09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਲੁੱਟ - ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ ਚ ਘੁੰਮ ਰਹੇ ਸਨ ਦੋ ਮੁਲਜ਼ਮ , ਚਾਕੂ ਬਰਾਮਦ

ਚੰਡੀਗੜ੍ਹ, 8 ਅਕਤੂਬਰ (ਕਪਿਲ ਵਧਵਾ)- ਸ਼ਹਿਰ ਵਿਚ ਆਏ ਦਿਨ ਵਾਪਰ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਚੰਡੀਗੜ੍ਹ ਪੁਲਿਸ ਵਲੋਂ ਰਾਤ ਮੌਕੇ ਵਿਸ਼ੇਸ਼ ਗਸ਼ਤ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦੌਰਾਨ ਪੁਲਿਸ ਨੇ ਸੰਭਾਵੀ ਤੌਰ ‘ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਧਾਰਦਾਰ ਕਮਾਣੀ ਵਾਲੇ ਚਾਕੂ ਲੈ ਕੇ ਘੁੰਮ ਰਹੇ ਦੋ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ।

ਅਜੀਤ ਡੈਸਕ 09-10-2026
ਚੰਡੀਗੜ੍ਹ, 8 ਅਕਤੂਬਰ (ਕਪਿਲ ਵਧਵਾ)- ਸ਼ਹਿਰ ਵਿਚ ਆਏ ਦਿਨ ਵਾਪਰ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਚੰਡੀਗੜ੍ਹ ਪੁਲਿਸ ਵਲੋਂ ਰਾਤ ਮੌਕੇ ਵਿਸ਼ੇਸ਼ ਗਸ਼ਤ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦੌਰਾਨ ਪੁਲਿਸ ਨੇ ਸੰਭਾਵੀ ਤੌਰ ‘ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਧਾਰਦਾਰ ਕਮਾਣੀ ਵਾਲੇ ਚਾਕੂ ਲੈ ਕੇ ਘੁੰਮ ਰਹੇ ਦੋ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ 7 ਅਕਤੂਬਰ ਦੀ ਰਾਤ ਨੂੰ ਨਵੀਨ ਵਾਸੀ ਪਿੰਡ ਬਹਿਲਾਣਾ, ਚੰਡੀਗੜ੍ਹ ਨੂੰ ਸੈਕਟਰ-46 ਸਥਿਤ ਸਟੇਡੀਅਮ ਨੇੜਿਓਂ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਕਮਾਣੀ ਵਾਲਾ ਚਾਕੂ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਸਰੂਖ ਵਾਸੀ ਪਿੰਡ ਬਹਿਲਾਣਾ ਨੂੰ ਸੈਕਟਰ-44 ਸਥਿਤ ਪੈਟਰੋਲ ਪੰਪ ਨੇੜਿਓਂ ਕਾਬੂ ਕਰਕੇ ਉਸ ਕੋਲੋਂ ਵੀ ਇਕ ਕਮਾਣੀ ਵਾਲਾ ਚਾਕੂ ਬਰਾਮਦ ਕੀਤਾ ਗਿਆ। ਦੋਵਾਂ ਮੁਲਜ਼ਮਾਂ ਕੋਲੋਂ ਹਥਿਆਰ ਬਰਾਮਦ ਹੋਣ ਤੇ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ ਅਤੇ ਓਹਨਾ ਖਿਲਾਫ ਥਾਣਾ ਸੈਕਟਰ-34 ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਵਲੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਆਕਾਸ਼ ਐਜੂਕੇਸ਼ਨ ਸਰਵਿਸਿਜ਼ ਲਿਮਟਿਡ ਨੇ ਆਕਾਸ਼ ਇਨਵਿਕਟਸ - ਇੰਜੀਨੀਅਰਿੰਗ 2.0 ਕੀਤਾ ਲਾਂਚ ਅਗਲੀ ਖ਼ਬਰ ਲੋਕ ਜਨ ਸ਼ਕਤੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ‘ ਚ 117 ਸੀਟਾਂ ’ ਤੇ ਖੜ੍ਹੇ ਕਰੇਗੀ ਉਮੀਦਵਾਰ - ਕੇ . ਪੀ . ਚੌਧਰੀ ਸਵ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।