29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਵਾਲੇ ਲੋਕਾਂ ਦੀ ਰਹੀ ਚਾਂਦੀ ਵਰਤ ਰੱਖਣ ਸਮੇਂ ਲੋੜੀਂਦੀਆਂ ਵਸਤਾਂ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਵੀ ਵੱਡੇ ਪੱਧਰ ’ਤੇ ਹੋਈ ਖ਼ਰੀਦਦਾਰੀ

ਚੰਡੀਗੜ੍ਹ, 28 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ’ਚ ‘ਕਰਵਾ ਚੌਥ’ ਦੇ ਤਿਉਹਾਰ ਦੇ ਮੱਦੇ ਨਜ਼ਰ ਅੱਜ ਬਾਜ਼ਾਰਾਂ ਵਿਚ ਵੱਡੇ ਪੱਧਰ ਤੇ ਮੁਟਿਆਰਾਂ ਅਤੇ ਮਹਿਲਾਵਾਂ ਦੀ ਆਮਦ ਰਹੀ। ਖ਼ਾਸ ਕਰਕੇ ਹੱਥਾਂ ਪੈਰਾਂ ਤੇ ਮਹਿੰਦੀ ਲਗਾਉਣ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਵੀ ਵੱਡੇ ਪੱਧਰ ਤੇ ਖ਼ਰੀਦਦਾਰੀ ਹੋਈ।

‘ਕਰਵਾ ਚੌਥ’ ਤਿਉਹਾਰ ਸਬੰਧੀ ਖਾਣ-ਪੀਣ ਦੀ ਸਮਗਰੀ ਖ਼ਰੀਦਦਾਰੀ ਕਰਦੀਆਂ ਹੋਈਆਂ ਮਹਿਲਾਵਾਂ। 29-10-2026
ਚੰਡੀਗੜ੍ਹ, 28 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ’ਚ ‘ਕਰਵਾ ਚੌਥ’ ਦੇ ਤਿਉਹਾਰ ਦੇ ਮੱਦੇ ਨਜ਼ਰ ਅੱਜ ਬਾਜ਼ਾਰਾਂ ਵਿਚ ਵੱਡੇ ਪੱਧਰ ਤੇ ਮੁਟਿਆਰਾਂ ਅਤੇ ਮਹਿਲਾਵਾਂ ਦੀ ਆਮਦ ਰਹੀ। ਖ਼ਾਸ ਕਰਕੇ ਹੱਥਾਂ ਪੈਰਾਂ ਤੇ ਮਹਿੰਦੀ ਲਗਾਉਣ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਵੀ ਵੱਡੇ ਪੱਧਰ ਤੇ ਖ਼ਰੀਦਦਾਰੀ ਹੋਈ। ਇਹਨਾਂ ਦੁਕਾਨਾਂ ਤੇ ਹੋਈ ਖ਼ਰੀਦਦਾਰੀ ਤੋਂ ਦੁਕਾਨਦਾਰ ਵੀ ਬਹੁਤ ਉਤਸ਼ਾਹਿਤ ਜਾਪੇ। ਹਰ ਵਰ੍ਹੇ ਦੀ ਤਰ੍ਹਾਂ ਇਸ ਤਿਉਹਾਰ ਨੂੰ ਮਨਾਉਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਉਲੀਕੇ ਗਏ ਹਨ, ਤਾਂ ਜੋ ਕੱਲ੍ਹ ਨੂੰ ਚੰਡੀਗੜ੍ਹ ਸ਼ਹਿਰ ਵਿਚ ਮੁਟਿਆਰਾਂ ਤੇ ਮਹਿਲਾਵਾਂ ਨੂੰ ਹੋਰ ਵੀ ਖ਼ੁਸ਼ੀਆਂ ਪ੍ਰਦਾਨ ਕਰਨ ਲਈ ਗੀਤ, ਸੰਗੀਤ ਤੇ ਨਾਚ ਕਲਾਵਾਂ ਦੇ ਪ੍ਰੋਗਰਾਮ ਵੀ ਕਈ ਮੰਚਾਂ, ਕਲੱਬਾਂ ਵਲੋਂ ਸੁਚੱਜੇ ਢੰਗ ਨਾਲ ਮਨਾਉਣ ਲਈ ਉਲੀਕੇ ਗਏ ਹਨ। ਇਸੇ ਦੌਰਾਨ ਕਈ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਮੁਟਿਆਰਾਂ ਤੇ ਮਹਿਲਾਵਾਂ ਵਲੋਂ ਰੰਗ- ਬਿਰੰਗੀਆਂ ਚੂੜੀਆਂ ਦੇ ਨਾਲ ਨਾਲ ਹਾਰ- ਸ਼ਿੰਗਾਰ ਦੀਆਂ ਵਸਤਾਂ ਨੂੰ ਵੀ ਰੀਝ ਨਾਲ ਖ਼ਰੀਦਿਆ ਗਿਆ ਹੈ।
ਪਿਛਲੀ ਖ਼ਬਰ ਜੰਗਲਾਤ ਵਿਭਾਗ ਦੇ ਕਾਮਿਆਂ ਨੇ ਬਕਾਇਆ ਰਕਮ ਜਾਰੀ ਨਾ ਹੋਣ ’ ਤੇ ਜਤਾਇਆ ਰੋਸ 4 ਨੂੰ ਖ਼ਜ਼ਾਨਾ ਦਫ਼ਤਰ ਮੂਹਰੇ ਧਰਨੇ ਦੇਣ ਦਾ ਕੀ... ਅਗਲੀ ਖ਼ਬਰ 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਤੋਂ ਪ੍ਰਭਾਵਿਤ 253 ਅਧਿਆਪਕਾਂ ਨੇ ਬਰਖ਼ਾਸਤ ਕਰਨ ਦੇ ਜਾਰੀ ਹੁਕਮਾਂ ਦੇ ਖ਼ਿਲਾਫ਼ ਵਿੱਦਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।