18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗਮਾਡਾ ਦੀ ਜ਼ਮੀਨ ’ ਤੇ ਟੀ . ਡੀ . ਆਈ . ਦਾ ਸੀਵਰੇਜ ਪ੍ਰਾਜੈਕਟ ਅਤੇ ਪੀ . ਆਰ .-6 ਸੜਕ ਕਦੋਂ ਬਣੇਗੀ - ਬੇਦੀ

ਐੱਸ. ਏ.

ਅਜੀਤ ਡੈਸਕ 18-09-2026
ਐੱਸ. ਏ. ਐੱਸ. ਨਗਰ, 17 ਸਤੰਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੀ. ਆਰ.-6 ਸੜਕ ਦੇ ਮਸਲੇ ਨੂੰ ਪ੍ਰਮੁੱਖਤਾ ਨਾਲ ਚੁੱਕਦਿਆਂ ਗਮਾਡਾ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਸਲੇ ਦਾ ਹੱਲ ਫੌਰੀ ਤੌਰ ‘ਤੇ ਨਾ ਕੱਢਿਆ ਗਿਆ ਤਾਂ ਉਹ ਟੀ. ਡੀ. ਆਈ. ਦੇ ਵਸਨੀਕਾਂ ਨੂੰ ਨਾਲ ਲੈ ਕੇ ਸੜਕਾਂ ‘ਤੇ ਉਤਰ ਕੇ ਸੰਘਰਸ਼ ਕਰਨਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਗਮਾਡਾ ਦੀ ਹੋਵੇਗੀ। ਟੀ. ਡੀ. ਆਈ. ਦੇ ਵਸਨੀਕਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੇਦੀ ਨੇ ਕਿਹਾ ਕਿ ਮੁਹਾਲੀ ਸ਼ਹਿਰ ਲੋਕਾਂ ਨੂੰ ਬਹੁਤ ਸੁਪਨੇ ਵਿਖਾ ਕੇ ਵੇਚਿਆ ਗਿਆ ਹੈ ਅਤੇ ਲੋਕਾਂ ਨੇ ਵਧੀਆ ਸਹੂਲਤਾਂ ਦੇ ਆਸ ‘ਚ ਆਪਣੀ ਪੂਰੀ ਜ਼ਿੰਦਗੀ ਦੀ ਪੂੰਜੀ ਖ਼ਰਚ ਕੇ ਇਥੇ ਘਰ ਬਣਾਏ ਹਨ। ਉਨ੍ਹਾਂ ਕਿਹਾ ਕਿ ਪਲਾਟ/ਮਕਾਨ ਵੇਚਣ ਮੌਕੇ ਬਿਲਡਰਾਂ ਨੇ ਲੋਕਾਂ ਨੂੰ ਵਿਕਾਸ ਦੇ ਮਾਡਲ ਦਿਖਾਏ ਸਨ ਅਤੇ ਗਮਾਡਾ ਨੇ ਸੀ. ਐਲ. ਯੂ. ਦਿੱਤਾ ਸੀ, ਪਰ ਅੱਜ ਜਦੋਂ ਮੌਕੇ ‘ਤੇ ਜਾ ਕੇ ਦੇਖਦੇ ਹਾਂ ਤਾਂ ਸੁਪਨਿਆਂ ਦੀ ਥਾਂ ਸਿਰਫ ਗੰਦਗੀ ਹੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖੇ ਕੇ ਜਾਣੂ ਕਰਵਾਇਆ ਗਿਆ ਹੈ ਕਿ ਪੀ. ਆਰ.-6 ਸੜਕ ਅਤੇ ਨਾਲ ਬਣਨ ਵਾਲੇ ਸਟੌਰਮ ਵਾਟਰ ਡਰੇਨੇਜ਼ ਪ੍ਰਾਜ਼ੈਕਟ ‘ਚ ਗਮਾਡਾ ਵਲੋਂ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ‘ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤਾਂ ਦੌਰਾਨ ਬਾਰਿਸ਼ ਦਾ ਪਾਣੀ ਉਨ੍ਹਾਂ ਦੇ ਘਰਾਂ ‘ਚ ਦਾਖ਼ਲ ਹੋ ਜਾਂਦਾ ਹੈ। ਉਨ੍ਹਾਂ ਗਮਾਡਾ ਤੋਂ ਮੰਗ ਕੀਤੀ ਕਿ ਤੁਰੰਤ ਜ਼ਮੀਨ ਨੂੰ ਐਕਵਾਇਰ ਕਰਕੇ ਆਪਣੇ ਕਬਜ਼ੇ ਅਧੀਨ ਲਿਆ ਜਾਵੇ ਤਾਂ ਜੋ ਟੀ. ਡੀ. ਆਈ. ਬਿਲਡਰ ਸੁਸਾਇਟੀ ਦਾ ਸੀਵਰੇਜ ਦਾ ਪਾਣੀ ਉਥੇ ਨਾ ਸੁੱਟ ਸਕੇ। ਇਸੇ ਦੌਰਾਨ ਬੇਦੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜਾਰੀ ‘ਤੇ ਵੀ ਸਵਾਲ ਚੁਕਦੇ ਹੋਏ ਕਿਹਾ ਕਿ ਟੀ. ਡੀ. ਆਈ. ਸਿਟੀ ਕੋਲ ਢੁਕਵਾਂ ਟਰੀਟਮੈਂਟ ਪਲਾਂਟ ਹੀ ਨਹੀਂ ਹੈ ਤਾਂ ਫ਼ਿਰ ਪ੍ਰਦੂਸ਼ਣ ਵਿਭਾਗ ਇਸ ਦੇ ਬਿਲਡਰਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਇਸ ਕਾਰਨ ਵੀ ਹੋਰ ਸੰਵੇਦਨਸ਼ੀਲ ਹੋ ਜਾਂਦਾ ਹੈ ਕਿਉਂਕਿ ਜਿਥੇ ਟੀ. ਡੀ. ਆਈ. ਸਿਟੀ ਸਾਹਮਣੇ ਚੱਪੜਚਿੜੀ ਦੀ ਇਤਿਹਾਸਕ ਜੰਗ ਦਾ ਮੈਦਾਨ ਹੈ, ਲਿਹਾਜ਼ਾ ਉਥੇ ਕਿਸੇ ਤਰ੍ਹਾਂ ਦੀ ਗੰਦਗੀ ਫੈਲਾਉਣਾ ਸਹੀ ਨਹੀਂ ਹੈ। ਉਨ੍ਹਾਂ ਗਮਾਡਾ ਦੇ ਅਧਿਕਾਰੀਆਂ, ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਵਿਭਾਗ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਜਗ੍ਹਾ ਜਲਦ ਸਾਫ਼ ਨਾ ਹੋਈ ਅਤੇ ਪੀ. ਆਰ.-6 ਸੜਕ ਦਾ ਕੰਮ ਤੁਰੰਤ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਪ੍ਰਭਾਵਿਤ ਪਰਿਵਾਰਾਂ ਨੂੰ ਨਾਲ ਲੈ ਕੇ ਸੜਕਾਂ ‘ਤੇ ਉਤਰ ਕੇ ਸੰਘਰਸ਼ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਅਦਾਲਤਾਂ ਦਾ ਦਰਵਾਜ਼ਾ ਵੀ ਖੜ੍ਹਕਾਇਆ ਜਾਵੇਗਾ। ਉਨ੍ਹਾਂ ਟੀ. ਡੀ. ਆਈ. ਦੇ ਪ੍ਰਬੰਧਕਾਂ/ਬਿਲਡਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਧੋਖਾ ਨਾ ਕਰਨ ਤੇ ਉਨ੍ਹਾਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ।
ਪਿਛਲੀ ਖ਼ਬਰ ਨੂੰਹ ਦਾ ਇਲਾਜ ਕਰਵਾਉਣ ਆਈ ਸੱਸ ਨੂੰ ਚੋਰ ਨੇ ਬਣਾਇਆ ਨਿਸ਼ਾਨਾ ਪੀ.ਜੀ.ਆਈ ਦੀ ਏ.ਪੀ.ਸੀ ਬਿਲਡਿੰਗ ’ਚੋਂ ਪਰਸ, ਗਹਿਣੇ ਤੇ 8... ਅਗਲੀ ਖ਼ਬਰ ਘੱਗਰ ਦਰਿਆ ਵਿਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਮਾਮਲਾ ਦਰਜ, ਮੁਲਜ਼ਮ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।