ਮੌੜ ਮੰਡੀ, 29 ਜਨਵਰੀ ( ਗੁਰਜੀਤ ਸਿੰਘ ਕਮਾਲੂ)- ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਹਲਕਾ ਮੌੜ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕਰਕੇ ਜਥੇਬੰਦੀ ਦੀਆਂ ਇਕਾਈਆਂ ਬਣਾਈਆਂ ਗਈਆਂ ਅਤੇ ਨਾਲ-ਨਾਲ ਜਥੇਬੰਦੀ ਦੇ ਮਿਥੇ ਨਿਸ਼ਾਨੇ 'ਤੇ ਵਿਚਾਰਾਂ ਕੀਤੀਆਂ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਦੀਪ ਭੁੱਲਰ ਅਤੇ ਮੌੜ ਹਲਕਾ ਇੰਚਾਰਜ ਪਰਮਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਪੰਜਾਬ ਨੂੰ ਸੰਕਟ ਮੁਕਤ ਕਰਨ ਲਈ ਜਥੇਬੰਦੀ ਵਾਰਿਸ ਪੰਜਾਬ ਹਰ ਵੇਲੇ ਤਿਆਰ ਬਰ ਤਿਆਰ ਹੈ | ਅੱਜ ਮਾਨਸਾ ਕਲਾਂ ਵਿਚ ਹੋਈ ਮੀਟਿੰਗ ਵਿਚ ਪਿੰਡ ਦੇ ਨੌਜਵਾਨ ਅਵਤਾਰ ਸਿੰਘ ਸਰਪੰਚ, ਗੁਰਲਾਲ ਸਿੰਘ, ਵੀਜਾ ਸਿੰਘ, ਗੱਗੂ ਅਤੇ ਸਿਪੂ, ਪਿੰਡ ਚੜ੍ਹਤ ਸਿੰਘ ਮੌੜ ਇਕਾਈ ਬਣਾਈ ਗਈ ਜਿਸ ਵਿਚ ਪ੍ਰਧਾਨ ਜਗਦੀਪ ਸਿੰਘ, ਉਪ ਪ੍ਰਧਾਨ ਸਬਨਦੀਪ ਸਿੰਘ, ਸਕੱਤਰ ਗੁਰਧੀਰ ਸਿੰਘ, ਪ੍ਰੈਸ ਸਕੱਤਰ ਅਵਤਾਰ ਸਿੰਘ, ਜਰਨਲ ਸਕੱਤਰ ਹਰਪ੍ਰੀਤ ਸਿੰਘ ਤੇ ਸੈਕਟਰੀ ਜਸਵੀਰ ਸਿੰਘ ਨੂੰ ਅਹੱੁਦੇਦਾਰ ਚੁਣਿਆ ਗਿਆ ਅਤੇ ਪਿੰਡ ਦੇ ਮੌਜੂਦਾ ਸਰਪੰਚ ਗੁਰਦੀਪ ਸਿੰਘ ਵੀ ਹਾਜ਼ਰ ਰਹੇ | ਸੰਦੋਹਾ ਪਿੰਡ ਵਿਖੇ ਇਕਾਈ ਸਥਾਪਿਤ ਕਰਕੇ ਸੀਪਾ ਸਿੰਘ, ਸਤਪਾਲ ਸਿੰਘ, ਜੱਗਾ ਸਿੰਘ ਮਿਸਰਾ ਸਿੰਘ ਨੂੰ ਅਹੁਦੇ ਵੰਡੇ ਗਏ | ਦੀਪ ਸਿੱਧੂ ਦੇ ਨਾਨਕਾ ਪਿੰਡ ਰਾਜਗੜ੍ਹ ਕੁੱਬੇ ਵਿਖੇ ਇਕਾਈ ਸਥਾਪਤ ਕਰਕੇ ਸੁਖਦੇਵ ਸਿੰਘ ਮੁੱਖਾ ਜਥੇਦਾਰ, ਸੁੱਖਾ ਮੈਂਬਰ, ਦਵਿੰਦਰ ਸਿੰਘ ਜਥੇਦਾਰ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਸਨੀ, ਲਖਵਿੰਦਰ ਸਿੰਘ ਗੋਲਡੀ, ਬਬਲੀ ਢਿੱਲੋਂ ਨੂੰ ਅਹੁੱਦੇ ਵੰਡੇ ਗਏ ਅਤੇ ਵਿਸ਼ਵਾਸ ਦਿਵਾਇਆ ਕਿ ਅਗਲੇ ਦੋ ਚਾਰ ਦਿਨਾਂ ਵਿਚ ਇਕਾਇਆ ਬਣਾ ਕੇ ਜਥੇਬੰਦੀ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ |
'ਵਾਰਿਸ ਪੰਜਾਬ ਦੇ' ਵਲੋਂ ਮੌੜ ਮੰਡੀ ਹਲਕੇ ਵਿਚ ਇਕਾਈਆਂ ਸਥਾਪਿਤ
ਅਜੀਤ ਡੈਸਕ
30-01-2026