27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਜਿੰਦਲ ਆਈ. ਵੀ. ਐਫ. ਨੇ ਆਪਣੀ ਸਫ਼ਲਤਾ ਦੇ ਤਿੰਨ ਦਹਾਕੇ ਪੂਰੇ ਹੋਣ ਦਾ ਜਸ਼ਨ ਮਨਾਇਆ

ਚੰਡੀਗੜ੍ਹ, 26 ਅਗਸਤ (ਅ. ਬ.)

ਅਜੀਤ ਡੈਸਕ 27-08-2026
ਚੰਡੀਗੜ੍ਹ, 26 ਅਗਸਤ (ਅ. ਬ.)—ਜਿੰਦਲ ਆਈ. ਵੀ. ਐਫ. ਭਾਰਤ ਵਿਚ ਫਰਟੀਲਟਿੀ ਕੇਅਰ ਦੇ ਖੇਤਰ ਵਿਚ ਆਪਣੀ ਸਫਲ ਯਾਤਰਾ ਦੇ ਤਿੰਨ ਦਹਾਕੇ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਸਾਲ 1995 ਵਿਚ ਚੰਡੀਗੜ੍ਹ ਸਥਤਿ ਆਪਣੇ ਕੇਂਦਰ ਵਿਚ ਆਈ.ਵੀ.ਐਫ. ਤਕਨੀਕ ਦੀ ਸਫਲ ਸ਼ੁਰੂਆਤ ਤੋਂ ਬਾਅਦ 1996 ਵਿਚ ਟ੍ਰਾਈਸਟਿੀ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕੇ ਦੇ ਪਹਲਿੇ ਆਈ.ਵੀ.ਐਫ. ਬੱਚੇ ਦਾ ਜਨਮ ਹੋਇਆ ਸੀ। ਇਹ ਉਪਲਬਧੀ ਇਸ ਖੇਤਰ ਵਿਚ ਸਹਾਇਕ ਪ੍ਰਜਨਨ ਤਕਨੀਕ ਦੇ ਖੇਤਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ ਤੇ ਜਿੰਦਲ ਆਈ.ਵੀ.ਐਫ. ਦੀ ਸੰਸਥਾਪਕ ਡਾ. ਉਮੇਸ਼ ਐੱਨ. ਜਿੰਦਲ ਦੀ ਸਾਲਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਸੀ। ਡਾ. ਜਿੰਦਲ ਨੇ 1 989 ਵਿਚ ਸਹਾਇਕ ਪ੍ਰਜਨਨ ਦੇ ਖੇਤਰ ਵਿਚ ਆਪਣਾ ਕੰਮ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿਚ ਉਨ੍ਹਾਂ ਦਾ ਧਿਆਨ ਇੰਟਰਾ-ਯੂਟੇਰਾਈਨ ਇਨਸੈਮੀਨੇਸ਼ਨ ’ਤੇ ਰਹਿਾ ਤੇ ਬਾਅਦ ਵਿਚ ਉਨ੍ਹਾਂ ਨੇ ਇਨ-ਵਟਿਰੋ ਫਰਟੀਲਾਈਜ਼ੇਸ਼ਨ ਵੱਲ ਕਦਮ ਵਧਾਇਆ। ਇਸ ਇਤਹਿਾਸਕ ਉਪਲਬਧੀ ਨੂੰ ਯਾਦ ਕਰਦਆਿਂ ਜਿੰਦਲ ਆਈ.ਵੀ.ਐਫ. ਦੀ ਸੰਸਥਾਪਕ ਡਾ. ਉਮੇਸ਼ ਐੱਨ. ਜਿੰਦਲ ਨੇ ਕਿਹਾ ਕਿ ਟ੍ਰਾਈਸਿਟੀ ਦੇ ਪਹਲਿੇ ਆਈ.ਵੀ.ਐਫ. ਬੱਚੇ ਦਾ ਜਨਮ ਸਾਡੇ ਲਈ ਸਿਰਫ਼ ਇਕ ਸਫਲਤਾ ਨਹੀਂ ਸੀ, ਸਗੋਂ ਬਾਂਝਪਨ ਨਾਲ ਜੂਝ ਰਹੇ ਅਣਗਣਿਤ ਜੋੜਿਆਂ ਲਈ ਉਮੀਦ ਦੀ ਇਕ ਕਿਰਨ ਸੀ। ਇਸ ਨੇ ਸਾਡੇ ਇਸ ਵਸਿ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਕਿ ਲਗਨ ਤੇ ਨਵੀਂ ਸੋਚ ਨਾਲ ਜ਼ਿੰਦਗੀਆਂ ਬਦਲੀਆਂ ਜਾ ਸਕਦੀਆਂ ਹਨ। ਉਨ੍ਹਾਂ ਅੱਗੇ ਕਹਿਾ ਕਿ ਉਦੋਂ ਤੋਂ ਸਾਡੀ ਯਾਤਰਾ ਦਾ ਇੱਕੋ-ਇੱਕ ਮਕਸਦ ਰਹਿਾ ਹੈ ਜੋੜਆਿਂ ਤੱਕ ਲਗਾਤਾਰ ਆਧੁਨਕਿ ਫਰਟੀਲਟਿੀ ਤਕਨੀਕਾਂ ਪਹੁੰਚਾਉਣਾ ਤੇ ਪ੍ਰਜਨਨ ਸਿਹਤ ਸੰਭਾਲ ਦੇ ਖੇਤਰ ਵਿਚ ਸਾਰਥਕ ਤਰੱਕੀ ਕਰਨਾ।
ਪਿਛਲੀ ਖ਼ਬਰ ਬੈਂਕ ਆਫ਼ ਮਹਾਰਾਸ਼ਟਰ ਦੀ ਨਵੀਂ ਸ਼ਾਖਾ ਦਾ ਉਦਘਾਟਨ : ਮਨਸਾ ਦੇਵੀ ਕੰਪਲੈਕਸ, ਸੈਕਟਰ-5 ਵਿਖੇ ਨਵੀਂ ਸ਼ਾਖਾ ਖੁੱਲ੍ਹੀ ਅਗਲੀ ਖ਼ਬਰ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ’ਚ ਹੈਂਡਬਾਲ, ਬੈਡਮਿੰਟਨ ਤੇ ਟੇਬਲ ਟੈਨਿਸ ਦੇ ਫਾਈਨਲ ਮੈਚ ਖੇਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।