09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਿੰਡ ਮੀਰਪੁਰ ਦੀ ਵਿਸ਼ਾਲ ਇਨਕਲੇਵ ਵਿਖੇ ਚੋਰਾਂ ਨੇ ਬੰਦ ਮਕਾਨ ਨੂੰ ਬਣਾਇਆ ਨਿਸ਼ਾਨਾ 2.50 ਲੱਖ ਰੁ. ਦੀ ਨਕਦੀ, ਸੋਨੇ-ਚਾਂਦੀ ਦੇ ਗਹਿਣਿਆਂ ਤੇ ਕੀਮਤੀ ਸਾਮਾਨ ’ਤੇ ਹੱਥ ਕੀਤਾ ਸਾਫ਼

ਡੇਰਾਬੱਸੀ, 8 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਨੇੜਲੇ ਪਿੰਡ ਮੀਰਪੁਰ ਦੀ ਵਿਸ਼ਾਲ ਇਨਕਲੇਵ ਵਿਖੇ ਚੋਰਾਂ ਨੇ ਇਕ ਬੰਦ ਮਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਤਾਲੇ ਤੋੜ ਕੇ ਲੱਖਾਂ ਰੁ. ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਕੀਮਤੀ ਘਰੇਲੂ ਸਾਮਾਨ ਚੋਰੀ ਕਰ ਲਿਆ।

ਚੋਰੀ ਦੀ ਵਾਰਦਾਤ ਤੋਂ ਬਾਅਦ ਘਰ ਅੰਦਰ ਖਿੱਲਰਿਆ ਪਿਆ ਸਾਮਾਨ। ਤਸਵੀਰ : ਗੁਰਮੀਤ ਸਿੰਘ 09-09-2026
ਡੇਰਾਬੱਸੀ, 8 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਨੇੜਲੇ ਪਿੰਡ ਮੀਰਪੁਰ ਦੀ ਵਿਸ਼ਾਲ ਇਨਕਲੇਵ ਵਿਖੇ ਚੋਰਾਂ ਨੇ ਇਕ ਬੰਦ ਮਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਤਾਲੇ ਤੋੜ ਕੇ ਲੱਖਾਂ ਰੁ. ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਕੀਮਤੀ ਘਰੇਲੂ ਸਾਮਾਨ ਚੋਰੀ ਕਰ ਲਿਆ। ਵਾਰਦਾਤ ਦੀ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਪਰਿਵਾਰ ਬਾਹਰੋਂ ਵਾਪਸ ਘਰ ਪਰਤਿਆ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਵਿਸ਼ਾਲ ਇਨਕਲੇਵ ਦੇ ਮ. ਨੰ. 37 ਦੀ ਵਸਨੀਕ ਜੋਤੀ ਪਤਨੀ ਰਣਜੀਤ ਨੇ ਦੱਸਿਆ ਕਿ ਉਹ 24 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਆਪਣੇ ਪੇਕੇ ਘਰ ਚੰਡੀਗੜ੍ਹ ਗਈ ਹੋਈ ਸੀ, ਜਦਕਿ ਉਸ ਦਾ ਪਤੀ ਆਗਰਾ ਗਿਆ ਹੋਇਆ ਸੀ। ਉਹ 30 ਅਗਸਤ ਨੂੰ ਜਦੋਂ ਵਾਪਸ ਘਰ ਪਰਤੀ ਤਾਂ ਮੁੱਖ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਕਿਸੇ ਵਲੋਂ ਅਲਮਾਰੀਆਂ ਦੀ ਵੀ ਬੁਰੀ ਤਰ੍ਹਾਂ ਫਰੋਲਾ-ਫਰੋਲੀ ਕੀਤੀ ਗਈ ਸੀ। ਪੀੜਤ ਅਨੁਸਾਰ ਚੋਰ ਅਲਮਾਰੀ ‘ਚ ਗੱਡੀ ਖ਼ਰੀਦਣ ਲਈ ਰੱਖੀ ਗਈ ਕਰੀਬ 2.50 ਲੱਖ ਰੁ. ਦੀ ਨਕਦੀ, ਦੋ ਸੋਨੇ ਦੀਆਂ ਮੁੰਦਰੀਆਂ, ਕਰੀਬ 1 ਕਿੱਲੋ ਪੁਰਾਣੇ ਚਾਂਦੀ ਦੇ ਗਹਿਣੇ ਅਤੇ ਬੱਚੇ ਦੀ ਗੋਲਕ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਚੋਰ 65 ਇੰਚ ਦੀ ਐੱਲ. ਈ. ਡੀ., ਡਬਲ ਡੋਰ ਫਰਿੱਜ ਅਤੇ ਵਾਸ਼ਿੰਗ ਮਸ਼ੀਨ ਸਮੇਤ ਹੋਰ ਕੀਮਤੀ ਘਰੇਲੂ ਸਾਮਾਨ ਵੀ ਆਪਣੇ ਨਾਲ ਲੈ ਗਏ। ਪਰਿਵਾਰ ਅਨੁਸਾਰ ਇਸ ਚੋਰੀ ਕਾਰਨ ਉਨ੍ਹਾਂ ਦਾ ਕੁੱਲ ਕਰੀਬ 5 ਲੱਖ ਰੁ. ਦਾ ਨੁਕਸਾਨ ਹੋਇਆ ਹੈ। ਵਾਰਦਾਤ ਤੋਂ ਬਾਅਦ ਜਦੋਂ ਆਂਢ-ਗੁਆਂਢ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਗਈ ਤਾਂ 26 ਅਗਸਤ ਨੂੰ ਤੜਕੇ 3 ਤੋਂ 4 ਵਜੇ ਦੇ ਦਰਮਿਆਨ ਘਰ ਦੇ ਬਾਹਰ ਕੁਝ ਸ਼ੱਕੀ ਵਿਅਕਤੀਆਂ ਦੀ ਹਲਚਲ ਦੇਖਣ ਨੂੰ ਮਿਲੀ। ਪੀੜਤ ਪਰਿਵਾਰ ਵਲੋਂ ਇਸ ਘਟਨਾ ਸੰਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਉਧਰ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸੀ. ਸੀ. ਟੀ. ਵੀ. ਫੁਟੇਜ਼ ਦੀ ਜਾਂਚ ਕਰਕੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਰਕਾਰੀ ਕਾਲਜ ਡੇਰਾਬੱਸੀ ਦੀ ਵਿਦਿਆਰਥਣ ਗੁਰਜੀਤ ਕੌਰ ਨੇ ਯੂ . ਜੀ . ਸੀ .- ਨੈੱਟ ਪ੍ਰੀਖਿਆ ਕੀਤੀ ਪਾਸ ਅਗਲੀ ਖ਼ਬਰ ਡੇਰਾਬੱਸੀ ਬਾਰ ਦੀ ਪ੍ਰਧਾਨਗੀ ਲਈ ਮੁਕਾਬਲਾ ਰੌਚਕ , ਮੌਜੂਦਾ ਪ੍ਰਧਾਨ ਦੱਪਰ ਮੁੜ ਚੋਣ ਮੈਦਾਨ ’ ਚ ਪ੍ਰਦੀਪ ਕੁਮਾਰ ਰਾਣਾ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।