21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਚੰਡੀਗੜ੍ਹ ’ਚ ਤਿੰਨ ਰੋਜ਼ਾ ‘ਚੰਡੀਗੜ੍ਹ ਕਾਰਨੀਵਾਲ 2026’ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਆਗਾਜ਼

ਚੰਡੀਗੜ੍ਹ, 20 ਨਵੰਬਰ (ਅਜਾਇਬ ਸਿੰਘ ਔਜਲਾ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਚੰਡੀਗੜ੍ਹ ਦੀ ਲੀਜ਼ਰ ਵੈਲੀ ਇਕ ਵਾਰ ਫਿਰ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਤੇ ਰੰਗੀਨ ਪਰੰਪਰਾਵਾਂ ਦੀ ਗਵਾਹ ਬਣੀ ਹੈ। ਅੱਜ ਪੰਜਾਬ ਦੇ ਰਾਜਪਾਲ ਅਤੇ ਯੂ.

‘ ਚੰਡੀਗੜ੍ਹ ਕਾਰਨੀਵਾਲ-2026’ ’ਚ ਵਿਦਿਆਰਥੀ ਤਿਆਰ ਕੀਤੀ ਰਚਨਾਤਮਿਕਤਾ ਝਾਕੀ ਦਾ ਪ੍ਰਦਰਸ਼ਨ ਕਰਦੇ ਹੋਏ। ਤਸਵੀਰ : ਗੁਰਿੰਦਰ ਸਿੰਘ 21-11-2026
ਚੰਡੀਗੜ੍ਹ, 20 ਨਵੰਬਰ (ਅਜਾਇਬ ਸਿੰਘ ਔਜਲਾ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਚੰਡੀਗੜ੍ਹ ਦੀ ਲੀਜ਼ਰ ਵੈਲੀ ਇਕ ਵਾਰ ਫਿਰ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਤੇ ਰੰਗੀਨ ਪਰੰਪਰਾਵਾਂ ਦੀ ਗਵਾਹ ਬਣੀ ਹੈ। ਅੱਜ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੈਕਟਰ 10 ਸਥਿਤ ਲੀਜ਼ਰ ਵੈਲੀ ਵਿਖੇ ਤਿੰਨ ਦਿਨਾਂ ‘ਚੰਡੀਗੜ੍ਹ ਕਾਰਨੀਵਲ-2026’ ਦਾ ਰਸਮੀ ਉਦਘਾਟਨ ਕੀਤਾ। ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ-ਸਪਾਟਾ ਵਿਭਾਗ ਵਲੋਂ ਕਰਵਾਏ ਜਾ ਰਹੇ ਇਹ ਕਾਰਨੀਵਾਲ 20 ਤੋਂ 22 ਨਵੰਬਰ ਤੱਕ ਜਾਰੀ ਰਹੇਗਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜਿਥੇ ਕਾਰਨੀਵਾਲ ਪਰੇਡ ਨੂੰ ਹਰੀ ਝੰਡੀ ਦਿਖਾਈ ਉਥੇ ਪਰੇਡ ਵਿਚ ਸਰਕਾਰੀ ਕਾਲਜ ਆਫ਼ ਆਰਟ, ਚੰਡੀਗੜ੍ਹ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਮਨਮੋਹਕ ਅਤੇ ਰਚਨਾਤਮਕ ਝਾਕੀਆਂ ਪੇਸ਼ ਕੀਤੀਆਂ ਗਈਆਂ। ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੇ ਰਵਾਇਤੀ ਨਾਚ, ਸੰਗੀਤ ਤੇ ਸੱਭਿਆਚਾਰਕ ਪ੍ਰਦਰਸ਼ਨਾਂ ਰਾਹੀਂ ਆਪਣੀ ਖੇਤਰੀ ਵਿਰਾਸਤ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ, ਜੋ ਕਾਰਨੀਵਾਲ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ, ਵਿਖਾਈ ਵੀ ਦਿੰਦਾ ਸੀ। ਇਸੇ ਦੌਰਾਨ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਕਾਰਨੀਵਾਲ ਸਿਰਫ਼ ਇਕ ਮਨੋਰੰਜਨ ਸਮਾਗਮ ਨਹੀਂ ਹੈ, ਸਗੋਂ ਦੇਸ਼ ਦੀ ਸੱਭਿਆਚਾਰਕ ਏਕਤਾ, ਵਿਭਿੰਨਤਾ ਅਤੇ ਰਵਾਇਤੀ ਵਿਰਾਸਤ ਨੂੰ ਇਕ ਪਲੇਟਫ਼ਾਰਮ ’ਤੇ ਲਿਆਉਣ ਦਾ ਇਕ ਮਹੱਤਵਪੂਰਨ ਯਤਨ ਹੈ। ਇਹ ਸਮਾਗਮ ’ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਦਰਸਾਉਂਦਾ ਹੈ। ਅਜਿਹੇ ਸਮਾਗਮ ਵੱਖ-ਵੱਖ ਰਾਜਾਂ ਦੀ ਕਲਾ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸਿੱਖਣ ਅਤੇ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ। ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਸੁੱਖੀ ਬਰਾੜ ਦੇ ਯਤਨਾਂ ਸਦਕਾ ‘ਸ਼ਗਨਾਂ ਦਾ ਵਿਹੜਾ’ ਵਿਖੇ ਪ੍ਰਦਰਸ਼ਿਤ ਪੰਜਾਬ ਦਾ ਰਵਾਇਤੀ ਸੱਭਿਆਚਾਰ ਦੀ ਦਿੱਖ ਵੀ ਲੋਕਾਂ ਨੂੰ ਖ਼ੂਬ ਪ੍ਰਭਾਵਿਤ ਕਰਨ ’ਚ ਸਫਲ ਹੋਈ ਹੈ। ਕਾਰਨੀਵਾਲ ਕੰਪਲੈਕਸ ਵਿਚ ਸਥਾਪਤ ਪ੍ਰਦਰਸ਼ਨੀ ਖੇਤਰ ਦਾ ਦੌਰਾ ਕਰਦੇ ਹੋਏ, ਪ੍ਰਸ਼ਾਸਕ ਨੇ ਕਲਾ, ਦਸਤਕਾਰੀ, ਰਵਾਇਤੀ ਉਤਪਾਦਾਂ ਤੇ ਸੱਭਿਆਚਾਰਕ ਵਿਰਾਸਤ ਨੂੰ ਸਮਰਪਿਤ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਖ਼ਾਸ ਤੌਰ ’ਤੇ ‘ਸ਼ਗਨਾਂ ਦਾ ਵਿਹੜਾ’ ਦਾ ਦੌਰਾ ਵੀ ਕੀਤਾ, ਜੋ ਪੰਜਾਬ ਦੀ ਰਵਾਇਤੀ ਜੀਵਨ ਸ਼ੈਲੀ, ਲੋਕ ਸੱਭਿਆਚਾਰ, ਰੀਤੀ-ਰਿਵਾਜਾਂ ਅਤੇ ਟੈਕਸਟਾਈਲ ਵਿਰਾਸਤ ਦੀ ਸੁੰਦਰਤਾ ਨਾਲ ਦਰਸ਼ਕਾਂ ਦਾ ਧਿਆਨ ਖਿੱਚਦਾ ਹੈ। ਪ੍ਰਸ਼ਾਸਕ ਨੇ ਸਰਕਾਰੀ ਅਜਾਇਬ ਘਰ ਤੇ ਆਰਟ ਗੈਲਰੀ ਵਿਖੇ ਵਿਸ਼ੇਸ਼ ਪ੍ਰਦਰਸ਼ਨੀ ‘ਦਰਸ਼ਨ ਦੀਦਾਰ - ਗੁਰੂ ਨਾਨਕ ਦੇਵ ਜੀ: ਕਲਾ ਅਤੇ ਅਧਿਆਤਮਿਕਤਾ ਦੀ ਯਾਤਰਾ’ ਦਾ ਵੀ ਦੌਰਾ ਕੀਤਾ। ਇਹ ਪ੍ਰਦਰਸ਼ਨੀ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਵਿਸ਼ਵ-ਵਿਆਪੀ ਦਰਸ਼ਨ ਨੂੰ ਸਮਰਪਿਤ ਹੈ। ਇਹ ਕਲਾਤਮਕ ਪੇਸ਼ਕਾਰੀਆਂ ਰਾਹੀਂ ਉਨ੍ਹਾਂ ਦੇ ਸੰਦੇਸ਼ ਤੇ ਅਧਿਆਤਮਿਕਤਾ ਨੂੰ ਦਰਸਾਉਂਦੀ ਹੈ। ਕਾਰਨੀਵਾਲ ਦੇ ਅੱਜ ਪਹਿਲੇ ਦਿਨ ‘ਹਾਰਮਨੀ ਆਫ਼ ਪਾਈਨ’ ਵਲੋਂ ਆਪਣੀ ਸੰਗੀਤਕ ਪੇਸ਼ਕਾਰੀ ਦਿੱਤੀ ਗਈ, ਉੱਥੇ ਪੰਜਾਬੀ ਗਾਇਕਾ ਡੌਲੀ ਸਿੰਘ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿੱਲ ਜਿੱਤੇ। 21 ਤੇ 22 ਨਵੰਬਰ ਕ੍ਰਮਵਾਰ ਗਾਇਕ ਤੇ ਆਦਕਾਰ ਗਿੱਪੀ ਗਰੇਵਾਲ ਅਤੇ ਜਾਵੇਦ ਅਲੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।
ਪਿਛਲੀ ਖ਼ਬਰ ਡੀ. ਸੀ. ਅਦਿੱਤਿਆ ਡਚਲਵਾਲ ਵਲੋਂ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਫੋਰਟਿਸ ਹਸਪਤਾਲ ਮੁਹਾਲੀ ਨੇ ਘੱਟ ਚੀਰ-ਫਾੜ ਵਾਲੇ ਯੂਰੋਲੋਜੀ ਇਲਾਜ ’ਚ ਸਿਖਲਾਈ ਨੂੰ ਮਜ਼ਬੂਤ ਕਰਨ ਲਈ ‘ਬੋਸਟਨ ਸਾਇੰਟਿਫਿਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।