28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਏ . ਟੀ . ਐੱਸ . ਪ੍ਰੀਲਿਊਡ ਸੁਸਾਇਟੀ ਦੀਆਂ ਆਰ . ਡਬਲਿਊ . ਏ . ਚੋਣਾਂ ਅਮਨ - ਸ਼ਾਂਤੀ ਨਾਲ ਸੰਪੰਨ ਹਾਈਕੋਰਟ

ਡੇਰਾਬੱਸੀ, 27 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੀ ਏ. ਟੀ.

ਡੇਰਾਬੱਸੀ ਦੀ ਏ.ਟੀ.ਐੱਸ. ਪ੍ਰੀਲਿਊਡ ਸੁਸਾਇਟੀ ਵਿਚ ਚੋਣ ਮਗਰੋਂ ਜਿੱਤੇ ਹੋਏ ਕਾਰਜਕਾਰਨੀ ਦੇ ਅਹੁਦੇਦਾਰਾਂ ਦੀ ਤਸਵੀਰ। ਤਸਵੀਰ : ਰਣਬੀਰ ਸਿੰਘ ਪੜ੍ਹੀ 28-09-2026
ਡੇਰਾਬੱਸੀ, 27 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੀ ਏ.ਟੀ.ਐੱਸ. ਪ੍ਰੀਲਿਊਡ ਸੁਸਾਇਟੀ ਵਿਖੇ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ (ਆਰ.ਡਬਲਿਊ.ਏ.) ਦੀਆਂ ਆਮ ਚੋਣਾਂ ਐਤਵਾਰ ਨੂੰ ਪ੍ਰਸ਼ਾਸਨਿਕ ਨਿਗਰਾਨੀ ਹੇਠ ਅਮਨ-ਅਮਾਨ ਨਾਲ ਸੰਪੰਨ ਹੋ ਗਈਆਂ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਉਪਰੰਤ ਐੱਸ.ਡੀ.ਐੱਮ. ਦੀਆਂ ਹਦਾਇਤਾਂ ਤਹਿਤ ਕਰਵਾਈ ਗਈ ਚੋਣ ਪ੍ਰਕਿਰਿਆ ਅਸਿਸਟੈਂਟ ਟਾਊਨ ਪਲੈਨਰ (ਏ.ਟੀ.ਪੀ.) ਅਤੇ ਨਗਰ ਕੌਂਸਲ ਦੀ ਟੀਮ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹੀ। ਜ਼ਿਕਰਯੋਗ ਹੈ ਕਿ ਸੁਸਾਇਟੀ ਦੀ ਆਰ. ਡਬਲਿਊ. ਏ. ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਵਿਵਾਦ ਹਾਈਕੋਰਟ ਤੱਕ ਪਹੁੰਚ ਗਿਆ ਸੀ। ਅਦਾਲਤੀ ਆਦੇਸ਼ਾਂ ਤੋਂ ਬਾਅਦ ਨਵੇਂ ਸਿਰਿਓਂ ਚੋਣ ਪ੍ਰਕਿਰਿਆ ਅਮਲ ਵਿਚ ਲਿਆਂਦੀ ਗਈ। ਪੋਲਿੰਗ ਦੌਰਾਨ ਕੁੱਲ 156 ਵੋਟਰਾਂ ਨੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ। ਗਿਣਤੀ ਦੌਰਾਨ 154 ਵੋਟਾਂ ਦਰੁਸਤ ਪਾਈਆਂ ਗਈਆਂ, ਜਦਕਿ ਦੋ ਵੋਟਾਂ ਰੱਦ ਹੋਈਆਂ। ਸ਼ਾਮ ਕਰੀਬ 6 ਵਜੇ ਐਲਾਨੇ ਨਤੀਜਿਆਂ ਵਿਚ ਇੱਕੋ ਧੜੇ ਨਾਲ ਸਬੰਧਤ ਉਮੀਦਵਾਰਾਂ ਨੇ ਪਹਿਲੀਆਂ ਸਾਰੀਆਂ ਨੌਂ ਪੁਜ਼ੀਸ਼ਨਾਂ ਹਾਸਲ ਕਰਦਿਆਂ ਕਾਰਜਕਾਰਨੀ ਵਿਚ ਜਗ੍ਹਾ ਬਣਾਈ। ਡਾ. ਤਨੂੰ ਤਨੇਜਾ ਨੇ ਸਭ ਤੋਂ ਵੱਧ 106 ਵੋਟਾਂ ਹਾਸਿਲ ਕੀਤੀਆਂ, ਜਦਕਿ ਲੈਫਟੀਨੈਂਟ ਜਨਰਲ ਜਗਬੀਰ ਸਿੰਘ 102 ਵੋਟਾਂ ਨਾਲ ਦੂਜੇ ਅਤੇ ਮਨਪ੍ਰੀਤ ਭਮਰਾਹ 99 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਇਸ ਤੋਂ ਇਲਾਵਾ ਵਸੁਧਾ ਲਾਲ ਨੂੰ 93, ਕਰਨਲ ਸੰਜੀਵ ਗੁਪਤਾ ਨੂੰ 91, ਰਾਜਨ ਚਾਵਲਾ ਨੂੰ 88, ਅਜੀਤ ਸਿੰਘ ਨੂੰ 86, ਕੁਲ ਭੂਸ਼ਣ ਖੁੱਲਰ ਨੂੰ 83 ਅਤੇ ਰੋਹਿਤ ਕਤਿਆਲ ਨੂੰ 76 ਵੋਟਾਂ ਮਿਲੀਆਂ। ਇਸ ਤਰ੍ਹਾਂ ਸਭ ਤੋਂ ਵੱਧ ਵੋਟਾਂ ਹਾਸਿਲ ਕਰਨ ਵਾਲੇ ਇਹ ਨੌਂ ਮੈਂਬਰ ਨਵੀਂ ਕਾਰਜਕਾਰਨੀ ਕਮੇਟੀ ਲਈ ਚੁਣੇ ਗਏ। ਨਵੀਂ ਚੁਣੀ ਗਈ 9 ਮੈਂਬਰੀ ਕਾਰਜਕਾਰਨੀ ਵਿਚੋਂ ਹੁਣ ਪ੍ਰਧਾਨ ਸਮੇਤ ਹੋਰਨਾਂ ਅਹੁਦੇਦਾਰਾਂ ਦੀ ਚੋਣ ਆਉਣ ਵਾਲੇ ਦਿਨਾਂ ਵਿਚ ਕੀਤੀ ਜਾਵੇਗੀ। ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਜੇਤੂ ਮੈਂਬਰਾਂ ਦੇ ਸਮਰਥਕਾਂ ਅਤੇ ਸੁਸਾਇਟੀ ਵਾਸੀਆਂ ਨੇ ਉਨ੍ਹਾਂ ਨੂੰ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।
ਪਿਛਲੀ ਖ਼ਬਰ ਡੇਰਾਬੱਸੀ ਦੇ ਬਿਜਨਪੁਰ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ , ਖੇਡਾਂ ਨਾਲ ਜੁੜਨ ਦਾ ਦਿੱਤਾ ਸੱਦਾ ਅਗਲੀ ਖ਼ਬਰ ਸਨਾਤਨ ਧਰਮ ਤੇ ਹਿੰਦੂ ਦੇਵੀ - ਦੇਵਤਿਆਂ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਦਾ ਦੋਸ਼ , ਕਾਰਵਾਈ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।