26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਫੋਰਟਿਸ ਮੋਹਾਲੀ ਨੇ ਕਿਡਨੀ ਸਟੋਨ ਤੇ ਵਧੇ ਹੋਏ ਪ੍ਰੋਸਟੇਟ ਦੇ ਬਿਨਾਂ ਚੀਰੇ ਵਾਲੇ ਇਲਾਜ ਲਈ ਉੱਤਰੀ ਭਾਰਤ ਦਾ ਪਹਿਲਾ ਮੋਜ਼ੇਸ 2.0 ਲੇਜ਼ਰ ਕੀਤਾ ਲਾਂਚ

ਚੰਡੀਗੜ੍ਹ, 25 ਅਗਸਤ(ਅ. ਬ.)

ਅਜੀਤ ਡੈਸਕ 26-08-2026
ਚੰਡੀਗੜ੍ਹ, 25 ਅਗਸਤ(ਅ. ਬ.)- ਫੋਰਟਿਸ ਹਸਪਤਾਲ ਮੋਹਾਲੀ ਨੇ ਅਤਿ-ਆਧੁਨਿਕ ਮੋਜ਼ੇਸ 2.0 ਹੋਲਮੀਅਮ ਲੇਜ਼ਰ ਸਿਸਟਮ ਇੰਸਟਾਲ ਕੀਤਾ ਹੈ। ਇਸ ਨਵੇਂ ਸਿਸਟਮ ਦੇ ਨਾਲ ਫੋਰਟਿਸ ਮੋਹਾਲੀ, ਉੱਤਰੀ ਭਾਰਤ ਦਾ ਪਹਿਲਾ ਅਜਿਹਾ ਹਸਪਤਾਲ ਬਣ ਗਿਆ ਹੈ ਜੋ ਇਹ ਲੇਟੈਸਟ ਟੈਕਨਾਲੋਜੀ ਉਪਲਬਧ ਕਰਵਾ ਰਿਹਾ ਹੈ। ਕਿਡਨੀ ਸਟੋਨ ਤੇ ਵਧੇ ਹੋਏ ਪ੍ਰੋਸਟੇਟ (ਯੂਰੋਲੋਜੀ ਨਾਲ ਜੁੜੀਆਂ ਦੋ ਸਭ ਤੋਂ ਆਮ ਸਮੱਸਿਆਵਾਂ) ਦੇ ਇਲਾਜ ਲਈ ਡਿਜ਼ਾਈਨ ਕੀਤਾ ਗਿਆ ਇਹ ਸਿਸਟਮ ਫੋਰਟਿਸ ਮੋਹਾਲੀ ਨੂੰ ਭਾਰਤ ਵਿਚ ਐਡਵਾਂਸਡ ਯੂਰੋਲੋਜੀ ਕੇਅਰ ਲਈ ਇਕ ਪ੍ਰਮੁੱਖ ਸੈਂਟਰ ਬਣਾਉਂਦਾ ਹੈ। ਮੋਜ਼ੇਸ 2.0 ਲੇਜ਼ਰ ਸਿਸਟਮ ਸਰੀਰ ਦੇ ਕੁਦਰਤੀ ਯੂਰੀਨਰੀ ਰਸਤਿਆਂ ਰਾਹੀਂ ਦੋ ਮੁੱਖ ਮਿਨਿਮਲੀ ਇਨਵੇਸਿਵ (ਬਿਨਾਂ ਵੱਡੇ ਚੀਰੇ ਵਾਲੀਆਂ) ਪ੍ਰਕਿਰਿਆਵਾਂ ਕਰਦਾ ਹੈ, ਜਿਸ ਨਾਲ ਬਾਹਰੀ ਕੱਟ ਜਾਂ ਟਾਂਕਿਆਂ ਦੀ ਲੋੜ ਨਹੀਂ ਪੈਂਦੀ। ਵਧੇ ਹੋਏ ਪ੍ਰੋਸਟੇਟ ਲਈ ਮੋਜ਼ੇਸ ਐਨਿਊਕਲੀਏਸ਼ਨ ਆਫ਼ ਦ ਪ੍ਰੋਸਟੇਟ ਪੇਸ਼ਾਬ ਦੇ ਵਹਾਅ ਵਿਚ ਰੁਕਾਵਟ ਪੈਦਾ ਕਰਨ ਵਾਲੇ ਨਾਨ-ਕੈਂਸਰਸ ਪ੍ਰੋਸਟੇਟ ਦੇ ਵਧਣ ਦੇ ਇਲਾਜ ਲਈ, ਲੇਜ਼ਰ ਰੁਕਾਵਟ ਪੈਦਾ ਕਰਨ ਵਾਲੇ ਟਿਸ਼ੂ ਨੂੰ ਸਟੀਕਤਾ ਨਾਲ ਵੱਖ ਕਰਕੇ ਹਟਾ ਦਿੰਦਾ ਹੈ। ਇਹ ਤਕਨੀਕ ਬਹੁਤ ਵੱਡੇ ਪ੍ਰੋਸਟੇਟ ਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕਰਦੀ ਹੈ ਅਤੇ ਰਵਾਇਤੀ ਓਪਨ ਸਰਜਰੀ ਦਾ ਇੱਕ ਸਥਾਈ, ਮਿਨਿਮਲੀ ਇਨਵੇਸਿਵ ਵਿਕਲਪ ਦਿੰਦੀ ਹੈ। ਡਾ. ਰੋਹਿਤ ਦਧਵਾਲ, ਸੀਨੀਅਰ ਕੰਸਲਟੈਂਟ ਯੂਰੋਲੋਜਿਸਟ , ਯੂਰੋ-ਆਨਕੋਲੋਜਿਸਟ ਅਤੇ ਰੋਬੋਟਿਕ ਸਰਜਨ, ਫੋਰਟਿਸ ਇੰਸਟੀਚਿਊਟ ਆਫ਼ ਰੋਬੋਟਿਕ ਸਰਜਰੀ, ਫੋਰਟਿਸ ਹਸਪਤਾਲ ਮੋਹਾਲੀ ਨੇ ਕਿਹਾ ਕਿ ਮੋਜ਼ੇਸ 2.0 ਲੇਜ਼ਰ ਯੂਰੋਲੋਜੀ ਦੇ ਖੇਤਰ ਵਿਚ ਇਕ ਅਹਿਮ ਪ੍ਰਗਤੀ ਹੈ, ਕਿਉਂਕਿ ਇਹ ਸਾਨੂੰ ਇਲਾਜ ਦੌਰਾਨ ਸਟੋਨ ਜਾਂ ਪ੍ਰੋਸਟੇਟ ਟਿਸ਼ੂ ਤੱਕ ਵੱਧ ਕੁਸ਼ਲਤਾ ਅਤੇ ਸਟੀਕਤਾ ਨਾਲ ਐਨਰਜੀ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਮਰੀਜ਼ਾਂ ਲਈ, ਇਸਦਾ ਮਤਲਬ ਹੈ ਕਿ ਇਲਾਜ ਵਿੱਚ ਘੱਟ ਸਮਾਂ ਲੱਗੇਗਾ, ਖ਼ੂਨ ਘੱਟ ਵਹੇਗਾ ਅਤੇ ਉਹ ਤੇਜ਼ੀ ਨਾਲ ਠੀਕ ਹੋ ਸਕਣਗੇ।
ਪਿਛਲੀ ਖ਼ਬਰ ‘ਗੈਂਗਸਟਰਾਂ ’ਤੇ ਵਾਰ’ ਦਾ 217ਵਾਂ ਦਿਨ ਪੰਜਾਬ ਪੁਲਿਸ ਵਲੋਂ 552 ਥਾਈਂ ਛਾਪੇਮਾਰੀ, 354 ਕਾਬੂ ‘ਯੁੱਧ ਨਸ਼ਿਆਂ ਵਿਰੁੱਧ’... ਅਗਲੀ ਖ਼ਬਰ ਪੀ. ਜੀ. ਆਈ ’ਚ ਰਾਸ਼ਟਰੀ ਅੱਖਾਂ ਦਾਨ ਪੰਦ੍ਹਰਵਾੜਾ ਦਿਵਸ ਦੀ ਹੋਈ ਸ਼ਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।