19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮਾਡਲ ਕਰੀਅਰ ਸੈਂਟਰ ਵਲੋਂ ਪਲੇਸਮੈਂਟ ਕੈਂਪ 21 ਤੋਂ 25 ਸਤੰਬਰ ਤੱਕ

ਐੱਸ. ਏ.

ਅਜੀਤ ਡੈਸਕ 19-09-2026
ਐੱਸ. ਏ. ਐੱਸ. ਨਗਰ, 18 ਸਤੰਬਰ (ਪ੍ਰੋ. ਅਵਤਾਰ ਸਿੰਘ)-ਮਾਡਲ ਕਰੀਅਰ ਸੈਂਟਰ ਮੁਹਾਲੀ ਵਲੋਂ 21 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ ਅਲਟੀਮੇਟ ਜਿੰਮ ਸਲਿਊਸ਼ਨ ਕੁਰਾਲੀ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਡਲ ਕਰੀਅਰ ਸੈਂਟਰ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ‘ਚ ਹੈਲਪਰ, ਫਿਟਰ, ਵੈਲਡਰ ਅਤੇ ਹਾਊਸ ਕੀਪਿੰਗ ਬੁਆਏ ਆਦਿ ਅਸਾਮੀਆਂ ਲਈ 10ਵੀਂ, 12ਵੀਂ ਅਤੇ ਆਈ. ਟੀ. ਆਈ. ਪਾਸ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਚੁਣੇ ਗਏ ਉਮੀਦਵਾਰਾਂ ਦੀ ਤਨਖਾਹ ਕੰਪਨੀ ਦੇ ਨੋਰਮਜ਼ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਮੁਹਾਲੀ ਹੋਵੇਗਾ। ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਲੇਸਮੈਂਟ ਕੈਂਪ ਵਿਚ ਭਾਗ ਲੈਣ ਮੌਕੇ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫ਼ਿਕੇਟ, ਉਨ੍ਹਾਂ ਦੀਆਂ ਫੋਟੋ ਕਾਪੀਆਂ, ਰਿਜ਼ੀਊਮ ਸਮੇਤ ਅਲਟੀਮੇਟ ਜਿੰਮ ਸਲਿਊਸ਼ਨ ਪਲਾਟ ਨੰ. ਸੀ 74-75-76 ਫੋਕਲ ਪੁਆਇੰਟ ਚਨਾਲੋਂ ਉਦਯੋਗਿਕ ਖੇਤਰ ਕੁਰਾਲੀ (ਮੁਹਾਲੀ) ਵਿਖੇ ਸਮੇਂ ਸਿਰ ਪਹੁੰਚਣ ਨੂੰ ਯਕੀਨੀ ਬਣਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪਲੇਸਮੈਂਟ ਕੈਂਪ ਲਈ ਕੋਈ ਟੀ. ਏ./ਡੀ. ਏ. ਨਹੀਂ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਅਦਾਲਤ ’ਚੋਂ ਫ਼ਰਾਰ ਹੋਇਆ ਮੁਲਜ਼ਮ ਅਗਲੀ ਖ਼ਬਰ ਪੰਜਾਬ ਵਿਚ ਮੌਸਮ ਲੈਣ ਲੱਗਾ ਕਰਵਟ, 20 ਤੋਂ 24 ਸਤੰਬਰ ਤੱਕ ਨਹੀਂ ਪਵੇਗਾ ਮੀਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।