12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਐੱਲ.ਪੀ.ਜੀ. ਦੀ ਸਹੀ ਵਰਤੋਂ ਤੋਂ ਸਕੂਲੀ ਬੱਚਿਆਂ ਨੂੰ ਕਰਵਾਇਆ ਜਾਣੂ

ਅਜੀਤ ਡੈਸਕ 30-01-2026
ਤਲਵੰਡੀ ਸਾਬੋ, 29 ਜਨਵਰੀ (ਰਣਜੀਤ ਸਿੰਘ ਰਾਜੂ)- ਖਾਣਾ ਬਣਾਉਣ ਸਮੇਂ ਐੱਲ.ਪੀ.ਜੀ ਗੈਸ ਦੀ ਸਹੀ ਵਰਤੋਂ ਸੰਬੰਧੀ ਲੋਕਾਂ ਨੂੰ ਜਾਣੂੰ ਕਰਵਾਉਣ ਦੇ ਮਨੋਰਥ ਨਾਲ ਇੰਡੇਨ ਗੈਸ ਵਲੋਂ ਪਿਛਲੇ ਸਮੇਂ ਤੋਂ ਸ਼ੁਰੂ ਕੀਤੇ ਗ੍ਰਾਹਕ ਸੁਰੱਖਿਆ ਕੈਂਪਾਂ ਦੀ ਲੜੀ ਤਹਿਤ ਅੱਜ ਤਲਵੰਡੀ ਸਾਬੋ ਦੀ ਮਨਰੂਪ ਇੰਡੇਨ ਗੈਸ ਏਜੰਸੀ ਵਲੋਂ ਸਰਕਾਰੀ ਸੈਕੰਡਰੀ ਸਕੂਲ ਵਿਖੇ 'ਸੇਫ਼ਟੀ ਕਲੀਨਿਕ' ਦੇ ਨਾਂ ਹੇਠ ਇਕ ਜਾਦੂ ਸ਼ੋਅ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ | ਉਕਤ ਸ਼ੋਅ ਦੌਰਾਨ ਦੇਸ਼ ਦੇ ਮਸ਼ਹੂਰ ਜਾਦੂਗਰ ਅਖਿਲੇਸ਼ ਜਾਇਸਵਾਲ ਨੇ ਘਰੇਲੂ ਗੈਸ ਦੀ ਸਹੀ ਵਰਤੋਂ ਨੂੰ ਮਨੋਰੰਜਕ ਤਰੀਕਿਆਂ ਨਾਲ ਸਮਝਾਉਣ ਦੇ ਮਨੋਰਥ ਤਹਿਤ ਸਕੂਲੀ ਬੱਚਿਆਂ ਨੂੰ ਜਾਦੂ ਦੇ ਟਰਿੱਕ ਦਿਖਾਏ | ਜਾਦੂਗਰ ਅਖਿਲੇਸ਼ ਨੇ ਸਕੂਲੀ ਬੱਚਿਆਂ ਨੂੰ ਘਰ 'ਚ ਖਾਣ ਬਣਾਉਣ ਸਮੇਂ ਗੈਸ ਦੀ ਯੋਗ ਵਰਤੋਂ ਕਰਨ ਸੰਬੰਧੀ ਕਈ ਤਰ੍ਹਾਂ ਦੇ ਸਵਾਲ ਵੀ ਪੁੱਛੇ 'ਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਮਨਰੂਪ ਇੰਡੇਨ ਗੈਸ ਏਜੰਸੀ ਦੇ ਗੁਰਤਿੰਦਰ ਸਿੰਘ ਰਿੰਪੀ ਮਾਨ (ਸਾਬਕਾ ਪ੍ਰਧਾਨ ਨਗਰ ਪੰਚਾਇਤ) ਦੀ ਮੌਜੂਦਗੀ 'ਚ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ ਨਗਰ ਕੌਂਸਲ ਤਲਵੰਡੀ ਸਾਬੋ ਦੇ ਪ੍ਰਧਾਨ ਕੁਲਵੀਰ ਕੌਰ ਦੇ ਪੁੱਤਰ ਹਰਜੀਤ ਸਿੰਘ ਸਰਾਂ ਤੇ ਜਗਸੀਰ ਸਿੰਘ ਕੌਂਸਲਰ ਨੇ ਸਨਮਾਨਿਤ ਕੀਤਾ | ਇਸ ਦੌਰਾਨ ਬੱਚਿਆਂ ਨੂੰ ਘਰੇਲੂ ਗੈਸ ਦੀ ਵਰਤੋਂ ਸਮੇਂ ਹਾਦਸੇ ਹੋਣ ਦੇ ਕਾਰਨਾਂ ਅਤੇ ਹਾਦਸਾ ਹੋ ਜਾਣ 'ਤੇ ਕੀਤੇ ਜਾਣ ਵਾਲੇ ਬਚਾਵਾਂ ਤੋਂ ਵੀ ਜਾਣੂੰ ਕਰਵਾਇਆ ਗਿਆ | ਸਮਾਪਤੀ ਮੌਕੇ ਜਿੱਥੇ ਸਕੂਲ ਦੀ ਪਿ੍ੰਸੀਪਲ ਮੈਡਮ ਅਮਨਦੀਪ ਕੌਰ ਨੇ ਬੱਚਿਆਂ ਨੂੰ ਕੀਮਤੀ ਜਾਣਕਾਰੀਆਂ ਦੇਣ ਲਈ ਕੈਂਪ ਲਗਾਉਣ ਵਾਸਤੇ ਗੈਸ ਏਜੰਸੀ ਸੰਚਾਲਕਾਂ ਦਾ ਧੰਨਵਾਦ ਕੀਤਾ, ਉੱਥੇ ਗੁਰਤਿੰਦਰ ਸਿੰਘ ਰਿੰਪੀ ਮਾਨ ਨੇ ਕੈਂਪ 'ਚ ਪੁੱਜੀਆਂ ਮੁਹਤਬਰ ਸ਼ਖ਼ਸੀਅਤਾਂ ਤੇ ਸਹਿਯੋਗ ਦੇਣ ਲਈ ਸਕੂਲ ਪਿ੍ੰਸੀਪਲ ਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ | ਕੈਂਪ ਦੌਰਾਨ ਦਮਦਮਾ ਗੈਸ ਏਜੰਸੀ ਦੇ ਸੰਚਾਲਕ ਗੁਰਤੇਜ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਦਿਖਾਈ ਸਨ |
ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਵਿਖੇ ਮਨਾਇਆ 'ਗਣਤੰਤਰ ਦਿਵਸ' ਅਗਲੀ ਖ਼ਬਰ ਸਵਰਨਕਾਰ ਸਮਾਜ ਨੇ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।