27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕਜਹੇੜੀ ਵਾਸੀ ਹੋਟਲ ਸੰਚਾਲਕ ਕੋਲੋਂ 25 ਨਸ਼ੀਲੇ ਟੀਕੇ ਬਰਾਮਦ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਮੁਲਜ਼ਮ, ਪਹਿਲਾਂ ਪੰਜ ਮਾਮਲੇ ਦਰਜ

ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)- ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਐੱਸ. ਡੀ.

ਚੰਡੀਗੜ੍ਹ ਦੇ ਥਾਣਾ ਸੈਕਟਰ-36 ਦੀ ਪੁਲਿਸ ਵਲੋਂ ਨਸ਼ੀਲੇ ਟੀਕਿਆਂ ਸਮੇਤ ਗ੍ਰਿਫ਼ਤਾਰ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ। ਤਸਵੀਰ : ਕਮਲਜੀਤ ਸਿੰਘ 27-09-2026
ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)- ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਐੱਸ.ਡੀ. ਪੀ.ਓ (ਦੱਖਣੀ-ਪੱਛਮੀ) ਧੀਰਜ ਕੁਮਾਰ ਦੀ ਦੇਖ ਰੇਖ ਹੇਠ ਥਾਣਾ-36 ਪੁਲਿਸ ਨੇ ਪਿੰਡ ਕਜਹੇੜੀ ਨੇੜੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਬਿਊਪ੍ਰੇਨੋਰਫਿਨ ਦੇ 25 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਕਜਹੇੜੀ ਵਾਸੀ ਕਪਿਲ ਦੇਵ (50) ਵਜੋਂ ਹੋਈ ਹੈ। ਉਸ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 22 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ 26 ਸਤੰਬਰ ਨੂੰ ਤੜਕੇ ਕਰੀਬ 1.35 ਵਜੇ ਗੰਦੇ ਨਾਲੇ ਦੇ ਮੋੜ, ਪਿੰਡ ਕਜਹੇੜੀ ਨੇੜੇ ਪੁਲਿਸ ਪੈਟਰੋਲਿੰਗ ਟੀਮ ਨੇ ਕਪਿਲ ਦੇਵ ਨੂੰ ਸ਼ੱਕੀ ਹਾਲਾਤ ਵਿਚ ਦੇਖਿਆ। ਪੁਲਿਸ ਨੂੰ ਦੇਖ ਕੇ ਉਹ ਸੈਕਟਰ-43 ਮੁੱਖ ਸੜਕ ਵੱਲ ਭੱਜਣ ਲੱਗਾ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ 2 ਐੱਮ.ਐੱਲ. ਦੇ ਬਿਊਪ੍ਰੇਨੋਰਫਿਨ ਦੇ 25 ਨਸ਼ੀਲੇ ਟੀਕੇ ਬਰਾਮਦ ਹੋਏ। ਜਾਂਚ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੰਜਾਬ ਤੋਂ ਆਉਣ ਵਾਲੇ ਇਕ ਵਿਅਕਤੀ ਤੋਂ ਟੀਕੇ ਲੈਂਦਾ ਸੀ ਅਤੇ ਕਜਹੇੜੀ ਤੇ ਸੈਕਟਰ-52 ਇਲਾਕੇ ਵਿਚ ਸਪਲਾਈ ਕਰਦਾ ਸੀ। ਅੱਜ ਮੁਲਜ਼ਮ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪਹਿਲਾਂ ਪੰਜ ਮਾਮਲੇ ਦਰਜ ਪੁਲਿਸ ਮੁਤਾਬਿਕ ਕਪਿਲ ਦੇਵ ਖ਼ਿਲਾਫ਼ ਪਹਿਲਾਂ ਵੀ ਪੰਜ ਮਾਮਲੇ ਦਰਜ ਹਨ। ਇਨ੍ਹਾਂ ਵਿਚ ਹਿਮਾਚਲ ਪ੍ਰਦੇਸ਼ ਦੇ ਪਰਵਾਣੂ ਅਤੇ ਧਰਮਪੁਰ ਥਾਣਿਆਂ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਦੋ ਮਾਮਲੇ, ਜਦਕਿ ਥਾਣਾ-36 ਚੰਡੀਗੜ੍ਹ ਵਿਚ ਕਾਪੀਰਾਈਟ ਐਕਟ, ਬੀ.ਐੱਨ.ਐੱਸ. ਅਤੇ ਆਈ.ਟੀ. ਐਕਟ ਤਹਿਤ ਤਿੰਨ ਮਾਮਲੇ ਸ਼ਾਮਲ ਹਨ। ਪੇਸ਼ੇ ਵਜੋਂ ਮੁਲਜ਼ਮ ਪਿੰਡ ਕਜਹੇੜੀ ਵਿਚ ਹੋਟਲ ਚਲਾਉਂਦਾ ਹੈ ਪਰ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕਰਦਾ ਹੈ।
ਪਿਛਲੀ ਖ਼ਬਰ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੀ . ਐੱਚ . ਡੀ . ਸੀ . ਸੀ . ਆਈ ਦੇ 12 ਵੇਂ ਇਨਸ - ਆਊਟ ਐਕਸਪੋ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੀ . ਐੱਚ . ਡੀ . ਸੀ . ਸੀ . ਆਈ ਦੇ 12 ਵੇਂ ਇਨਸ - ਆਊਟ ਐਕਸਪੋ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।