16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਐੱਸ . ਏ . ਐੱਸ . ਨਗਰ ਜ਼ਿਲ੍ਹੇ ’ ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਆਵਾਜਾਈ ਰਹੀ ਪ੍ਰਭਾਵਿਤ, ਸ਼ਹਿਰ ਦੀਆਂ ਮਾਰਕੀਟਾਂ ’ਚ ਪਸਰੀ ਰਹੀ ਸੁੰਨ, ਸਰਕਾਰੀ, ਨਿੱਜੀ ਤੇ ਸੀ.ਟੀ.ਯੂ. ਬੱਸ ਸਰਵਿਸ ਰਹੀ ਬੰਦ ਸੋਹਾਣਾ ਏਅਰਪੋਰਟ ਚੌਕ, ਫੇਜ਼ 7-8 ਲਾਈਟਾਂ ਵਾਲੇ ਚੌਕ, ਕੁੰਭੜਾ ਚੌਕ, ਵਾਈ.ਪੀ.ਐੱਸ. ਚੌਕ, ਦੈੜੀ ਅਤੇ ਲਾਂਡਰਾਂ ਚੌਕ ਵਿਚ ਆਵਾਜਾਈ ਕੀਤੀ ਜਾਮ

ਐੱਸ. ਏ.

ਮੁਹਾਲੀ ਫੇਜ਼-7 ਦੀ ਮਾਰਕੀਟ ਵਿਚ ਸ਼ਾਂਤਮਈ ਬੰਦ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਦਫ਼ਤਰ ਸਕੱਤਰ ਪੁਆਧ ਜ਼ੋਨ ਸ਼ਿਵਚਰਨ ਸਿੰਘ ਭੰਗੂ ਤੇ ਹੋਰ। 16-10-2026
ਐੱਸ. ਏ. ਐੱਸ. ਨਗਰ, 15 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਮਾਨਸਾ ਵਿਖੇ ਨਸ਼ਿਆਂ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਨੂੰ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਐੱਸ. ਏ. ਐੱਸ. ਨਗਰ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲਿਆ। ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਵੱਖ-ਵੱਖ ਚੌਕਾਂ ਵਿਚ ਸੜਕਾਂ ਜਾਮ ਕੀਤੇ ਕਾਰਨ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਰਹੀ। ਬੰਦ ਦੌਰਾਨ ਮੁਹਾਲੀ ਸ਼ਹਿਰ ਦੇ ਬਾਜ਼ਾਰ, ਨੇੜਲੇ ਕਸਬੇ ਤੇ ਪੇਂਡੂ ਖੇਤਰ, ਜਿਨ੍ਹਾਂ ਵਿਚ ਪਿੰਡ ਕੁੰਭੜਾ, ਸੋਹਾਣਾ, ਲਾਂਡਰਾਂ, ਭਾਗੋਮਾਜਰਾ ਤੇ ਦੈੜੀ ਸ਼ਾਮਿਲ ਸਨ, ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ ਅਤੇ ਸ਼ਹਿਰ ਦੀਆਂ ਮਾਰਕੀਟਾਂ ਵਿਚ ਸੁੰਨ ਪਸਰੀ ਰਹੀ। ਇਸ ਦੌਰਾਨ ਸਰਕਾਰੀ, ਨਿੱਜੀ ਤੇ ਸੀ. ਟੀ. ਯੂ. ਦੀ ਬੱਸ ਸਰਵਿਸ ਵੀ ਬੰਦ ਰਹੀ। ਜ਼ਿਆਦਾਤਰ ਮਾਰਕੀਟਾਂ ਵਿਚ ਦੁਕਾਨਦਾਰਾਂ ਵਲੋਂ ਬੰਦ ਦੇ ਸਮਰਥਨ ਵਿਚ ਆਪ ਮੁਹਾਰੇ ਆਪਣੀਆਂ ਦੁਕਾਨਾਂ ਤੇ ਸ਼ੋਅਰੂਮ ਬੰਦ ਰੱਖੇ ਗਏ। ਸ਼ਹਿਰ ਦੀਆਂ ਕਈ ਮਾਰਕੀਟਾਂ ਵਿਚ ਬੰਦ ਸਮਰਥਕਾਂ ਦੇ ਗਰੁੱਪਾਂ ਵਲੋਂ ਲਾਊਡ ਸਪੀਕਰਾਂ ਰਾਹੀਂ ਦੁਕਾਨਾਂ ਬੰਦ ਰੱਖਣ ਅਤੇ ਬੰਦ ਦੌਰਾਨ ਸ਼ਾਂਤੀਪੂਰਨ ਤਰੀਕੇ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ, ਜਦਕਿ ਕਈ ਥਾਈਂ ਬੰਦ ਸਮਰਥਕਾਂ ਵਲੋਂ ਜਬਰੀ ਦੁਕਾਨਾਂ ਬੰਦ ਕਰਵਾਈਆਂ ਗਈਆਂ। ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਸਖ਼ਤ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਏਅਰਪੋਰਟ ਸੜਕ ‘ਤੇ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਵਾਲੇ ਚੌਕ ਵਿਚ ਇਕੱਠੇ ਹੋਏ ਰਾਜਨੀਤਿਕ, ਸਮਾਜਿਕ, ਧਾਰਮਿਕ, ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵਲੋਂ ਧਰਨਾ ਲਗਾ ਕੇ ਆਵਾਜਾਈ ਠੱਪ ਕਰਦਿਆਂ ਸਟੇਜ ਲਗਾਈ ਗਈ, ਜਦਕਿ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਤੇ ਕਾਰਕੁੰਨਾਂ ਵਲੋਂ ਫੇਜ਼ 7-8 ਦੇ ਲਾਈਟਾਂ ਵਾਲਾ ਚੌਕ, ਕੁੰਭੜਾ ਚੌਕ ਅਤੇ ਵਾਈ. ਪੀ. ਐਸ. ਚੌਕ ਵਿਚ ਆਵਾਜਾਈ ਜਾਮ ਕੀਤੀ ਗਈ। ਬੰਦ ਕਾਰਨ ਮੁਹਾਲੀ ਤੋਂ ਸਵੇਰ ਸਮੇਂ ਆਪਣੀਆਂ ਡਿਊਟੀਆਂ ‘ਤੇ ਜਾਣ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਪ੍ਰਾਈਵੇਟ, ਸਰਕਾਰੀ ਤੇ ਅਰਧ-ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਥਾਈਂ ਮੁਲਾਜ਼ਮਾਂ ਨੂੰ ਵਾਪਸ ਘਰਾਂ ਨੂੰ ਪਰਤਣ ਲਈ ਮਜ਼ਬੂਰ ਹੋਣਾ ਪਿਆ। ਇਨ੍ਹਾਂ ਥਾਵਾਂ ‘ਤੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਬੰਦ ਸਮਰਥਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਤੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਗਈ। ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਲਗਾਏ ਗਏ ਧਰਨੇ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਸੀਨੀਅਰ ਆਗੂ (ਬਾਕੀ ਸਫ਼ਾ 7 ’ਤੇ)
ਪਿਛਲੀ ਖ਼ਬਰ ਪਿੰਡਾਂ ਦੇ ਸਰਕਾਰੀ ਸਕੂਲਾਂ ’ ਚ ਅਧਿਆਪਕਾਂ ਦੀ ਘਾਟ , ਸ਼ਹਿਰੀ ਸਕੂਲਾਂ ’ ਚ ਤਾਇਨਾਤੀਆਂ ’ ਤੇ ਉੱਠੇ ਸਵਾਲ ਅਗਲੀ ਖ਼ਬਰ ਐੱਸ . ਏ . ਐੱਸ . ਨਗਰ ਜ਼ਿਲ੍ਹੇ ’ ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਆਵਾਜਾਈ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।