25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਦਿਆ ਭਵਨ ਦਾ ਕੀਤਾ ਘਿਰਾਓ

ਐੱਸ. ਏ.

ਅਜੀਤ ਡੈਸਕ 25-09-2026
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਪੈਸ਼ਲ ਕਾਡਰ ਅਧਿਆਪਕ ਫ਼ਰੰਟ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਦਿਆ ਭਵਨ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਅਧਿਆਪਕਾਂ ਮੰਗਾਂ ਪ੍ਰਤੀ ਕੋਈ ਹੁੰਗਾਰਾ ਨਾ ਭਰਨ ’ਤੇ ਅਧਿਆਪਕਾਂ ਵਲੋਂ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ 3 ਅਧਿਆਪਕ ਯੁਵਰਾਜ ਸਿੰਘ, ਹਰਮਨ ਸਿੰਘ ਤੇ ਕਮਲਜੀਤ ਕੌਰ ਮੁਹਾਲੀ ਵਿਚਲੇ ਪਿੰਡ ਕੁੰਭੜਾ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ, ਜਦਕਿ ਬਾਕੀ ਅਧਿਆਪਕਾ ਨੇ ਟੈਂਕੀ ਥੱਲ੍ਹੇ ਬੈਠ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਪਾਣੀ ਵਾਲੀ ਟੈਂਕੀ ’ਤੇ ਚੜ੍ਹਨ ਦੀ ਸੂਚਨਾ ਮਿਲਦਿਆ ਹੀ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ । ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਅਧਿਆਪਕ ਆਗੂਆਂ ਨੂੰ ਅੱਜ 25 ਸਤੰਬਰ ਨੂੰ ਸਿੱਖਿਆ ਸਕੱਤਰ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਉਪਰੰਤ ਅਧਿਆਪਕ ਆਗੂ ਟੈਂਕੀ ਤੋਂ ਥੱਲੇ ਉੱਤਰ ਆਏ। ਇਸ ਮੌਕੇ ਯੂਨੀਅਨ ਆਗੂਆਂ ਹਰਪ੍ਰੀਤ ਕੌਰ ਜਲੰਧਰ, ਪਰਮਜੀਤ ਕੌਰ, ਤਜਿੰਦਰ ਕੌਰ ਤੇ ਕਰਮਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਸਰਵਿਸ ਰੂਲ ਤੇ ਪੇ-ਸਕੇਲ ਤੁਰੰਤ ਲਾਗੂ ਕਰਨ, ਸਪੈਸ਼ਲ ਕਾਡਰ ਦੀ ਹਰ ਕੈਟਾਗਰੀ ਵਿਚੋਂ 10 ਸਾਲਾਂ ਨੀਤੀ ਵਿਚੋਂ ਰਹਿੰਦੇ ਅਧਿਆਪਕਾਂ ਅਤੇ 2012-14 ਬੈਚ ਵਾਲੇ ਅਧਿਆਪਕ ਨੂੰ ਰੈਗੂਲਰ ਪਾਲਿਸੀ ਵਿਚ ਲਿਆ ਕੇ ਪੱਕਾ ਕਰਨ, ਵੱਖ ਵੱਖ ਕੈਟਾਗਰੀਆਂ ਅਧੀਨ ਪੱਕੇ ਕੀਤੇ ਪ੍ਰੀ-ਪ੍ਰਾਇਮਰੀ ਐਸੋਸੀਏਟ ਅਧਿਆਪਕ, ਪ੍ਰਾਇਮਰੀ ਐਸੋਸੀਏਟ ਅਧਿਆਪਕਾਂ ਅਤੇ ਆਈ. ਈ. ਏ. ਟੀ. ਅਧਿਆਪਕਾਂ ਨੂੰ ਡੀ ਤੋਂ ਸੀ ਕੈਟਾਗਰੀ ਵਿਚ ਲਿਆ ਕੇ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਵਿਸ ਰੂਲ ਤੇ ਪੇ-ਸਕੇਲ ਤੁਰੰਤ ਲਾਗੂ ਕਰਨ, ਸਮੂਹ ਸਪੈਸ਼ਲ ਕਾਡਰ ਅਧਿਆਪਕ ਨੂੰ ਟਰਾਂਸਫ਼ਰ ਪਾਲਿਸੀ ਵਿਚ ਲਿਆ ਕੇ ਬਦਲੀਆਂ ਦਾ ਮੌਕਾ ਦੇਣ, ਪਾਲਿਸੀ ਅਧੀਨ ਰੈਗੂਲਰ ਕੀਤੇ ਅਧਿਆਪਕਾਂ ਦੀ ਸੇਵਾ ਮੁਕਤੀ ਤੋਂ ਬਾਅਦ ਬਣਦਾ ਮਾਣ ਸਨਮਾਨ ਦੇਣ, ਸਮੂਹ ਸਪੈਸ਼ਲ ਕਾਡਰ ਅਧਿਆਪਕਾਂ ਲਈ ਦੂਜੇ ਅਧਿਆਪਕਾਂ ਵਾਂਗ ਪ੍ਰਮੋਸ਼ਨ ਚੈਨਲ ਲਾਗੂ ਕਰਨ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ।
ਪਿਛਲੀ ਖ਼ਬਰ ਸੁਸਾਇਟੀ ਦੇ ਵਸਨੀਕਾਂ ਨੇ ਬਰਸਾਤੀ ਪਾਣੀ ਲਈ ਪਾਏ ਜਾ ਰਹੇ ਪਾਈਪਾਂ ਦੀ ਗੁਣਵੱਤਾ ’ਤੇ ਚੁੱਕੇ ਸਵਾਲ­ ਕੰਮ ਰੁਕਵਾ ਕੇ ਅਧਿਕਾ... ਅਗਲੀ ਖ਼ਬਰ ‘ ਜੈੱਨ - ਜ਼ੈੱਡ ’ ਨੂੰ ਆਪਣੀ ਊਰਜਾ ਪ੍ਰਦਰਸ਼ਨਾਂ ਅਤੇ ਨਕਾਰਾਤਮਕ ਚੀਜ਼ਾਂ ’ ਤੇ ਬਰਬਾਦ ਨਹੀਂ ਕਰਨੀ ਚਾਹੀਦੀ - ਜਸਟਿਸ ਰਾਜੇਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।