11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੈਨਸ਼ਨਰ ਐਸੋਸੀਏਸ਼ਨ ਦੀ ਡਵੀਜ਼ਨ ਪੱਧਰੀ ਹੋਈ ਮੀਟਿੰਗ

ਖਰੜ, 10 ਅਕਤੂਬਰ (ਗੁਰਮੁੱਖ ਸਿੰਘ ਮਾਨ)-ਪੈਨਸ਼ਨਰ ਐਸੋਸੀਏਸ਼ਨ ਦੀ ਡਵੀਜ਼ਨ ਪੱਧਰੀ ਮੀਟਿੰਗ ਮੰਡਲ ਦਫ਼ਤਰ ਖਰੜ ਵਿਖੇ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਚਰਚਾ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਡੀ.

ਅਜੀਤ ਡੈਸਕ 11-10-2026
ਖਰੜ, 10 ਅਕਤੂਬਰ (ਗੁਰਮੁੱਖ ਸਿੰਘ ਮਾਨ)-ਪੈਨਸ਼ਨਰ ਐਸੋਸੀਏਸ਼ਨ ਦੀ ਡਵੀਜ਼ਨ ਪੱਧਰੀ ਮੀਟਿੰਗ ਮੰਡਲ ਦਫ਼ਤਰ ਖਰੜ ਵਿਖੇ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਚਰਚਾ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਡੀ. ਏ. ਦੀ ਪੂਰੀ ਅਦਾਇਗੀ ਅਤੇ 2.59 ਦੇ ਗੁਣਾਂਕ ਨਾਲ ਪੈਨਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸੇ ਦੌਰਾਨ ਸੰਘਰਸ਼ਾਂ ਬਾਰੇ ਸਮੀਖਿਆ ਕਰਦਿਆਂ ਡਵੀਜ਼ਨ ਸਕੱਤਰ ਭੁਪਿੰਦਰ ਮਦਨਹੇੜੀ ਨੇ ਦੱਸਿਆ ਕਿ ਆਉਣ ਵਾਲੇ ਸੰਘਰਸ਼ਾਂ ‘ਚ ਪੈਨਸ਼ਨਰਾਂ ਵਲੋਂ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ। ਇ ਸ ਮੌਕੇ ਮੁਲਾਜ਼ਮ ਆਗੂ ਸੁਖਵਿੰਦਰ ਦੁਮਣਾ, ਖ਼ਜ਼ਾਨਚੀ ਪਰਮਜੀਤ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ, ਸੁਰਿੰਦਰ ਡੱਫੂ, ਦੇਵੀ ਦਿਆਲ, ਰਣਧੀਰ ਸਿੰਘ, ਨਿਰਮਲ ਸਿੰਘ, ਭਾਗ ਸਿੰਘ, ਦੀਪਕ ਕੁਮਾਰ ਮਾਜਰਾ, ਨਗਿੰਦਰ ਸਿੰਘ, ਸੋਹਣ ਸਿੰਘ ਤੇ ਬਲਵਿੰਦਰ ਬਡਾਲੀ ਸਮੇਤ ਹੋਰ ਪੈਨਸ਼ਨਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਬੀਰ ਵਲੋਂ ਵਿਲੀ ਨੂੰ ਚੰਡੀਗੜ੍ਹ ਪਾਰਟੀ ਇਕਾਈ ਦੇ ਪ੍ਰਧਾਨ ਤੇ ਬੀਬੀ ਜੌਹਲ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਵਜੋਂ ਕੀਤਾ ਨ... ਅਗਲੀ ਖ਼ਬਰ ਸੀ . ਜੀ . ਸੀ . ਯੂਨੀਵਰਸਿਟੀ ਮੁਹਾਲੀ ਵਿਖੇ 20 ਤੋਂ ਵੱਧ ਦੇਸ਼ਾਂ ਦੇ ਸਿੱਖਿਆ ਮਾਹਿਰਾਂ ਦਾ ਮਹਾਂਕੁੰਭ ਕਰਵਾਇਆ ਅਧਿਆਪਨ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।