ਪੰਜਾਬ ਯੂਨੀਵਰਸਿਟੀ ’ ਚ ਜੀਨੋਮਿਕਸ ਅਤੇ ਜੀਨ ਸੰਪਾਦਨ ਦੇ ਉੱਭਰ ਰਹੇ ਖੇਤਰਾਂ ’ ਤੇ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ
ਚੰਡੀਗੜ੍ਹ, 16 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਇਓਟੈਕਨਾਲੋਜੀ ਵਿਭਾਗ ਨੇ ਸਿੱਖਿਆ ਮੰਤਰਾਲੇ ਦੇ ਸੰਸਥਾਨ ਦੀ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ‘ਜੀਨੋਮਿਕਸ ਅਤੇ ਜੀਨ ਐਡੀਟਿੰਗ ਵਿਚ ਤਰੱਕੀ’ ਵਿਸ਼ੇ ’ਤੇ ਪੰਜ ਦਿਨਾਂ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਜੀਨੋਮਿਕਸ ਅਤੇ ਜੀਨ ਸੰਪਾਦਨ ਦੇ ਉੱਭਰ ਰਹੇ ਖੇਤਰਾਂ ਵਿਚ ਉੱਨਤ ਖੋਜ ਸਿਖਲਾਈ, ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।
ਅਜੀਤ ਡੈਸਕ
17-09-2026