07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੱਪ ਵਲੋਂ ਡੰਗੇ ਜਾਣ ਕਾਰਨ ਨੌਜਵਾਨ ਹਸਪਤਾਲ ਦਾਖ਼ਲ , ਹਾਲਤ ਖ਼ਤਰੇ ਤੋਂ ਬਾਹਰ

ਡੇਰਾਬੱਸੀ, 6 ਅਕਤੂਬਰ (ਗੁਰਮੀਤ ਸਿੰਘ)-ਪਿੰਡ ਭਾਂਖਰਪੁਰ ਨੇੜੇ ਇਕ ਕਾਲੋਨੀ ‘ਚ ਦੇਰ ਰਾਤ ਉਦੋਂ ਹੜਕੰਪ ਮਚ ਗਿਆ, ਜਦੋਂ ਇਕ ਨੌਜਵਾਨ ਦੇ ਪੈਰ ‘ਤੇ ਸੱਪ ਨੇ ਡੰਗ ਮਾਰ ਦਿੱਤਾ। ਇਸ ਦੌਰਾਨ ਹੌਸਲਾ ਦਿਖਾਉਂਦਿਆਂ ਨੌਜਵਾਨ ਧਰਮਵੀਰ ਨੇ ਡੰਗ ਮਾਰਨ ਵਾਲੇ ਸੱਪ ਨੂੰ ਮਾਰ ਦਿੱਤਾ ਅਤੇ ਉਸ ਨੂੰ ਇਕ ਲਿਫ਼ਾਫ਼ੇ ‘ਚ ਪਾ ਕੇ ਪਰਿਵਾਰਕ ਮੈਂਬਰਾਂ ਸਮੇਤ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚ ਗਿਆ।

ਅਜੀਤ ਡੈਸਕ 07-10-2026
ਡੇਰਾਬੱਸੀ, 6 ਅਕਤੂਬਰ (ਗੁਰਮੀਤ ਸਿੰਘ)-ਪਿੰਡ ਭਾਂਖਰਪੁਰ ਨੇੜੇ ਇਕ ਕਾਲੋਨੀ ‘ਚ ਦੇਰ ਰਾਤ ਉਦੋਂ ਹੜਕੰਪ ਮਚ ਗਿਆ, ਜਦੋਂ ਇਕ ਨੌਜਵਾਨ ਦੇ ਪੈਰ ‘ਤੇ ਸੱਪ ਨੇ ਡੰਗ ਮਾਰ ਦਿੱਤਾ। ਇਸ ਦੌਰਾਨ ਹੌਸਲਾ ਦਿਖਾਉਂਦਿਆਂ ਨੌਜਵਾਨ ਧਰਮਵੀਰ ਨੇ ਡੰਗ ਮਾਰਨ ਵਾਲੇ ਸੱਪ ਨੂੰ ਮਾਰ ਦਿੱਤਾ ਅਤੇ ਉਸ ਨੂੰ ਇਕ ਲਿਫ਼ਾਫ਼ੇ ‘ਚ ਪਾ ਕੇ ਪਰਿਵਾਰਕ ਮੈਂਬਰਾਂ ਸਮੇਤ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚ ਗਿਆ। ਹਾਸਿਲ ਜਾਣਕਾਰੀ ਅਨੁਸਾਰ ਸੱਪ ਨੇ ਧਰਮਵੀਰ ਦੇ ਪੈਰ ‘ਤੇ ਡੰਗ ਮਾਰਿਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਲੈ ਗਏ, ਜਿਥੇ ਪਹੁੰਚ ਕੇ ਧਰਮਵੀਰ ਨੇ ਜਦੋਂ ਲਿਫ਼ਾਫ਼ੇ ‘ਚ ਪਿਆ ਸੱਪ ਹਸਪਤਾਲ ਦੇ ਸਟਾਫ਼ ਨੂੰ ਦਿਖਾਇਆ ਤਾਂ ਉਹ ਵੀ ਹੈਰਾਨ ਹੋ ਗਏ। ਸੱਪ ਦੇ ਮਰੇ ਹੋਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਹੀ ਸਟਾਫ਼ ਨੇ ਰਾਹਤ ਮਹਿਸੂਸ ਕੀਤੀ। ਹਸਪਤਾਲ ਪੁੱਜਣ ‘ਤੇ ਡਾਕਟਰਾਂ ਨੇ ਤੁਰੰਤ ਨੌਜਵਾਨ ਦਾ ਇਲਾਜ ਸ਼ੁਰੂ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਧਰਮਵੀਰ ਦਾ ਇਲਾਜ ਜਾਰੀ ਸੀ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਸੀ।
ਪਿਛਲੀ ਖ਼ਬਰ ਅੱਜ ਸ਼ਾਮ ਦੇ 5 ਵਜੇ ਤੱਕ ਹੀ ਦਿੱਤੀਆਂ ਜਾ ਸਕਦੀਆਂ ਨੇ ਪਟਾਕਿਆਂ ਦੀਆਂ ਦੁਕਾਨਾਂ ਦੇ ਆਰਜ਼ੀ ਅਗਲੀ ਖ਼ਬਰ ਚੰਡੀਗੜ੍ਹ ’ ਚ ਦੋ ਵਿਅਕਤੀਆਂ ਨਾਲ 7.20 ਲੱਖ ਦੀ ਸਾਈਬਰ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।