20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਸ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ , ਇਕ ਦਿਨ ’ ਚ 10 ਮਾਮਲੇ ਦਰਜ 10 ਮੁਲਜ਼ਮ ਗ੍ਰਿਫ਼ਤਾਰ, 36.134 ਗ੍ਰਾਮ ਹੈਰੋਇਨ ਬਰਾਮਦ, 33 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ

ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ 17 ਸਤੰਬਰ ਨੂੰ ਨਸ਼ਿਆਂ ਅਤੇ ਹਥਿਆਰਾਂ ਨਾਲ ਸਬੰਧਿਤ 10 ਮਾਮਲੇ ਦਰਜ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਮਾਮਲਿਆਂ ਵਿਚ ਕੁੱਲ 36.

ਅਜੀਤ ਡੈਸਕ 20-09-2026
ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ 17 ਸਤੰਬਰ ਨੂੰ ਨਸ਼ਿਆਂ ਅਤੇ ਹਥਿਆਰਾਂ ਨਾਲ ਸਬੰਧਿਤ 10 ਮਾਮਲੇ ਦਰਜ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਮਾਮਲਿਆਂ ਵਿਚ ਕੁੱਲ 36.134 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਦਕਿ 33 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਿਸ ਅਨੁਸਾਰ 11 ਸਤੰਬਰ ਤੋਂ ਸ਼ੁਰੂ ਕੀਤੀ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਹੁਣ ਤੱਕ 73 ਮਾਮਲੇ ਦਰਜ ਕਰਕੇ 75 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੌਰਾਨ 509.488 ਗ੍ਰਾਮ ਹੈਰੋਇਨ, 4 ਗ੍ਰਾਮ ਆਈਸ ਡਰੱਗ, 1.191 ਕਿਲੋਗ੍ਰਾਮ ਗਾਂਜਾ, 15 ਟੀਕੇ, 10 ਕਮਾਨੀਦਾਰ ਚਾਕੂ ਅਤੇ ਹੁੱਕਾ ਬਰਾਮਦ ਕੀਤਾ ਗਿਆ ਹੈ। ਮੁਹਿੰਮ ਤਹਿਤ 240 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਆਰ . ਡਬਲਿਊ . ਏ . ਮੈਂਬਰਾਂ ਨਾਲ ਕੀਤੀ ਮੁਲਾਕਾਤ ਨਸ਼ਿਆਂ ਦੀ ਰੋਕਥਾਮ ਅਤੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਡੀ.ਜੀ.ਪੀ. ਯੂ.ਟੀ. ਡਾ. ਸਾਗਰਪ੍ਰੀਤ ਹੁੱਡਾ ਨੇ ਐੱਸ.ਐੱਸ.ਪੀ./ਯੂ.ਟੀ. ਅਤੇ ਸਬੰਧਤ ਐੱਸ.ਡੀ.ਪੀ.ਓਜ਼ ਤੇ ਥਾਣਾ ਮੁਖੀਆਂ ਨਾਲ ਮਿਲ ਕੇ ਮਨੀਮਾਜਰਾ, ਸਾਰੰਗਪੁਰ, ਮਲੋਆ, ਖੁੱਡਾ ਅਲੀਸ਼ੇਰ ਅਤੇ ਸੈਕਟਰ-26 ਦੀ ਬਾਪੂ ਧਾਮ ਕਾਲੋਨੀ ਵਿਚ ਆਰ.ਡਬਲਿਊ.ਏ./ਐੱਮ.ਡਬਲਿਊ.ਏ. ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਸੁਣ ਕੇ ਸਬੰਧਤ ਐੱਸ.ਡੀ.ਪੀ.ਓਜ਼ ਨੂੰ ਮਾਮਲਿਆਂ ਦੀ ਜਾਂਚ ਕਰਕੇ ਜਲਦ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸੇ ਦੌਰਾਨ ਐੱਸ.ਐੱਸ.ਪੀ. ਚੰਡੀਗੜ੍ਹ ਕੰਵਰਦੀਪ ਕੌਰ ਵਲੋਂ ਐੱਸ.ਪੀ. ਸਿਟੀ, ਸਬੰਧਤ ਐੱਸ.ਡੀ.ਪੀ.ਓ. ਅਤੇ ਥਾਣਾ ਮੁਖੀਆਂ ਨਾਲ ਮਿਲ ਕੇ ਡੱਡੂਮਾਜਰਾ, ਧਨਾਸ, ਮਲੋਆ, ਬਾਪੂ ਧਾਮ ਕਲੋਨੀ ਅਤੇ ਰਾਮਦਰਬਾਰ ਫੇਜ਼-2 ਸਮੇਤ ਵੱਖ-ਵੱਖ ਇਲਾਕਿਆਂ ਵਿਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਟੀਮਾਂ ਵੱਲੋਂ ਸ਼ੱਕੀ ਨਸ਼ਾ ਤਸਕਰਾਂ ਦੇ ਘਰਾਂ ’ਤੇ ਵੀ ਜਾਂਚ ਕੀਤੀ ਗਈ। ਪੁਲਿਸ ਵਲੋਂ ਪੁਰਾਣੇ ਅਪਰਾਧੀਆਂ ਅਤੇ ਪਹਿਲਾਂ ਨਸ਼ਿਆਂ ਨਾਲ ਜੁੜੇ ਵਿਅਕਤੀਆਂ ਦੀਆਂ ਗਤੀਵਿਧੀਆਂ, ਆਵਾਜਾਈ ਅਤੇ ਸੰਭਾਵਿਤ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਨਸ਼ਾ ਤਸਕਰੀ, ਵਿਕਰੀ ਅਤੇ ਕਬਜ਼ੇ ਨੂੰ ਰੋਕਣ ਲਈ ਨਸ਼ਾ ਪ੍ਰਭਾਵਿਤ ਇਲਾਕਿਆਂ, ਸੁੰਨੀਆਂ ਇਮਾਰਤਾਂ, ਘਰਾਂ, ਜੰਗਲੀ ਖੇਤਰਾਂ ਅਤੇ ਕਲੋਨੀਆਂ ਵਿਚ ਵੀ ਸਥਾਨਕ ਸੂਚਨਾਵਾਂ ਦੇ ਆਧਾਰ ’ਤੇ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਨੇ ਨਸ਼ਾ ਸਪਲਾਇਰਾਂ, ਤਸਕਰਾਂ, ਵਾਰ-ਵਾਰ ਅਪਰਾਧ ਕਰਨ ਵਾਲਿਆਂ ਅਤੇ ਨਸ਼ਾ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਜਾਰੀ ਰੱਖਣ ਦੀ ਗੱਲ ਕਹੀ ਹੈ।
ਪਿਛਲੀ ਖ਼ਬਰ ਜਦੋਂ ਡਿਊਟੀ ’ ਤੇ ਪੁਲਿਸ ਮੁਲਾਜ਼ਮ ਤੇ ਚੌਕੀ ਨੇੜੇ ਆਮ ਨੌਜਵਾਨ ਸੁਰੱਖਿਅਤ ਨਹੀਂ ਤਾਂ ਲੋਕ ਕਿਸ ’ ਤੇ ਕਰਨ ਭਰੋਸਾ - ਕੇਵਲ... ਅਗਲੀ ਖ਼ਬਰ ਬਾਲ ਰੋਗ ਵਿਗਿਆਨ ਐਸੋਸੀਏਸ਼ਨ ਚੰਡੀਗੜ੍ਹ ਦੀ ਹੋਈ ਪਹਿਲੀ ਰਾਸ਼ਟਰੀ ਕਾਨਫਰੰਸ ਕਾਨਫੰਰਸ ’ਚ ਜੀ.ਐੱਮ.ਸੀ.ਐੱਚ-32, ਜੀ.ਐੱਮ.ਸੀ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।