24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਯੂ.ਟੀ ਇੰਟਰ ਸਕੂਲ ਕ੍ਰਿਕਟ ਟੂਰਨਾਮੈਂਟ ’ਚ ਸੇਂਟ ਜ਼ੇਵੀਅਰਜ਼ ਦੀ ਖਿਡਾਰਨਾਂ ਅੰਡਰ-17 ’ਚ ਮਾਰੀ ਬਾਜ਼ੀ

ਚੰਡੀਗੜ੍ਹ, 23 ਸਤੰਬਰ(ਅਜੀਤ ਬਿਊਰੋ) - ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ ਨੇ ਅੰਡਰ-17 ਕੁੜੀਆਂ ਦੀ ਕੈਟਾਗਰੀ ਵਿੱਚ ਯੂ. ਟੀ.

ਅਜੀਤ ਡੈਸਕ 24-09-2026
ਚੰਡੀਗੜ੍ਹ, 23 ਸਤੰਬਰ(ਅਜੀਤ ਬਿਊਰੋ) - ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ ਨੇ ਅੰਡਰ-17 ਕੁੜੀਆਂ ਦੀ ਕੈਟਾਗਰੀ ਵਿੱਚ ਯੂ.ਟੀ. ਇੰਟਰ ਸਕੂਲ ਕ੍ਰਿਕਟ ਟੂਰਨਾਮੈਂਟ ਜਿੱਤ ਕੇ ਆਪਣੇ ਮਾਣ ’ਚ ਵਾਧਾ ਕੀਤਾ। ਫਾਈਨਲ ਮੁਕਾਬਲੇ ਵਿਚ ਸੇਂਟ ਜੇਵੀਅਰਜ਼ ਨੇ ਸੈਕਰਡ ਹਾਰਟ ਸਕੂਲ ਨੂੰ 31 ਦੌੜਾਂ ਨਾਲ ਹਰਾਇਆ। ਇਹ ਫਾਈਨਲ ਮੈਚ ਸੈਕਟਰ 36 ਦੇ ਗੁਰੂ ਨਾਨਕ ਪਬਲਿਕ ਸਕੂਲ ਦੇ ਮੈਦਾਨ ਵਿਚ ਖੇਡਿਆ ਗਿਆ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੇਂਟ ਜੇਵੀਅਰਜ਼ ਨੇ ਨਿਰਧਾਰਿਤ 12 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ’ਤੇ 89 ਦੌੜਾਂ ਬਣਾਈਆਂ। ਜਵਾਬ ਵਿੱਚ ਸੈਕਰਡ ਹਾਰਟ ਸਕੂਲ ਦੀ ਟੀਮ 12 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਸਿਰਫ਼ 58 ਦੌੜਾਂ ਹੀ ਬਣਾ ਸਕੀ। ਸਕੂਲ ਦੇ ਚੇਅਰਮੈਨ ਮਿਸਟਰ ਆਈ. ਵਿਲੀਅਮ ਅਤੇ ਪ੍ਰਿੰਸੀਪਲ ਡਾ. ਆਈਵਰਿਨ ਕਾਸਟੇਲਾਸ ਨੇ ਇਸ ਇਤਿਹਾਸਕ ਜਿੱਤ ’ਤੇ ਟੀਮ ਨੂੰ ਵਧਾਈ ਦਿੱਤੀ ਅਤੇ ਕੋਚ ਮਿਸ ਅਮਿਤਾ ਅਤੇ ਮਦਨ ਤਿਵਾੜੀ ਦੀ ਮਿਹਨਤ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ: ਐਫੀਲੀਏਟਿਡ ਆਰਟਸ ਕਾਲਜਾਂ ਦੀਆਂ ਦੋ ਅਹਿਮ ਕਾਂਸਟੀਚੂਐਂਸੀਆਂ ਦੀ ਹੋਈ ਚੋਣ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ’ ਚ ਭਾਸ਼ਣ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।