18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੁਸਹਿਰਾ ਕਮੇਟੀ ਖਰੜ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ

ਖਰੜ, 17 ਅਕਤੂਬਰ (ਗੁਰਮੁੱਖ ਸਿੰਘ ਮਾਨ)-ਦੁਸਹਿਰਾ ਕਮੇਟੀ ਖਰੜ ਵਲੋਂ ਸਮੁੱਚੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੀ ਪਿਛਲੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਸਥਾਨਕ ਪਰਸ਼ੂਰਾਮ ਭਵਨ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ ਅਤੇ ਨਾਲ ਹੀ ਨਵ-ਵਿਆਹੀ ਜੋੜੀ ਨੂੰ ਘਰੇਲੂ ਵਰਤੋਂ ਦਾ ਸਾਮਾਨ ਵੀ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਕਮੇਟੀ ਵਲੋਂ ਹਰ ਸਾਲ ਇਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਜਾਂਦਾ ਹੈ ਤਾਂ ਜੋ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾ ਸਕੇ।

ਅਜੀਤ ਡੈਸਕ 18-10-2026
ਖਰੜ, 17 ਅਕਤੂਬਰ (ਗੁਰਮੁੱਖ ਸਿੰਘ ਮਾਨ)-ਦੁਸਹਿਰਾ ਕਮੇਟੀ ਖਰੜ ਵਲੋਂ ਸਮੁੱਚੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੀ ਪਿਛਲੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਸਥਾਨਕ ਪਰਸ਼ੂਰਾਮ ਭਵਨ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ ਅਤੇ ਨਾਲ ਹੀ ਨਵ-ਵਿਆਹੀ ਜੋੜੀ ਨੂੰ ਘਰੇਲੂ ਵਰਤੋਂ ਦਾ ਸਾਮਾਨ ਵੀ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਕਮੇਟੀ ਵਲੋਂ ਹਰ ਸਾਲ ਇਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਜਾਂਦਾ ਹੈ ਤਾਂ ਜੋ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾ ਸਕੇ। ਇਸ ਮੌਕੇ ਨਵ-ਵਿਆਹੀ ਜੋੜੀ ਨੂੰ ਡੀ.ਐੱਸ.ਪੀ. ਖਰੜ ਇਸ਼ਾਨ ਸਿੰਗਲਾ, ਐਡਵੋਕੇਟ ਰਮੇਸ਼ ਸ਼ਰਮਾ ਅਤੇ ਥਾਣਾ ਸਿਟੀ ਖਰੜ ਦੇ ਐੱਸ.ਐੱਚ.ਓ. ਅਮਰਿੰਦਰ ਸਿੰਘ ਸਿੱਧੂ ਸਮੇਤ ਹੋਰਨਾਂ ਸ਼ਖ਼ਸ਼ੀਅਤਾਂ ਵਲੋਂ ਅਸ਼ੀਰਵਾਦ ਦਿੱਤਾ ਗਿਆ ਅਤੇ ਕਮੇਟੀ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਪ੍ਰਧਾਨ ਸ਼ਰਮਾ ਨੇ ਅੱਗੇ ਦੱਸਿਆ ਕਿ ਕਮੇਟੀ ਵਲੋਂ ਅਸ਼ਟਮੀ ਦੇ ਸ਼ੁਭ ਮੌਕੇ ‘ਤੇ ਅੱਜ 18 ਅਕਤੂਬਰ ਨੂੰ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ, ਜਿਸ ਵਿਚ ਸੁੰਦਰ ਝਾਕੀਆਂ ਸ਼ਾਮਿਲ ਹੋਣਗੀਆਂ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰ ਸਵਰਨਜੀਤ ਕੌਰ, ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ, ਐਡਵੋਕੇਟ ਰਮੇਸ਼ ਸ਼ਰਮਾ, ਰਣਜੀਤ ਸਿੰਘ ਹੰਸ ਪ੍ਰਧਾਨ ਲੋਕ ਹਿੱਤ ਵਿਕਾਸ ਮੰਚ, ਰਣਬੀਰ ਸਿੰਘ ਅਟਵਾਲ, ਵਿਸ਼ਾਲ ਬੱਟੂ, ਸਰਬਜੀਤ ਕੌਰ, ਦੀਪਕ ਕੌਂਸਲ ਪ੍ਰਧਾਨ ਸ਼ਹਿਰੀ ਕਾਂਗਰਸ ਖਰੜ, ਵਰਿੰਦਰ ਭਾਮਾ, ਪ੍ਰਿੰ. ਜਤਿੰਦਰ ਗੁਪਤਾ, ਪਰਮਜੀਤ ਸਿੰਘ, ਸਤੀਸ਼ ਜੈਨ, ਬਲਜੀਤ ਸਿੰਘ, ਡਾ. ਸੁਰਿੰਦਰ ਰਾਣਾ, ਪ੍ਰਦੀਪ ਵੈਦ ਬਿੱਟੂ, ਕਾਲਾ ਸਿੰਘ ਸੈਣੀ, ਮਨਦੀਪ ਸ਼ਰਮਾ, ਗੁਰਮਨਦੀਪ ਸ਼ਰਮਾ, ਸੋਮ ਨਾਥ, ਬਲਰਾਜ ਕੌਸ਼ਲ, ਪੁਨੀਤ ਸ਼ਰਮਾ, ਰਿਤਿਕ, ਸੋਨੂੰ ਮੱਲੀ, ਸੈਨਯਮ ਜੈਨ, ਜਸ਼ਨ, ਗੁਰਮੁੱਖ ਸਿੰਘ ਮਾਨ, ਰਾਜੇਸ਼ ਕੌਸ਼ਿਕ ਸਮੇਤ ਕਮੇਟੀ ਦੇ ਹੋਰ ਅਹੁਦੇਦਾਰ, ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਜ਼ੀਰਕਪੁਰ ਤੋਂ ਉੱਤਰਾਖੰਡ ਤੱਕ ਗੂੰਜੇਗਾ ‘ ਧਰਤੀ ਬਚਾਓ ’ ਦਾ ਨਾਅਰਾ ਬਾਬਾ ਮਨਜੀਤ ਦੀ ਅਗਵਾਈ ਹੇਠ ਚੌਥੀ ਵਿਸ਼ਾਲ ਨਗਰ ਕੀਰਤਨ... ਅਗਲੀ ਖ਼ਬਰ ਨੌਜਵਾਨ ਉੱਦਮੀ ਵਲੋਂ ਗੰਭੀਰ ਬਿਮਾਰੀ ਨਾਲ ਲੜ ਰਹੇ ਵਿਅਕਤੀ ਨੂੰ ਵਿੱਤੀ ਸਹਾਇਤਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।