26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਰਾਣਾ ਕੁਸ਼ਲਪਾਲ ਦਾ ਮਾਰਕੀਟ ਕਮੇਟੀ ਕੁਰਾਲੀ ਦਾ ਚੇਅਰਮੈਨ ਚੁਣੇ ਜਾਣ ’ਤੇ ਪਿੰਡ ਵਾਸੀਆਂ ਵਲੋਂ ਸਨਮਾਨ

ਮਾਜਰੀ, 25 ਅਗਸਤ (ਕੁਲਵੰਤ ਸਿੰਘ ਧੀਮਾਨ)- ਆਮ ਆਦਮੀ ਪਾਰਟੀ ਵਲੋਂ ਖਿਜ਼ਰਾਬਾਦ ਦੇ ਜੰਮਪਲ ਰਾਣਾ ਕੁਸ਼ਲਪਾਲ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਕਾਰਨ ਬਲਾਕ ਮਾਜਰੀ ਖੇਤਰ ਦੇ ਪਿੰਡਾਂ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਨਿਯੁਕਤੀ ਦੇ ਚਲਦਿਆਂ ਰਾਣਾ ਕੁਸ਼ਲਪਾਲ ਨੂੰ ਜਿਥੇ ਰਾਜਪੂਤ ਬਰਾਦਰੀ ਵਲੋਂ ਵੱਖ-ਵੱਖ ਪ੍ਰੋਗਰਾਮਾਂ ਦੌਰਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਉਥੇ ਹੀ ਬੀਤੇ ਦਿਨੀਂ ਪਿੰਡ ਖਿਜ਼ਰਾਬਾਦ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਗ੍ਰਾਮ ਪੰਚਾਇਤ ਮੈਂਬਰ ਤੇ ਪਿੰਡ ਦੇ ਮੁਹਤਬਰਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਅਜੀਤ ਡੈਸਕ 26-08-2026
ਮਾਜਰੀ, 25 ਅਗਸਤ (ਕੁਲਵੰਤ ਸਿੰਘ ਧੀਮਾਨ)- ਆਮ ਆਦਮੀ ਪਾਰਟੀ ਵਲੋਂ ਖਿਜ਼ਰਾਬਾਦ ਦੇ ਜੰਮਪਲ ਰਾਣਾ ਕੁਸ਼ਲਪਾਲ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਕਾਰਨ ਬਲਾਕ ਮਾਜਰੀ ਖੇਤਰ ਦੇ ਪਿੰਡਾਂ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਨਿਯੁਕਤੀ ਦੇ ਚਲਦਿਆਂ ਰਾਣਾ ਕੁਸ਼ਲਪਾਲ ਨੂੰ ਜਿਥੇ ਰਾਜਪੂਤ ਬਰਾਦਰੀ ਵਲੋਂ ਵੱਖ-ਵੱਖ ਪ੍ਰੋਗਰਾਮਾਂ ਦੌਰਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਉਥੇ ਹੀ ਬੀਤੇ ਦਿਨੀਂ ਪਿੰਡ ਖਿਜ਼ਰਾਬਾਦ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਗ੍ਰਾਮ ਪੰਚਾਇਤ ਮੈਂਬਰ ਤੇ ਪਿੰਡ ਦੇ ਮੁਹਤਬਰਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਰਾਣਾ ਕੁਸ਼ਲਪਾਲ ਨੂੰ ਇਹ ਮਾਣ ਬਖਸ਼ਣ ਬਦਲੇ ਆਮ ਆਦਮੀ ਪਾਰਟੀ ਦੇ ਹਾਈਕਮਾਂਡ ਦਾ ਉਚੇਚੇ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਰਾਣਾ ਕੁਸ਼ਲਪਾਲ ਦੀ ਨਿਯੁਕਤੀ ਕਾਰਨ ਰਾਜਪੂਤ ਬਰਾਦਰੀ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਪਿੰਡ ਦੇ ਗ੍ਰਾਮ ਪੰਚਾਇਤ ਮੈਂਬਰਾਂ ਤੇ ਮੁਹਤਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਵਾਸੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਵਫ਼ਦ ਵਲੋਂ ਡੀ. ਸੀ. ਤੇ ਐਸ. ਐਸ. ਪੀ. ਨਾਲ ਮੁਲਾਕਾਤ ਅਗਲੀ ਖ਼ਬਰ ਸਵ. ਮਾਤਾ ਗੁਰਨਾਮ ਕੌਰ ਨਮਿਤ ਅੰਤਿਮ ਅਰਦਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।