11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੈਰਾਥਨ ਕਾਰਨ ਚੰਡੀਗੜ੍ਹ ਵਿਚ ਸਵੇਰੇ 5 ਤੋਂ 9.30 ਵਜੇ ਤੱਕ ਟਰੈਫ਼ਿਕ ਲਈ ਬਦਲਵੇਂ ਰਸਤੇ

ਚੰਡੀਗੜ੍ਹ, 10 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਐਤਵਾਰ ਨੂੰ ਮੈਰਾਥਨ ਦੇ ਮੱਦੇਨਜ਼ਰ ਸਵੇਰੇ 5 ਵਜੇ ਤੋਂ 9. 30 ਵਜੇ ਤੱਕ ਕਈ ਸੜਕਾਂ ’ਤੇ ਆਵਾਜਾਈ ਡਾਇਵਰਟ ਰਹੇਗੀ।

ਅਜੀਤ ਡੈਸਕ 11-10-2026
ਚੰਡੀਗੜ੍ਹ, 10 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਐਤਵਾਰ ਨੂੰ ਮੈਰਾਥਨ ਦੇ ਮੱਦੇਨਜ਼ਰ ਸਵੇਰੇ 5 ਵਜੇ ਤੋਂ 9.30 ਵਜੇ ਤੱਕ ਕਈ ਸੜਕਾਂ ’ਤੇ ਆਵਾਜਾਈ ਡਾਇਵਰਟ ਰਹੇਗੀ। ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਵਾਹਨ ਚਾਲਕਾਂ ਨੂੰ ਪ੍ਰਭਾਵਿਤ ਸੜਕਾਂ ਤੋਂ ਬਚਣ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਮੈਰਾਥਨ ਕੈਪੀਟਲ ਕੰਪਲੈਕਸ, ਸੈਕਟਰ-1 ਤੋਂ ਸ਼ੁਰੂ ਹੋ ਕੇ ਹਾਈਕੋਰਟ ਚੌਕ, ਓਲਡ ਬੈਰੀਕੇਡ ਚੌਕ, ਸੁਖਨਾ ਝੀਲ, ਹੀਰਾ ਸਿੰਘ ਚੌਕ, ਪੰਜਾਬ ਲੋਕ ਭਵਨ ਰੋਡ, ਕਿਸ਼ਨਗੜ੍ਹ ਟਰਨ, ਸੇਂਟ ਕਬੀਰ ਲਾਈਟ ਪੁਆਇੰਟ, ਸ਼ਾਸਤਰੀ ਨਗਰ ਲਾਈਟ ਪੁਆਇੰਟ, ਕਿਸ਼ਨਗੜ੍ਹ ਚੌਕ, ਲਲਿਤ ਹੋਟਲ ਅਤੇ ਆਈ.ਟੀ. ਪਾਰਕ ਲਾਈਟ ਪੁਆਇੰਟ ਤੱਕ ਜਾਵੇਗੀ। ਇਸ ਰੂਟ ’ਤੇ ਆਵਾਜਾਈ ਨੂੰ ਲੋੜ ਅਨੁਸਾਰ ਕੰਟਰੋਲ ਕੀਤਾ ਜਾਵੇਗਾ। ਟਰੈਫ਼ਿਕ ਪੁਲਿਸ ਨੇ ਲੋਕਾਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਰੂਟ ਦੀ ਜਾਣਕਾਰੀ ਲੈਣ ਅਤੇ ਪੁਲਿਸ ਮੁਲਾਜ਼ਮਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਹੋਲੀ ਬੇਸਿਲ ਹਸਪਤਾਲ ਖਰੜ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਅੱਜ-ਡਾ. ਵਰਮਾ ਅਗਲੀ ਖ਼ਬਰ ਪਰਗਟ ਸਿੰਘ ਦੇ ਤਾਜਪੋਸ਼ੀ ਸਮਾਗਮ ’ ਚ ਸਾਬਕਾ ਮੰਤਰੀ ਸਿੱਧੂ ਦੀ ਅਗਵਾਈ ਹੇਠ ਹਲਕਾ ਮੁਹਾਲੀ ਤੋਂ ਕਾਂਗਰਸੀ ਵਰਕਰਾਂ ਦਾ ਵੱਡਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।