਨਹੀਂ ਕਰਵਾਈ ਜਾ ਰਹੀ ਹੈ, ਜਿਸ ਦੀ 10 ਅਗਸਤ ਨੂੰ ਰੱਖੀ ਚੋਣ ਨੂੰ ਅੱਜ ਐਸ. ਡੀ.

ਅਜੀਤ ਡੈਸਕ 09-08-2026
ਬਠਿੰਡਾ, 8 ਅਗਸਤ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਕੌਂਸਲ ਕੋਟਫੱਤਾ (ਬਠਿੰਡਾ) ਦੇ ਪ੍ਰਧਾਨ ਅਤੇ ਉਪ- ਪ੍ਰਧਾਨ ਦੀ ਚੋਣ ਨਹੀਂ ਕਰਵਾਈ ਜਾ ਰਹੀ ਹੈ, ਜਿਸ ਦੀ 10 ਅਗਸਤ ਨੂੰ ਰੱਖੀ ਚੋਣ ਨੂੰ ਅੱਜ ਐਸ.ਡੀ.ਐਮ. ਬਠਿੰਡਾ ਕਮ ਚੋਣ ਕਨਵੀਨਰ ਵਲੋਂ ਅਗਾਂਊ ਪੱਤਰ ਜਾਰੀ ਕਰਕੇ ਮੁੜ ਰੱਦ ਕਰ ਦਿਤਾ ਗਿਆ ਹੈ। ਇਸ ਚੋਣ ਵਿਚ ਬਹੁਮਤ ਦੂਰ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ‘ਤੇ ਅੜਿੱਕੇ ਢਾਹੁਣ ਦੇ ਦੋਸ਼ ਲੱਗ ਰਹੇ ਹਨ। ਇਹ ਚੋਣ ਵਾਰ-ਵਾਰ ਰੱਦ ਹੋਣ ਨਾਲ ਜਿੱਥੇ ਕੌਂਸਲਰਾਂ ਵਿਚ ਭਾਰੀ ਰੋਸ ਹੈ, ਉੱਥੇ ਪਿਛਲੇ ਕਈ ਮਹੀਨਿਆਂ ਤੋਂ ਨਗਰ ਕੌਂਸਲ ਦਾ ਕੋਈ ਵਾਲੀਵਾਰਸ ਨਾ ਹੋਣ ਕਰਕੇ ਲੋਕਾਂ ਦੇ ਕੰਮ ਧੰਦੇ ਅਤੇ ਨਗਰ ਦੇ ਵਿਕਾਸ ਕਾਰਜ ਪੂਰੀ ਤਰਾਂ ਠੱਪ ਹਨ।ਹਾਈਕੋਰਟ ਦੇ ਹੁਕਮਾਂ ਦੇ ਆਧਾਰ ‘ਤੇ ਬੀਤੇ ਕੱਲ੍ਹ ਨਗਰ ਕੌਂਸਲ ਕੋਟਫੱਤਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਰੱਖੀ ਗਈ ਸੀ, ਜਿਸ ਨੂੰ ਐਨ ਮੌਕੇ ‘ਤੇ ਚੋਣ ਅਧਿਕਾਰੀ ਵਲੋਂ ਰੱਦ ਕਰ ਦਿੱਤਾ ਗਿਆ ਪਰ ਹੁਣ ਚੋਣ ਅਧਿਕਾਰੀ ਕਮ ਉਪ ਮੰਡਲ ਮੈਜਿਸਟਰੇਟ ਬਠਿੰਡਾ ਵਲੋਂ 10 ਅਗਸਤ ਨੂੰ ਚੋਣ ਕਰਵਾਉਣ ਸਬੰਧੀ ਹਲਕਾ ਵਿਧਾਇਕ ਅਮਿਤ ਰਤਨ ਕੋਟਫੱਤਾ ਸਮੇਤ ਸਮੂਹ 11 ਕੌਂਸਲਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਅੱਜ ਫੇਰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਚੋਣ ਵਾਰ-ਵਾਰ ਟਲਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਸਿਆਸੀ ਸੂਤਰਾਂ ਅਨੁਸਾਰ ਸੱਤਾਧਾਰੀ ਧਿਰ ਕੋਲ ਕੌਂਸਲ ਵਿਚ ਲੋੜੀਂਦਾ ਬਹੁਮਤ ਨਾ ਹੋਣ ਕਾਰਨ ਪ੍ਰਧਾਨ ਦੀ ਚੋਣ ਦਾ ਗਣਿਤ ਉਸ ਦੇ ਹੱਕ ਵਿਚ ਨਹੀਂ ਬਣ ਰਿਹਾ। ਇਸੇ ਕਰਕੇ ਚੋਣ ਕਰਵਾਉਣ ਦੀ ਬਜਾਏ ਇਸ ਨੂੰ ਕਿਸੇ ਨਾ ਕਿਸੇ ਕਾਰਨ ਅੱਗੇ ਪਾਉਣ ਦੇ ਦੋਸ਼ ਲੱਗ ਰਹੇ ਹਨ। ਹਾਲਾਂਕਿ ਪ੍ਰਸ਼ਾਸਨ ਵਲੋਂ ਚੋਣ ਮੁਲਤਵੀ ਕਰਨ ਦਾ ਕਾਰਨ ‘ਪ੍ਰਸ਼ਾਸਨਿਕ ਕਾਰਨ’ ਦੱਸਿਆ ਗਿਆ ਹੈ, ਜਦਕਿ ਇਸ ਨੂੰ ਹਾਈਕੋਰਟ ਦੇ ਹੁਕਮਾਂ ਦੀ ਅਦੂਲੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਹਾਈਕੋਰਟ ਦੀ ਕਾਰਵਾਈ ਅਤੇ ਪ੍ਰਸ਼ਾਸਨ ਵਲੋਂ ਚੋਣ ਲਈ ਜਾਰੀ ਕੀਤੀ ਜਾਣ ਵਾਲੀ ਅਗਲੀ ਤਰੀਕ ‘ਤੇ ਟਿਕੀਆਂ ਹਨ।
ਪਿਛਲੀ ਖ਼ਬਰ ਜ਼ੋਨ ਪੱਧਰੀ ਖੇਡਾਂ ’ਚ ਸਮਰਹਿੱਲ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਵਿਨੋਦ ਬਿੰਟਾ ਵਲੋਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਅੰਡਰਪਾਸ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਅਤੇ ਇੰਟਰਸਿਟੀ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।