17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਰਾਜਨੀਤੀ ਅਤੇ ਵੋਟ ਬੈਂਕ ਲਈ ਪੰਜਾਬ ਦੀ ਅਮਨ - ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ - ‘ ਆਪ ’

ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਪੰਜਾਬ ਵਿਚ ਅਮਨ-ਸ਼ਾਂਤੀ ਭੰਗ ਕਰਨ, ਸੰਵਿਧਾਨ ਨੂੰ ਖ਼ਤਮ ਕਰਨ ਅਤੇ ਦਲਿਤ ਸਮਾਜ ਵਿਰੁੱਧੀ ਗੰਭੀਰ ਦੋਸ਼ ਲਾਏ ਹਨ। ‘ਆਪ’ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਬੀਜੇਪੀ ਆਪਣੀ ਘਟੀਆ ਰਾਜਨੀਤੀ ਅਤੇ ਵੋਟ ਬੈਂਕ ਲਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਦੀਆਂ ਚਾਲਾਂ ਚੱਲ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਅਜੀਤ ਡੈਸਕ 17-09-2026

ਚੰਡੀਗੜ੍ਹ, 16 ਸਤੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਪੰਜਾਬ ਵਿਚ ਅਮਨ-ਸ਼ਾਂਤੀ ਭੰਗ ਕਰਨ, ਸੰਵਿਧਾਨ ਨੂੰ ਖ਼ਤਮ ਕਰਨ ਅਤੇ ਦਲਿਤ ਸਮਾਜ ਵਿਰੁੱਧੀ ਗੰਭੀਰ ਦੋਸ਼ ਲਾਏ ਹਨ। ‘ਆਪ’ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਬੀਜੇਪੀ ਆਪਣੀ ਘਟੀਆ ਰਾਜਨੀਤੀ ਅਤੇ ਵੋਟ ਬੈਂਕ ਲਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਦੀਆਂ ਚਾਲਾਂ ਚੱਲ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ‘ਆਪ’ ਨੇਤਾ ਗੁਰਪ੍ਰੀਤ ਸਿੰਘ ਜੀ.ਪੀ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਾੜੀਆਂ ਕਲਾਂ ’ਚ ਬਾਬਾ ਸਾਹਿਬ ਅੰਬੇਡਕਰ ਨਾਲ ਸਬੰਧਤ ਪ੍ਰੋਗਰਾਮ ਦੌਰਾਨ ਵਾਪਰੀ ਘਟਨਾ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਬੀਜੇਪੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਅਤੇ ਉਨ੍ਹਾਂ ਦੇ ਵਰਕਰਾਂ ਵਲੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀਜੇਪੀ ਦੇ ਲੀਡਰ ਹਮੇਸ਼ਾ ਹੀ ਪੰਜਾਬ ਦੇ ਵਿਰੋਧੀ ਰਹੇ ਹਨ ਚਾਹੇ ਉਹ ਤਿੰਨ ਕਾਲੇ ਖੇਤੀ ਕਾਨੂੰਨ ਬਣਾਉਣ ਦੀ ਗੱਲ ਹੋਵੇ ਜਿਸ ਦੇ ਖ਼ਿਲਾਫ਼ ਸਾਡੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਤੇ ਧਰਨੇ ਲਾਏ ਜਾਂ ਫਿਰ ਦੇਸ਼ ਦੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਗੱਲ ਹੋਵੇ। ਗੁਰਪ੍ਰੀਤ ਜੀਪੀ ਨੇ ਵਿਜੇ ਸਾਂਪਲਾ ਵੱਲੋਂ ਕੀਤੇ ਗਏ ਇਸ ਕਾਰਨਾਮੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਅਸੀਂ ਅਜਿਹੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ’ਆਪ’ ਨੇਤਾ ਜਸਵੀਰ ਸਿੰਘ ਗੜ੍ਹੀ ਨੇ ਬੀਜੇਪੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਹੋਈ ਤੋੜ-ਫੋੜ ਦੇ ਮੁੱਦੇ ’ਤੇ ਬੀਜੇਪੀ ਦੇ ਸਾਬਕਾ ਕੇਂਦਰੀ ਮੰਤਰੀ, ਐਸ.ਸੀ/ਐਸ.ਟੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਨੇ ਦਲਿਤ ਸਮਾਜ ਅਤੇ ਬਸਪਾ ਵਰਕਰਾਂ ਨਾਲ ਜਾ ਕੇ ਗੁੰਡਾਗਰਦੀ ਕੀਤੀ ਹੈ। ਗੜ੍ਹੀ ਨੇ ਕਿਹਾ ਕਿ ਜਿਨ੍ਹਾਂ ਗਰੀਬਾਂ ਅਤੇ ਮਜ਼ਦੂਰਾਂ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 25 ਸਾਲ ਲਾਏ ਹਨ, ਉਨ੍ਹਾਂ ਉੱਤੇ ਧੱਕੇਸ਼ਾਹੀ ਕਰਨਾ, ਬੀਜੇਪੀ ਜ਼ਿੰਦਾਬਾਦ ਦੇ ਨਾਅਰੇ ਲਾਉਣਾ, ਹੱਥੋਪਾਈ ਹੋਣਾ ਅਤੇ ਦਲਿਤਾਂ ਦੇ ਮਗਰ ਦੌੜ ਕੇ ਗੁੰਡਾਗਰਦੀ ਕਰਨਾ ਬੇਹੱਦ ਨਿੰਦਣਯੋਗ ਹੈ। ਗੜ੍ਹੀ ਨੇ ਇਤਿਹਾਸਕ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੀਜੇਪੀ ਰਾਜ ਵਿਚ ਹੀ ਤੁਗਲਕਾਬਾਦ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ 600 ਸਾਲ ਪ੍ਰਾਚੀਨ ਮੰਦਰ ਢਹਿ-ਢੇਰੀ ਕੀਤਾ ਗਿਆ, 2018 ਵਿਚ ਐਸ.ਸੀ/ਐਸ.ਟੀ ਐਕਟ ਵਿੱਚ ਸੋਧ ਕਰਕੇ ਉਸ ਨੂੰ ਕਮਜ਼ੋਰ ਕੀਤਾ ਗਿਆ, ਗੁਜਰਾਤ ਦੇ ਊਨਾ ਵਿਚ 5 ਗ਼ਰੀਬ ਦਲਿਤਾਂ ’ਤੇ ਅੱਤਿਆਚਾਰ ਹੋਏ ਅਤੇ ਉੱਤਰਾਖੰਡ ਵਿੱਚ ਰਾਸ਼ਟਰੀ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਮੱਲਿਕਾਰਜੁਨ ਖੜਗੇ ਦੇ ਜਾਣ ਤੋਂ ਬਾਅਦ ਛੂਆ-ਛੂਤ ਦੇ ਚੱਲਦਿਆਂ ਪੰਚਗਵਿਆ ਨਾਲ ਸ਼ੁੱਧੀਕਰਨ ਕੀਤਾ ਗਿਆ। ਉਨ੍ਹਾਂ ਵਿਜੇ ਸਾਂਪਲਾ ਨੂੰ ਸਵਾਲ ਕੀਤਾ ਕਿ ਖੁਦ ਦਲਿਤ ਪਰਿਵਾਰ ਵਿੱਚੋਂ ਹੋ ਕੇ ਉਹ ਬੀਜੇਪੀ ਦੀ ਗੁੰਡਾਗਰਦੀ ਨੂੰ ਹੱਲਾਸ਼ੇਰੀ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ 2020 ਦੇ ਕਿਸਾਨ ਅੰਦੋਲਨ ਵੇਲੇ ਇਹੀ ਸਾਂਪਲਾ ਜੀ ’ਜੈ ਭੀਮ’ ਦੇ ਨਾਅਰੇ ਲਾਉਂਦੇ ਸੀ, ਪਰ ਅੱਜ ਸਾਡੇ ਲਈ ’ਜੈ ਸ਼੍ਰੀ ਰਾਮ’ ਅਤੇ ’ਜੈ ਭੀਮ’ ਦੋਵੇਂ ਸਾਂਝੇ ਹਨ। ਬੀਜੇਪੀ ਦੀਆਂ ਰਾਜਨੀਤਿਕ ਚਾਲਾਂ ਨੂੰ ਪੰਜਾਬ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਗੜ੍ਹੀ ਨੇ ਪੁੱਛਿਆ ਕਿ 21 ਰਾਜਾਂ ’ਚ ਐਨਡੀਏ ਦੀ ਸਰਕਾਰ ਹੋਣ ਦੇ ਬਾਵਜੂਦ ਬੀਜੇਪੀ ਨੇ ਕਿਸੇ ਇਕ ਜਗ੍ਹਾ ’ਤੇ ਵੀ ਬਾਬਾ ਸਾਹਿਬ ਨੂੰ ਮੰਨਣ ਵਾਲੇ ਗਰੀਬ ਘਰ ਦੇ ਵਿਅਕਤੀ ਨੂੰ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ? ’ਆਪ’ ਨੇਤਾ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਾੜੀਆਂ ਕਲਾਂ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਸੰਬੰਧੀ ਭਾਰਤੀ ਜਨਤਾ ਪਾਰਟੀ ਅਤੇ ਕੁੱਝ ਹੋਰ ਪਾਰਟੀਆਂ ਸਿਰਫ਼ ਆਪਣੀ ਸਿਆਸਤ ਚਮਕਾਉਣ ਲਈ ਉੱਥੇ ਗਈਆਂ ਸਨ। ਜਿਵੇਂ ਬੀਜੇਪੀ ਹਿੰਦੀ ਬੈਲਟ ’ਚ ਧਾਰਮਿਕ ਦੰਗੇ ਭੜਕਾ ਕੇ ਅਤੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਵੋਟਾਂ ਲੈਂਦੀ ਹੈ, ਉਹੀ ਗੇਮ ਪਲੈਨ ਅਤੇ ਡਰਾਮੇਬਾਜ਼ੀ ਹੁਣ ਪੰਜਾਬ ਵਿੱਚ ਵੀ ਵੋਟਾਂ ਹਾਸਲ ਕਰਨ ਲਈ ਕੀਤੀ ਜਾ ਰਹੀ ਹੈ। ਟੀਨੂ ਨੇ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਬੀਜੇਪੀ ਅਤੇ ਆਰਐੱਸਐੱਸ ਵੱਲੋਂ ਅਜਿਹੀ ਘਟੀਆ ਸਿਆਸਤ ਕੀਤੀ ਜਾ ਰਹੀ ਹੈ, ਪਰ ਪੰਜਾਬ ਦੇ ਲੋਕ ਸਭ ਸਮਝਦੇ ਹਨ। ਦੂਜੇ ਪਾਸੇ, ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਸਾਰੇ ਵਰਗਾਂ ਲਈ ਵਿਕਾਸ ਕਾਰਜ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਹਰ ਸਰਕਾਰੀ ਦਫ਼ਤਰ ਵਿੱਚ ਲਗਾਈ ਹੈ।

ਪਿਛਲੀ ਖ਼ਬਰ ਆਈ . ਪੀ . ਐਸ . ਅਧਿਕਾਰੀ ਰੁਪਿੰਦਰ ਸਿੰਘ ਅਤੇ ਡਾ . ਹਰਪ੍ਰੀਤ ਕੌਰ ਵਲੋਂ ਖ਼ਾਲਸਾ ਸਕੂਲ ਦਾ ਦੌਰਾ ਅਗਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ( ਬ ) ਵਲੋਂ ਡੀ . ਸੀ . ਦਫ਼ਤਰ ਦੇ ਬਾਹਰ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।