15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਰਕਾਰੀ ਸਕੂਲ ਗੇਹਲੇ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/>

ਅਜੀਤ ਡੈਸਕ 06-04-2026
ਮਾਨਸਾ, 5 ਅਪ੍ਰੈਲ (ਰਾਵਿੰਦਰ ਸਿੰਘ ਰਵੀ)-ਨੇੜਲੇ ਪਿੰਡ ਗੇਹਲੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਮੰਚ ਸੰਚਾਲਕ ਦੀ ਭੂਮਿਕਾ ਸਕੂਲ ਮੁਖੀ ਸੁਖਜੀਤ ਸਿੰਘ ਚਹਿਲ ਤੇ ਸੁਖਰਾਜ ਸਿੰਘ ਸੰਦੋਹਾ ਨੇ ਨਿਭਾਈ | ਮੁੱਖ ਮਹਿਮਾਨ ਬੀ.ਪੀ.ਈ.ਓ. ਮਾਨਸਾ ਸਤਪਾਲ ਸਿੰਘ ਸਨ | ਉਨ੍ਹਾਂ ਦੱਸਿਆ ਕਿ ਸਹਿਜਪ੍ਰੀਤ ਕੌਰ ਨੇ 500 'ਚੋਂ 500 ਅੰਕ ਹਾਸਿਲ ਕਰ ਕੇ ਮੈਰਿਟ ਸੂਚੀ 'ਚ ਸਥਾਨ ਹਾਸਿਲ ਕਰਦਿਆਂ ਸਕੂਲ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ, ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਆਸ ਪ੍ਰਗਟਾਈ | ਇਸ ਮੌਕੇ ਪ੍ਰਗਟ ਸ਼ਰਮਾ, ਪਰਮਜੀਤ ਸ਼ਰਮਾ, ਗੋਬਿੰਦ ਸਿੰਘ, ਰਾਮਨਾਥ ਸਿੰਘ, ਜਸਵਿੰਦਰ ਸਿੰਘ, ਕਾਮਿਨੀ ਗੋਇਲ, ਸ਼ਾਲੂ ਰਾਣੀ, ਗਗਨਦੀਪ ਸਿੰਘ, ਪੂਜਾ ਰਾਣੀ, ਸਰਪੰਚ ਪਿ੍ਤਪਾਲ ਸ਼ਰਮਾ, ਕਾਲਾ ਸਿੰਘ, ਕੁਲਦੀਪ ਕੌਰ, ਹਰਭਗਵਾਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ, 483 ਪ੍ਰਾਣੀ ਲੱਗੇ ਗੁਰੂ ਦੇ ਲੜ ਅਗਲੀ ਖ਼ਬਰ ਮਾਨਸਾ ਜ਼ਿਲ੍ਹੇ 'ਚ ਗਰੁੱਪ-ਡੀ ਦੀਆਂ ਅਸਾਮੀਆਂ ਲਈ ਕਰਵਾਈ ਪ੍ਰੀਖਿਆ ਨੇਪਰੇ ਚੜ੍ਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।