15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਚੰਡੀਗੜ੍ਹ ਪਹੁੰਚੀਆਂ ਸਲਵਾਡੋਰ ਡਾਲੀ ਦੀਆਂ ਦੁਰਲੱਭ ਕਲਾਕ੍ਰਿਤੀਆਂ, 30 ਤੱਕ ਲੱਗੇਗੀ ਵਿਸ਼ੇਸ਼ ਪ੍ਰਦਰਸ਼ਨੀ

ਚੰਡੀਗੜ੍ਹ, 14 ਨਵੰਬਰ (ਅਜਾਇਬ ਸਿੰਘ ਔਜਲਾ)-ਵਿਸ਼ਵ ਪ੍ਰਸਿੱਧ ਸਰਰੀਅਲਿਸਟ ਕਲਾਕਾਰ ਸਲਵਾਡੋਰ ਡਾਲੀ ਦੀਆਂ ਦੁਰਲੱਭ ਮੂਲ ਕਲਾਕ੍ਰਿਤੀਆਂ ਪਹਿਲੀ ਵਾਰ ਚੰਡੀਗੜ੍ਹ ਪਹੁੰਚੀਆਂ ਹਨ। 105 ਆਰਟ ਗੈਲਰੀ ਵਲੋਂ ਸੈਕਟਰ-11 ਵਿਖੇ ‘4 al ਭ 4 reams in 3handigarh ’ (ਡਾਲੀ ਡ੍ਰੀਮ ਇੰਨ ਚੰਡੀਗੜ੍ਹ) ਨਾਂ ਹੇਠ ਲਗਾਈ ਇਹ ਵਿਸ਼ੇਸ਼ ਪ੍ਰਦਰਸ਼ਨੀ 30 ਨਵੰਬਰ ਤੱਕ ਦਰਸ਼ਕਾਂ ਲਈ ਖੁੱਲ੍ਹੀ ਰਹੇਗੀ।

ਅਜੀਤ ਡੈਸਕ 15-11-2026
ਚੰਡੀਗੜ੍ਹ, 14 ਨਵੰਬਰ (ਅਜਾਇਬ ਸਿੰਘ ਔਜਲਾ)-ਵਿਸ਼ਵ ਪ੍ਰਸਿੱਧ ਸਰਰੀਅਲਿਸਟ ਕਲਾਕਾਰ ਸਲਵਾਡੋਰ ਡਾਲੀ ਦੀਆਂ ਦੁਰਲੱਭ ਮੂਲ ਕਲਾਕ੍ਰਿਤੀਆਂ ਪਹਿਲੀ ਵਾਰ ਚੰਡੀਗੜ੍ਹ ਪਹੁੰਚੀਆਂ ਹਨ। 105 ਆਰਟ ਗੈਲਰੀ ਵਲੋਂ ਸੈਕਟਰ-11 ਵਿਖੇ ‘4 al ਭ 4 reams in 3handigarh ’ (ਡਾਲੀ ਡ੍ਰੀਮ ਇੰਨ ਚੰਡੀਗੜ੍ਹ) ਨਾਂ ਹੇਠ ਲਗਾਈ ਇਹ ਵਿਸ਼ੇਸ਼ ਪ੍ਰਦਰਸ਼ਨੀ 30 ਨਵੰਬਰ ਤੱਕ ਦਰਸ਼ਕਾਂ ਲਈ ਖੁੱਲ੍ਹੀ ਰਹੇਗੀ। ਇਸ ਵਿਚ ਪਿਅਰੇ ਅਰਜਿਲੇਟ ਕਲੈਕਸ਼ਨ ’ਚੋਂ ਡਾਲੀ ਦੀਆਂ ਮੂਲ ਐਚਿੰਗਜ਼, ਐਨਗ੍ਰੇਵਿੰਗਜ਼, ਵਾਟਰਕਲਰ ਪੇਂਟਿੰਗਾਂ ਤੇ ਹੋਰ ਦੁਰਲੱਭ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਹ ਸੰਗ੍ਰਹਿ ਸਿਰਫ਼ ਕਲਾ ਦੀਆਂ ਬੇਸ਼ਕੀਮਤੀ ਰਚਨਾਵਾਂ ਦਾ ਖ਼ਜ਼ਾਨਾ ਹੀ ਨਹੀਂ, ਸਗੋਂ ਸਲਵਾਡੋਰ ਡਾਲੀ ਤੇ ਫਰਾਂਸੀਸੀ ਪ੍ਰਕਾਸ਼ਕ ਪਿਅਰੇ ਅਰਜਿਲੇਟ ਵਿਚਕਾਰ ਤਿੰਨ ਦਹਾਕਿਆਂ ਤੱਕ ਰਹੀ ਗੂੜ੍ਹੀ ਦੋਸਤੀ ਅਤੇ ਕਲਾਤਮਕ ਸਾਂਝ ਦੀ ਕਹਾਣੀ ਵੀ ਬਿਆਨ ਕਰਦਾ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨੀ ਭਾਰਤ ਦੇ ਸਿਰਫ਼ ਦੋ ਸ਼ਹਿਰਾਂ ਚੰਡੀਗੜ੍ਹ ਤੇ ਮੁੰਬਈ ਵਿਚ ਲਗਾਈ ਜਾ ਰਹੀ ਹੈ। ਇਸ ਤਰ੍ਹਾਂ ਚੰਡੀਗੜ੍ਹ ਨੂੰ ਵਿਸ਼ਵ ਕਲਾ ਵਿਰਾਸਤ ਦੀਆਂ ਇਨ੍ਹਾਂ ਦੁਰਲੱਭ ਰਚਨਾਵਾਂ ਦੀ ਮੇਜ਼ਬਾਨੀ ਕਰਨ ਦਾ ਵਿਸ਼ੇਸ਼ ਮੌਕਾ ਮਿਲਿਆ ਹੈ। ਪ੍ਰਦਰਸ਼ਨੀ ਦੇ ਪਹਿਲੇ ਦਿਨ ਪ੍ਰਸਿੱਧ ਕਲਾ ਇਤਿਹਾਸਕਾਰ ਤੇ ਲੇਖਿਕਾ ਡਾ. ਅਲਕਾ ਪਾਂਡੇ, ਅੰਤਰਰਾਸ਼ਟਰੀ ਕਿਊਰੇਟਰ ਤੇ ਪਿਅਰੇ ਅਰਜਿਲੇਟ ਕਲੈਕਸ਼ਨ ਦੀ ਸਰਪ੍ਰਸਤ ਕ੍ਰਿਸਟੀਨ ਅਰਜਿਲੇਟ ਅਤੇ ਮਹਿਕ ਭਾਨ ਵਿਚਕਾਰ ਵਿਸ਼ੇਸ਼ ਪੈਨਲ ਚਰਚਾ ਵੀ ਕਰਵਾਈ ਗਈ। ਇਸ ਦੌਰਾਨ ਡਾਲੀ ਦੀ ਕਲਾ, ਉਨ੍ਹਾਂ ਦੀ ਸ਼ਖ਼ਸੀਅਤ, ਭਾਰਤ ਨਾਲ ਉਨ੍ਹਾਂ ਦੇ ਸੰਬੰਧਾਂ ਅਤੇ ਕਲਾ ਨੂੰ ਨਿਵੇਸ਼ ਵਜੋਂ ਦੇਖਣ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਪਿਛਲੀ ਖ਼ਬਰ 7 ਮਹੀਨਿਆਂ ਤੋਂ ਬੰਦ ਪਏ ਵੀ. ਆਰ. ਪੰਜਾਬ ਮਾਲ ਦੇ ਐਸਕੇਲੇਟਰ ’ਚ ਲੱਗੀ ਅੱਗ ਮੁਹਾਲੀ ਤੇ ਖਰੜ ਤੋਂ ਪੁੱਜੇ ਫਾਇਰ ਟੈਂਡਰਾਂ... ਅਗਲੀ ਖ਼ਬਰ ਆਰਡੀਨੈਂਸ ਫ਼ੈਕਟਰੀ ਚੰਡੀਗੜ੍ਹ ਨੇ ਸਰਕਾਰੀ ਭਾਸ਼ਾ ਹਿੰਦੀ ਦੇ ਲਾਗੂ ਕਰਨ ਲਈ ਪਹਿਲਾ ਪੁਰਸਕਾਰ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।