ਚੰਡੀਗੜ੍ਹ ਦੇ ਧਨਾਸ ਇਲਾਕੇ ’ਚ ਲਾਲ ਥਾਰ ਦਾ ਕਹਿਰ
ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)- ਧਨਾਸ ਇਲਾਕੇ ’ਚ ਸੋਮਵਾਰ ਰਾਤ ਤੇਜ਼ ਰਫ਼ਤਾਰ ਲਾਲ ਥਾਰ ਨੇ ਬਾਈਕ ਸਵਾਰ ਦੋ ਨੌਜਵਾਨਾਂ ਅੰਸ਼ ਅਤੇ ਸ਼ਾਮ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਟੱਕਰ ਤੋਂ ਬਾਅਦ ਥਾਰ ਚਲਾ ਰਹੀ ਲੜਕੀ ਰੁਕਣ ਦੀ ਬਜਾਏ ਕੁੱਝ ਦੂਰ ਤੱਕ ਗੱਡੀ ਲੈ ਗਈ, ਜਿੱਥੇ ਥਾਰ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਟਕਰਾ ਗਈ।
ਚੰਡੀਗੜ੍ਹ ਦੇ ਥਾਣਾ ਸਾਰੰਗਪੁਰ ਦੀ ਪੁਲਿਸ ਵਲੋਂ ਜ਼ਬਤ ਹਾਦਸੇ ਨੂੰ ਅੰਜਾਮ ਦੇਣ ਵਾਲੀ ਥਾਰ ਗੱਡੀ। ਤਸਵੀਰ ਰਾਕੇਸ਼ ਸ਼ਾਹ
30-09-2026