02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜਨਸੰਖਿਆ ਕਮੇਟੀ ਨੂੰ ਸਪੱਸ਼ਟ ਕੀਤਾ ਜਾਵੇ ਕਿ ਪੰਜਾਬ ਧਰਮ ਵਾਰ ਰਿਕਾਰਡ ਨਹੀਂ ਰੱਖਦਾ - ਸਿੱਧੂ

ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਪੰਜਾਬ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਅਤੇ ਵਿੱਤੀ ਕਮਿਸ਼ਨਰ (ਮਾਲ) ਕਰਨਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਗ੍ਰਹਿ ਮੰਤਰਾਲੇ ਦੀ ਜਨ ਸੰਖਿਆ ਕਮੇਟੀ ਨੂੰ ਲਿਖਤੀ ਰੂਪ ’ਚ ਇਹ ਦੱਸਣਾ ਚਾਹੀਦਾ ਹੈ ਕਿ ਉਸ ਦੇ ਵਿਭਾਗ ਜਨਮ, ਜਾਇਦਾਦ ਰਜਿਸਟ੍ਰੇਸ਼ਨ, ਵਾਹਨ ਰਜਿਸਟ੍ਰੇਸ਼ਨ ਜਾਂ ਸਕੂਲ ਦਾਖਲਿਆਂ ਦਾ ਧਰਮ ਵਾਰ ਰਿਕਾਰਡ ਨਹੀਂ ਰੱਖਦੇ ਤੇ ਇਸ ਸੰਬੰਧੀ ਅੰਦਾਜ਼ੇ ਨਹੀਂ ਲਗਾਉਣੇ ਚਾਹੀਦੇ। ਸਿੱਧੂ ਨੇ ਕਿਹਾ ਕਿ ਜਨ ਸੰਖਿਆ ਕਮੇਟੀ ਨੇ ਸਾਰੇ ਸੂਬਿਆਂ ਤੋਂ ਅਜਿਹੇ ਪੰਦਰਾਂ ਸਾਲਾਂ ਦੇ ਅੰਕੜੇ ਮੰਗੇ ਹਨ ਤੇ ਖਾਸ ਕਰਕੇ ਪੰਜਾਬ ਦੇ ਛੇ ਸਰਹੱਦੀ ਜ਼ਿਲ੍ਹੇ (ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ) ਇਸ ਦੇ ਕੇਂਧਰ ’ਚ ਰਹਿਣ ਦੀ ਸੰਭਾਵਨਾ ਹੈ।

ਅਜੀਤ ਡੈਸਕ 02-10-2026
ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਪੰਜਾਬ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਅਤੇ ਵਿੱਤੀ ਕਮਿਸ਼ਨਰ (ਮਾਲ) ਕਰਨਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਗ੍ਰਹਿ ਮੰਤਰਾਲੇ ਦੀ ਜਨ ਸੰਖਿਆ ਕਮੇਟੀ ਨੂੰ ਲਿਖਤੀ ਰੂਪ ’ਚ ਇਹ ਦੱਸਣਾ ਚਾਹੀਦਾ ਹੈ ਕਿ ਉਸ ਦੇ ਵਿਭਾਗ ਜਨਮ, ਜਾਇਦਾਦ ਰਜਿਸਟ੍ਰੇਸ਼ਨ, ਵਾਹਨ ਰਜਿਸਟ੍ਰੇਸ਼ਨ ਜਾਂ ਸਕੂਲ ਦਾਖਲਿਆਂ ਦਾ ਧਰਮ ਵਾਰ ਰਿਕਾਰਡ ਨਹੀਂ ਰੱਖਦੇ ਤੇ ਇਸ ਸੰਬੰਧੀ ਅੰਦਾਜ਼ੇ ਨਹੀਂ ਲਗਾਉਣੇ ਚਾਹੀਦੇ। ਸਿੱਧੂ ਨੇ ਕਿਹਾ ਕਿ ਜਨ ਸੰਖਿਆ ਕਮੇਟੀ ਨੇ ਸਾਰੇ ਸੂਬਿਆਂ ਤੋਂ ਅਜਿਹੇ ਪੰਦਰਾਂ ਸਾਲਾਂ ਦੇ ਅੰਕੜੇ ਮੰਗੇ ਹਨ ਤੇ ਖਾਸ ਕਰਕੇ ਪੰਜਾਬ ਦੇ ਛੇ ਸਰਹੱਦੀ ਜ਼ਿਲ੍ਹੇ (ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ) ਇਸ ਦੇ ਕੇਂਧਰ ’ਚ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਗੋਤ ਜਾਂ ਉਪਨਾਮ ਤੋਂ ਕੁੱਝ ਵੀ ਪੱਕਾ ਪਤਾ ਨਹੀਂ ਲੱਗਦਾ। ਸਿੱਧੂ ਨੇ ਕਿਹਾ ਕਿ ਗੋਤ ਜਾਂ ਉਪਨਾਮ ਤੋਂ ਸਹਿਜਧਾਰੀ ਅਤੇ ਹਿੰਦੂ ਖੱਤਰੀ ਵਿਚ, ਜਾਂ ਮਜ੍ਹਬੀ ਸਿੱਖ ਅਤੇ ਆਪਣਾ ਸਿੱਖ ਨਾਂ ਕਾਇਮ ਰੱਖਣ ਵਾਲੇ ਈਸਾਈ ਵਿਚ ਫਰਕ ਨਹੀਂ ਕੀਤਾ ਜਾ ਸਕਦਾ। ਜਿਸ ਕਰਕੇ ਜਿਹੜੇ ਅਫਸਰ ਇਹ ਖਾਨਾ ਭਰੇਗਾ ਉਹ ਕਿਸੇ ਹੋਰ ਦੇ ਧਰਮ ਦਾ ਫੈਸਲਾ ਉਸ ਦੀ ਥਾਂ ਕਰ ਰਿਹਾ ਹੋਵੇਗਾ। ਉਨ੍ਹਾਂ ਯਾਦ ਦਿਵਾਇਆ ਕਿ ਬਟਾਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਜੋਂ ਉਨ੍ਹਾਂ ਨੇ ਕਾਦੀਆਂ ਦੇ ਅਹਿਮਦੀਆ ਭਾਈਚਾਰੇ ਨਾਲ ਕੰਮ ਕੀਤਾ ਸੀ, ਜਿਸ ਦੀ ਧਾਰਮਿਕ ਪਛਾਣ ਸਰਹੱਦ ਪਾਰ ਰਾਜ ਨੇ ਤੈਅ ਕਰ ਦਿੱਤੀ। ਉਨ੍ਹਾਂ ਮੁੱਖ ਸਕੱਤਰ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ ਅਸਲ ’ਚ ਰੱਖੇ ਜਾ ਰਹੇ ਰਿਕਾਰਡ ਤੱਕ ਹੀ ਸੀਮਤ ਰਹਿਣ।
ਪਿਛਲੀ ਖ਼ਬਰ ਹੁਨਰ ਵਿਕਾਸ ਨੂੰ ਮਿਲੇਗਾ ਉਦਯੋਗ ਦੀਆਂ ਲੋੜਾਂ ਨਾਲ ਜੋੜ – ਰਾਜਪਾਲ ਕਟਾਰੀਆ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ 42.85 ਲੱਖ ਦੀ ਠੱਗੀ, ਤਿੰਨ ਮਾਮਲੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।