09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਟਿੱਪਰ ਦੀ ਟੱਕਰ ਨੇ ਉਜਾੜਿਆ ਪਰਿਵਾਰ , 20 ਸਾਲਾ ਨੌਜਵਾਨ ਦੀ ਲੱਤ ਕੱਟਣੀ ਪਈ ਦੂਜੇ ਨੌਜਵਾਨ ਦੀ ਲੱਤ

ਡੇਰਾਬੱਸੀ, 8 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਵਿਚ ਤੇਜ਼ ਰਫ਼ਤਾਰ ਟਿੱਪਰਾਂ ਦੀ ਆਵਾਜਾਈ ਲੋਕਾਂ ਲਈ ਖ਼ਤਰਾ ਬਣਦੀ ਜਾ ਰਹੀ ਹੈ। ਪੁਲਿਸ ਥਾਣੇ ਕੋਲ 6 ਸਤੰਬਰ ਸ਼ਾਮ ਇਕ ਤੇਜ਼ ਰਫ਼ਤਾਰ ਟਿੱਪਰ ਵਲੋਂ ਬੁਲਟ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਅਜੀਤ ਡੈਸਕ 09-09-2026

ਲਈ ਵੀ ਪੈਦਾ ਹੋਇਆ ਖ਼ਤਰਾ ਟਿੱਪਰਾਂ ’ਤੇ ਨਕੇਲ ਪਾਉਣ ਦੇ ਪ੍ਰਸ਼ਾਸਨਿਕ ਦਾਅਵਿਆਂ ’ਤੇ ਉੱਠੇ ਸਵਾਲ

ਡੇਰਾਬੱਸੀ, 8 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਵਿਚ ਤੇਜ਼ ਰਫ਼ਤਾਰ ਟਿੱਪਰਾਂ ਦੀ ਆਵਾਜਾਈ ਲੋਕਾਂ ਲਈ ਖ਼ਤਰਾ ਬਣਦੀ ਜਾ ਰਹੀ ਹੈ। ਪੁਲਿਸ ਥਾਣੇ ਕੋਲ 6 ਸਤੰਬਰ ਸ਼ਾਮ ਇਕ ਤੇਜ਼ ਰਫ਼ਤਾਰ ਟਿੱਪਰ ਵਲੋਂ ਬੁਲਟ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਅਧੀਨ ਹਨ। ਟਿੱਪਰ ਦੋਨਾਂ ਨੌਜਵਾਨਾਂ ਦੀ ਲੱਤਾਂ ਨੂੰ ਕੁਚਲਦੇ ਹੋਏ ਨਿਕਲ ਗਿਆ ਸੀ। ਪਰਿਵਾਰਕ ਸੂਤਰਾਂ ਅਨੁਸਾਰ 20 ਸਾਲਾ ਸਾਨੀਭ ਦੀ ਇਕ ਲੱਤ ਇਨੀ ਜਿਆਦਾ ਖਰਾਬ ਹੋ ਚੁੱਕੀ ਸੀ, ਕਿ ਉਹ ਨੂੰ ਬਚਾਉਣ ਲਈ ਉਸ ਦੀ ਇਕ ਲੱਤ ਕੱਟਣੀ ਪੈ ਗਈ। ਜਦਕਿ ਦੂਜੇ ਨੌਜਵਾਨ ਨੂਰ ਦੀ ਲੱਤ ਨੂੰ ਵੀ ਗੰਭੀਰ ਨੁਕਸਾਨ ਪਹੁੰਚਿਆ ਹੈ ਅਤੇ ਉਸ ਦੀ ਲੱਤ ਕੱਟਣ ਦਾ ਖ਼ਤਰਾ ਦੱਸਿਆ ਜਾ ਰਿਹਾ ਹੈ। ਹਾਦਸੇ ਮਗਰੋਂ ਟਿੱਪਰ ਚਾਲਕ ਟਿੱਪਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਡੇਰਾਬੱਸੀ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਨਗਰ ਕੌਂਸਲ ਵਲੋਂ ਰੱਬ ਦੀ ਸੜਕਾਂ ਤੇ ਦੌੜਦੇ ਟਿੱਪਰਾਂ ਸੰਬੰਧੀ ਮਤਾ ਪਾਇਆ ਗਿਆ ਸੀ। ਇਸੇ ਤਰ੍ਹਾਂ ਐੱਸ. ਡੀ. ਐੱਮ. ਵਲੋਂ ਮਾਈਨਿੰਗ ਵਿਚ ਲੱਗੇ ਟਿੱਪਰਾਂ ਸਮੇਤ ਹੋਰ ਭਾਰੀ ਵਾਹਨਾਂ ਲਈ ਸਮਾਂ ਨਿਰਧਾਰਤ ਕਰਕੇ ਰੂਟ ਮੈਪ ਤਿਆਰ ਕਰਨ ਸੰਬੰਧੀ ਮਾਈਨਿੰਗ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਦਾਅਵਾ ਹੈ ਕਿ ਲੰਮਾ ਸਮਾਂ ਬੀਤਣ ਦੇ ਬਾਵਜੂਦ ਇਸ ਦਿਸ਼ਾ ਵਿਚ ਠੋਸ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਮੁਬਾਰਕਪੁਰ ਰੇਲਵੇ ਅੰਡਰ ਪਾਸ ਨੂੰ ਬਚਾਉਣ ਲਈ ਭਾਰੀ ਵਾਹਨਾਂ ਤੇ ਆਵਾਜਾਈ ਦੇ ਪਾਬੰਦੀ ਲਗਾਈ ਗਈ ਹੈ ਸਾਲ ਤੋਂ ਵੱਧ ਸਮਾਂ ਹੋਣ ਜਾਣ ਤੇ ਐੱਸ. ਡੀ. ਐੱਮ. ਦੇ ਇਨ੍ਹਾਂ ਹੁਕਮਾਂ ਦੀ ਵੀ ਪਾਲਣਾ ਨਹੀਂ ਹੋ ਸਕੀ। ਹੈਰਾਨੀ ਦੀ ਗੱਲ ਹੈ ਕੀ ਮੌਤ ਦੇ ਦੂਤ ਬੰਦ ਦੌੜਦੇ ਟਿੱਪਰ ਸੈਂਕੜੇ ਬੇਕਸੂਰ ਬੱਚਿਆਂ ਸਮੇਤ ਲੋਕਾਂ ਦੀ ਜਾਨਾਂ ਲੈ ਚੁੱਕੇ ਹਨ ਅਤੇ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਵਾਲਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਿਭਾਗ ਅੱਗੇ ਨਹੀਂ ਆ ਰਿਹਾ।

ਪਿਛਲੀ ਖ਼ਬਰ ਹੁਣ ਰੂਪਨਗਰ ਵਿੱਚ ਬਿਨਾਂ ਆਪ੍ਰੇਸ਼ਨ ਗੋਡਿਆਂ ਦੇ ਦਰਦ ਦੇ ਇਲਾਜ ਦਾ ਕੈਂਪ ਸ਼ੁਰੂ – ਡਾ . ਤਰੁਣ ਅਗਲੀ ਖ਼ਬਰ ਕਾਲਕਾ ਦੇ ਗਾਂਧੀ ਚੌਕ ਵਿਖੇ 6-7 ਨੌਜਵਾਨਾਂ ਨੇ ਇਕ ਨੌਜਵਾਨ ’ ਤੇ ਡੰਡਿਆਂ ਤੇ ਰਾਡਾਂ ਨਾਲ ਕੀਤਾ ਤਾਬੜ - ਤੋੜ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।