06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਨਮੋਲਪ੍ਰੀਤ ਸਿੰਘ ਤੇ ਕਪਤਾਨ ਰਮਨਦੀਪ ਸਿੰਘ ਦੀ ਅਜੇਤੂ 154 ਦੌੜਾਂ ਦੀ ਸਾਂਝੇਦਾਰੀ ਸਦਕਾ ਮੁਹਾਲੀ ਕਿੰਗਜ਼ ਨੇ ਜਲੰਧਰ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾਇਆ

ਐੱਸ. ਏ.

ਅਜੀਤ ਡੈਸਕ 06-09-2026
ਐੱਸ. ਏ. ਐੱਸ. ਨਗਰ, 5 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਸਥਾਨਕ 9 ਫ਼ੇਜ਼ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਬਰਸਾਤ ਦੇ ਚੱਲਦਿਆਂ ਰਾਤ 8.46 ਵਜੇ ਸ਼ੁਰੂ ਹੋਏ 13 ਵੇਂ ਮੈਚ ਵਿਚ ਅਨਮੋਲਪ੍ਰੀਤ ਸਿੰਘ ਤੇ ਰਮਨਦੀਪ ਸਿੰਘ ਦੀ ਨਾਬਾਦ 152 ਦੌੜਾਂ ਦੀ ਦੌੜਾਂ ਸਾਂਝੇਦਾਰੀ ਸਦਕਾ ਮੁਹਾਲੀ ਕਿੰਗਜ਼ ਨੇ ਜਲੰਧਰ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆ ਜਲੰਧਰ ਵਾਰੀਅਰਜ਼ ਨੇ ਮੀਂਹ ਕਾਰਨ ਨਿਰਧਾਰਿਤ ਕੀਤੇ 14 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਤੇ 177 ਦੌੜਾਂ ਬਣਾਕੇ ਮੁਹਾਲੀ ਕਿੰਗਜ਼ ਨੂੰ ਮੈਚ ਜਿੱਤਣ ਲਈ 178 ਦੌੜਾਂ ਦਾ ਟੀਚਾ ਦਿੱਤਾ। ਮੁਹਾਲੀ ਕਿੰਗਜ਼ 13 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ਤੇ 179 ਦੌੜਾਂ ਬਣਾਕੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਜਲੰਧਰ ਵਾਰੀਅਰਜ਼ ਦੇ ਕਪਤਾਨ ਪ੍ਰਭਸਿਮਰਨ ਸਿੰਘ 18 ਗੇਂਦਾਂ ਵਿਚ 37 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਹਰਜਸ ਸਿੰਘ ਟੰਡਨ 16 ਗੇਂਦਾਂ ਵਿਚ 37 ਦੌੜਾਂ ਬਣਾਈਆਂ। ਤੀਜੀ ਵਿਕਟ ਗਵਾਉਣ ਤੋਂ ਬਾਅਦ ਜਲੰਧਰ ਦੀ ਟੀਮ ਦਬਾਅ ਵਿਚ ਆ ਗਈ ਤੇ ਲਾਗਾਤਰ ਵਿਕਟ ਡਿਗਦੇ ਚਲੇ ਗਏ ਪਰ ਅਭਿਨਵ ਸ਼ਰਮਾ ਅਤੇ ਮਯੰਕ ਗੁਪਤਾ ਪਾਰੀ ਨੂੰ ਮੁੜ ਸੰਭਾਲਦਿਆਂ ਦੋਵਾਂ ਨੇ ਨਾਬਾਦ 16- 16 ਦੌੜਾਂ ਬਣਾਈਆਂ। ਮੁਹਾਲੀ ਕਿੰਗਜ਼ ਦੇ ਗੇਂਦਬਾਜ਼ ਹਰਪ੍ਰੀਤ ਬਰਾੜ, ਹਰਸ਼ਦੀਪ ਸਿੰਘ ਤੇ ਤੇਜਪ੍ਰੀਤ ਸਿੰਘ ਨੇ 2-2 ਵਿਕਟ ਜਦਕਿ ਰਮਨਦੀਪ ਸਿੰਘ 1 ਵਿਕਟ ਹਾਸਿਲ ਕੀਤੀ। ਮੁਹਾਲੀ ਕਿੰਗਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਜਸਕਰਨਵੀਰ ਪਾਲ (18 ਦੌੜਾਂ) ਤੇ ਸਾਗਰ ਵਿਰਕ (27 ਦੌੜਾਂ) ਦੇ ਵਿਕਟ ਡਿੱਗਣ ਤੋਂ ਬਾਅਦ ਅਨਮੋਲਪ੍ਰੀਤ ਸਿੰਘ ਨਦਾਰੀ ਬੱਲੇਬਾਜ਼ੀ ਨਾਲ 154 ਦੌੜਾਂ ਦੀ ਸਾਝੇਦਾਰੀ ਕੀਤੀ। ਅਨਮੋਲਪ੍ਰੀਤ ਸਿੰਘ ਨੇ 29 ਗੇਂਦਾਂ ਵਿਚ 4 ਚੌਕਿਆਂ 5 ਛੱਕਿਆਂ ਦੀ ਮਦਦ ਨਾਲ ਅਜੇਤੂ 61 ਦੌੜਾਂ ਦੀ 05ਸੀਐਚਡੀ122ਪਾਰੀ ਖੇਡੀ ਜਦਕਿ ਕਪਤਾਨ ਰਮਨਦੀਪ ਸਿੰਘ 35 ਗੇਂਦਾਂ ਵਿਚ 6 ਚੌਕਿਆਂ 8 ਛੱਕਿਆਂ ਦੀ ਮਦਦ ਨਾਲ ਅਜੇਤੂ 91 ਦੌੜਾਂ ਦੀ ਪਾਰ ਖੇਡਦਿਆਂ ਟੀਮ ਨੂੰ ਜਿੱਤ ਦਿਵਾਈ।
ਪਿਛਲੀ ਖ਼ਬਰ 51,979 ਨਾਗਰਿਕਾਂ ਵਲੋਂ ਦਿੱਤੀਆਂ ਗੁਪਤ ਇਤਲਾਹਾਂ ਸਦਕਾ ਪੰਜਾਬ ’ਚ ਨਸ਼ਾ ਤਸਕਰੀ ਨਾਲ ਸੰਬੰਧਿਤ 25339 ਗ੍ਰਿਫ਼ਤਾਰੀਆਂ ਹੋਈਆ... ਅਗਲੀ ਖ਼ਬਰ ਡੇਰਾਬੱਸੀ ਦੇ ਰੇਲਵੇ ਅੰਡਰਪਾਥਾਂ ’ ਚ ਮੁੜ ਪਾਣੀ ਭਰਨ ਕਰਕੇ ਰਾਹਗੀਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।