24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕਾਂਗਰਸ ਵਲੋਂ ਹਰਨੇਕ ਸਿੰਘ ਤੱਕੀਪੁਰ ਓ. ਬੀ. ਸੀ. ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ

ਮੁੱਲਾਂਪੁਰ ਗਰੀਬਦਾਸ, 23 ਸਤੰਬਰ (ਦਿਲਬਰ ਸਿੰਘ ਖੈਰਪੁਰ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓ. ਬੀ.

ਹਰਨੇਕ ਸਿੰਘ ਤੱਕੀਪੁਰ ਦੀ ਤਸਵੀਰ। 24-09-2026
ਮੁੱਲਾਂਪੁਰ ਗਰੀਬਦਾਸ, 23 ਸਤੰਬਰ (ਦਿਲਬਰ ਸਿੰਘ ਖੈਰਪੁਰ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓ. ਬੀ. ਸੀ. ਵਿੰਗ ਦੇ ਚੇਅਰਮੈਨ ਅੰਗਦ ਸੈਣੀ ਵਲੋਂ ਹਰਨੇਕ ਸਿੰਘ ਤੱਕੀਪੁਰ ਦੀ ਪਾਰਟੀ ਪ੍ਰਤੀ ਮਿਹਨਤ ਤੇ ਵਫਾਦਾਰੀ ਨੂੰ ਵੇਖਦੇ ਹੋਏ ਜ਼ਿਲ੍ਹਾ ਓ. ਬੀ. ਸੀ. ਵਿੰਗ ਦੇ ਕੋਆਰਡੀਨੇਟਰ ਦੀ ਜਿੰਮੇਵਾਰੀ ਸੌਂਪੀ ਗਈ। ਇਸ ਤੋਂ ਪਹਿਲਾਂ ਵੀ ਹਰਨੇਕ ਸਿੰਘ ਤੱਕੀਪੁਰ ਓ. ਬੀ. ਸੀ. ਦੇ ਕਾਰਜਕਾਰੀ ਚੇਅਰਮੈਨ ਦੇ ਅਹੁਦੇ ‘ਤੇ ਸੇਵਾ ਨਿਭਾ ਚੁੱਕੇ ਹਨ ਤੇ ਨਾਲ ਹੀ ਹਲਕਾ ਖਰੜ ਦੇ ਮੁੱਖ ਬੁਲਾਰੇ ਵਜੋਂ ਨਿਯੁਕਤ ਸਨ। ਉਨ੍ਹਾਂ ਇਸ ਅਹੁਦੇ ਦੀ ਜਿੰਮੇਵਾਰੀ ਦੇਣ ਲਈ ਪਾਰਟੀ ਹਾਈ ਕਮਾਂਡ ਤੇ ਓ. ਬੀ. ਸੀ. ਪੰਜਾਬ ਕਾਂਗਰਸ ਦੇ ਚੇਅਰਮੈਨ ਅੰਗਦ ਸੈਣੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਐਮ. ਪੀ. ਮਨੀਸ਼ ਤਿਵਾੜੀ ਤੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਦਾ ਧੰਨਵਾਦ ਕੀਤਾ ਹੈ। ਹਰਨੇਕ ਸਿੰਘ ਤੱਕੀਪੁਰ ਵਲੋਂ ਹਾਈਕਮਾਂਡ ਨੂੰ ਭਰੋਸਾ ਦਿੱਤਾ ਗਿਆ ਹੈ ਕੇ ਜ਼ਿਲ੍ਹੇ ਵਿਚ ਸਾਰੇ ਓ. ਬੀ. ਸੀ. ਸਮਾਜ ਨੂੰ ਨਾਲ ਲੈ ਕੇ 2027 ਦੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਲਈ ਤਨ ਮਨ ਨਾਲ ਸੇਵਾ ਕਰਨਗੇ ਤੇ ਓ. ਬੀ. ਸੀ. ਸਮਾਜ ਦੀਆ ਮੰਗਾਂ ਤੇ ਮੁਸ਼ਕਿਲਾਂ ਹਾਈ ਕਮਾਂਡ ਅੱਗੇ ਰੱਖਣਗੇ।
ਪਿਛਲੀ ਖ਼ਬਰ ਘੱਗਰ ਦਰਿਆ ’ ਤੇ ਬਣੇ ਕਾਜ਼ਵੇਅ ’ ਤੇ ਮੁੜ ਸ਼ੁਰੂ ਹੋਇਆ ਸੁਰੱਖਿਆ ਪਿੱਲਰ ਲਗਾਉਣ ਦਾ ਕੰਮ ਅਗਲੀ ਖ਼ਬਰ ਜ਼ੀਰਕਪੁਰ-ਚੰਡੀਗੜ੍ਹ ਰੋਡ ’ਤੇ ਹੋਟਲਾਂ ਨੇੜੇ ਚੱਲ ਰਹੀਆਂ ਕਥਿਤ ਗ਼ੈਰ-ਕਾਨੂੰਨੀ ਗਤੀਵਿਧੀਆਂ ਤੋਂ ਲੋਕ ਪ੍ਰੇਸ਼ਾਨ, ਪੁਲਿਸ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।