ਸੈਕਟਰ -46 ਨੂੰ ਮਿਲੇਗੀ ਬਿਹਤਰ ਸੜਕੀ ਸਹੂਲਤ , 1.70 ਕਰੋੜ ਦੇ ਕੰਮ ਸ਼ੁਰੂ ਸੜਕਾਂ ਦੇ ਨਾਲ ਮਾਰਕੀਟ ਤੇ ਹਸਪਤਾਲ ਦੀ ਪਾਰਕਿੰਗ ਵੀ ਹੋਵੇਗੀ ਨਵੀਂ, ਤਿੰਨ ਪਰਤਾਂ ’ਚ ਵਿਛਾਈ ਜਾਵੇਗੀ ਬਿਟੂਮਨ ਦੀ ਪਰਤ-ਕੌਂਸਲਰ ਗਾਬੀ
ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)– ਸੈਕਟਰ-46 ’ਚ ਸੜਕੀ ਢਾਂਚੇ ਨੂੰ ਬਿਹਤਰ ਬਣਾਉਣ ਲਈ 1. 70 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਹਨ।
ਚੰਡੀਗੜ੍ਹ ਦੇ ਸੈਕਟਰ-46 ਦੀ ਮਾਰਕੀਟ ਅਤੇ ਕੇ.ਯੂ.ਸੀ. ਹਸਪਤਾਲ ਦੀ ਪਾਰਕਿੰਗ ਵਿਖੇ ਸੜਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਉਂਦੇ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਨਾਲ ਮੌਜੂਦ ਇਲਾਕੇ ਦੇ ਪਤਵੰਤੇ ਸੱਜਣ। ਤਸਵੀਰ : ਕਮਲਜੀਤ ਸਿੰਘ।
15-10-2026